ਭਾਈਵਾਲ ਪਾਰਟੀਆਂ ਚਾਹੁਣਗੀਆਂ ਤਾਂ ਜ਼ਰੂਰ ਬਣਾਂਗਾ ਪ੍ਰਧਾਨ ਮੰਤਰੀ : ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਮਗਰੋਂ ਜੇ ਸਹਿਯੋਗੀ ਪਾਰਟੀਆਂ ਚਾਹੁਣਗੀਆਂ ਤਾਂ ਉਹ ਜ਼ਰੂਰ ਪ੍ਰਧਾਨ ਮੰਤਰੀ ਬਣਨਗੇ.........

Rahul Gandhi

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਮਗਰੋਂ ਜੇ ਸਹਿਯੋਗੀ ਪਾਰਟੀਆਂ ਚਾਹੁਣਗੀਆਂ ਤਾਂ ਉਹ ਜ਼ਰੂਰ ਪ੍ਰਧਾਨ ਮੰਤਰੀ ਬਣਨਗੇ। ਗਾਂਧੀ ਨੇ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਬਹੁਤ ਜ਼ਿਆਦਾ ਸੀਟਾਂ ਮਿਲਣਗੀਆਂ। 'ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ' ਵਿਚ ਗਾਂਧੀ ਨੇ ਸਵਾਲ ਦੇ ਜਵਾਬ ਵਿਚ ਕਿਹਾ, 'ਵਿਰੋਧੀ ਧਿਰਾਂ ਨਾਲ ਗੱਲਬਾਤ ਕਰਨ ਮਗਰੋਂ ਇਹ ਫ਼ੈਸਲਾ ਕੀਤਾ ਗਿਆ ਕਿ ਚੋਣਾਂ ਵਿਚ ਦੋ ਦੌਰਾਂ ਦੀ ਪ੍ਰਕ੍ਰਿਆ ਹੋਵੇਗੀ। ਪਹਿਲੇ ਪੜਾਅ ਵਿਚ ਅਸੀਂ ਮਿਲਾ ਕੇ ਭਾਜਪਾ ਨੂੰ ਹਰਾਵਾਂਗੇ। ਚੋਣਾਂ ਮਗਰੋਂ ਦੂਜੇ ਪੜਾਅ ਵਿਚ ਅਸੀਂ ਫ਼ੈਸਲਾ ਕਰਾਂਗੇ।'

ਇਹ ਪੁੱਛੇ ਜਾਣ 'ਤੇ ਜੇ ਵਿਰੋਧੀ ਧਿਰਾਂ ਅਤੇ ਸਹਿਯੋਗੀ ਧਿਰਾਂ ਚਾਹੁਣਗੀਆਂ ਤਾਂ ਉਨ੍ਹਾਂ ਦਾ ਰੁਖ਼ ਕੀ ਹੋਵੇਗਾ, ਇਸ ਬਾਰੇ ਗਾਂਧੀ ਨੇ ਕਿਹਾ, 'ਜੇ ਉਹ ਚਾਹੁਣਗੇ ਤਾਂ ਮੈਂ ਨਿਸ਼ਚੇ ਹੀ ਬਣਾਂਗਾ।' ਦਰਅਸਲ, ਰਾਹੁਲ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਸਮੇਂ ਉਸ ਦੇ ਬਿਆਨ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਗਿਆ ਸੀ ਕਿ ਜੇ ਕਾਂਗਰਸ ਸੱਭ ਤੋਂ ਵੱਡੀ ਪਾਰਟੀ ਬਣੀ ਤਾਂ ਉਹ ਪ੍ਰਧਾਨ ਮੰਤਰੀ ਬਣਨਗੇ। ਸਰਕਾਰ ਬਣਨ ਦੀ ਹਾਲਤ ਵਿਚ ਅਪਣੀ ਯੋਜਨਾ ਦਾ ਜ਼ਿਕਰ ਕਰਦਿਆਂ ਗਾਂਧੀ ਨੇ ਕਿਹਾ, 'ਕਾਂਗਰਸ ਸੱਤਾ ਵਿਚ ਆਈ ਤਾਂ ਮੈਂ ਤਿੰਨ ਕੰਮ ਕਰਾਂਗਾ।

ਪਹਿਲਾ ਕੰਮ ਛੋਟੇ ਅਤੇ ਲਘੂ ਉਦਮੀਆਂ ਨੂੰ ਮਜ਼ਬੂਤ ਕਰਾਂਗਾ, ਦੂਜਾ ਕਿਸਾਨਾਂ ਨੂੰ ਇਹ ਅਹਿਸਾਸ ਕਰਾਵਾਂਗਾ ਕਿ ਉਹ ਅਹਿਮ ਹਨ। ਮੈਡੀਕਲ ਅਤੇ ਸਿਖਿਆ ਸੰਸਥਾ ਖੜੀ ਕਰਾਂਗੇ। ਗਾਂਧੀ ਨੇ ਕਿਹਾ ਕਿ ਸਿਹਤ ਖੇਤਰ ਵਿਚ ਭਾਰਤ ਦੀ ਉਹੀ ਹਾਲਤ ਹੋ ਸਕਦੀ ਹੈ ਜੋ ਅੱਜ ਤੇਲ ਦੇ ਖੇਤਰ ਵਿਚ ਸਾਊਦੀ ਅਰਬ ਦੀ ਹੈ। ਉਨ੍ਹਾਂ ਕਿਹਾ, 'ਸਮੱਸਿਆ ਇਹ ਹੈ ਕਿ ਅੱਜ ਵੱਖ ਵੱਖ ਤਬਕਿਆਂ ਵਿਚਕਾਰ ਗੱਲਬਾਤ ਨਹੀਂ ਹੋ ਰਹੀ। ਛੋਟੇ ਅਤੇ ਦਰਮਿਆਨੇ ਪੱਧਰ ਦੇ ਕਾਰੋਬਾਰੀਆਂ ਵਲ ਧਿਆਨ ਦੇਣਾ ਪਵੇਗਾ। ਸਾਨੂੰ ਨੌਕਰੀਆਂ ਪੈਦਾ ਕਰਨੀਆਂ ਪੈਣਗੀਆਂ। ਸਾਰਿਆਂ ਵਿਚਾਲੇ ਸੰਵਾਦ ਸਥਾਪਤ ਕਰਨਾ ਪਵੇਗਾ।' ਰਾਹੁਲ ਨੇ ਕਿਹਾ ਕਿ ਉਨ੍ਹਾਂ ਅਪਣੀ ਮਾਂ ਸੋਨੀਆ ਗਾਂਧੀ ਕੋਲੋਂ ਕਾਫ਼ੀ ਕੁੱਝ ਸਿਖਿਆ ਹੈ। (ਏਜੰਸੀ) 

Related Stories