ਤੀਰਥਯਾਤਰੀਆਂ ਨਾਲ ਭਰੀ ਗੱਡੀ ਖਾਈ 'ਚ ਡਿੱਗੀ, 8 ਦੀ ਮੌਤ 5 ਜਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੰਗੋਤਰੀ ਧਾਮ ਤੋਂ ਦਰਸ਼ਨ ਕਰ ਕੇ ਆ ਰਹੇ ਰਾਜਕੋਟ (ਗੁਜਰਾਤ) ਅਤੇ ਪੁਣੇ (ਮਹਾਰਾਸ਼ਟਰ) ਦੇ ਮੁਸਾਫਰਾਂ ਦਾ ਟੈਂਪੂ ਟਰੈਵਲਰ ਵਾਹਨ ਦੁਰਘਟਨਾ ਗ੍ਰਸਤ ਹੋ ਕੇ ਡੂੰਗੀ ਖਾਈ ...

Accident

ਉੱਤਰਕਾਸ਼ੀ :- ਗੰਗੋਤਰੀ ਧਾਮ ਤੋਂ ਦਰਸ਼ਨ ਕਰ ਕੇ ਆ ਰਹੇ ਰਾਜਕੋਟ (ਗੁਜਰਾਤ) ਅਤੇ ਪੁਣੇ (ਮਹਾਰਾਸ਼ਟਰ) ਦੇ ਮੁਸਾਫਰਾਂ ਦਾ ਟੈਂਪੂ ਟਰੈਵਲਰ ਵਾਹਨ ਦੁਰਘਟਨਾ ਗ੍ਰਸਤ ਹੋ ਕੇ ਡੂੰਗੀ ਖਾਈ ਵਿਚ ਡਿੱਗ ਗਿਆ। ਉਸ ਵਿਚ ਸਵਾਰ ਅੱਠ ਤੀਰਥ ਯਾਤਰੀਆਂ ਅਤੇ ਚਾਲਕ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਜਖਮੀ ਹੋ ਗਏ। ਜਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਮੁਢਲੀ ਸਹਾਇਤਾ ਤੋਂ ਬਾਅਦ ਦੇਹਰਾਦੂਨ ਰੇਫਰ ਕਰ ਦਿਤਾ ਹੈ। ਹਾਦਸਾ ਸ਼ੁੱਕਰਵਾਰ ਸ਼ਾਮ ਉੱਤਰਕਾਸ਼ੀ ਜ਼ਿਲ੍ਹਾ ਮੁੱਖ ਦਫਤਰ ਤੋਂ ਕਰੀਬ 43 ਕਿਲੋਮੀਟਰ ਦੂਰ ਗੰਗੋਤਰੀ ਹਾਈਵੇ ਉੱਤੇ ਸੁਨਗਰ ਦੇ ਕੋਲ ਹੋਇਆ।

ਡੂੰਗੀ ਖਾਈ ਅਤੇ ਮੀਂਹ ਦੀ ਵਜ੍ਹਾ ਨਾਲ ਰੈਸਕਿਊ 'ਚ ਬਹੁਤ ਪ੍ਰੇਸ਼ਾਨੀ ਹੋਈ। ਭਾਰਤ ਤਿੱਬਤ ਸੀਮਾ ਪੁਲਿਸ ਦੇ ਜਵਾਨ ਰੈਸਕਿਊ ਕਾਰਜ 'ਚ ਮਦਦਗਾਰ ਬਣੇ। ਜਿਸ ਸਥਾਨ ਉੱਤੇ ਇਹ ਹਾਦਸਾ ਹੋਇਆ ਉੱਥੇ ਹਾਈਵੇ ਤੋਂ ਡਾਮਰੀਕਰਨ ਉਖੜਾ ਹੋਇਆ ਹੈ ਅਤੇ ਸੜਕ ਉੱਤੇ ਛੋਟੇ - ਛੋਟੇ ਖੱਡੇ ਵੀ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਖੱਡਿਆਂ ਤੋਂ ਬਚਨ ਦੇ ਫੇਰ ਵਿਚ ਚਾਲਕ ਗੱਡੀ ਉੱਤੇ ਕਾਬੂ ਖੋਹ ਬੈਠਾ ਹੋਵੇਗਾ। ਤਕਨੀਕੀ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਦਾ ਪਤਾ ਲਗੇਗਾ। ਗੁਜਰਾਤ ਵਿਚ ਕੋਠਰਿਆ ਰੋਡ ਸੁਭਾਸ਼ ਨਗਰ ਰਾਜਕੋਟ ਤੋਂ ਤੀਰਥ ਯਾਤਰੀਆਂ ਦਾ ਇਹ ਦਲ 30 ਸਿਤੰਬਰ ਨੂੰ ਚਾਰਧਾਮ ਯਾਤਰਾ ਲਈ ਚਲਿਆ ਸੀ।

ਦੋ ਅਕਤੂਬਰ ਨੂੰ ਉਹ ਸਾਰੇ ਹਰਿਦੁਆਰ ਤੋਂ ਟੈਂਪੂ ਟਰੈਵਲਰ ਬੁੱਕ ਕਰ ਉਹ ਯਮੁਨੋਤਰੀ ਧਾਮ ਲਈ ਗਏ ਅਤੇ ਤਿੰਨ ਅਕਤੂਬਰ ਨੂੰ ਦਰਸ਼ਨ ਤੋਂ ਬਾਅਦ ਉੱਤਰਕਾਸ਼ੀ ਵਾਪਸ ਆਏ ਸਨ। ਪੰਜ ਅਕਤੂਬਰ ਨੂੰ ਉਹ ਗੰਗੋਤਰੀ ਧਾਮ ਵਿਚ ਦਰਸ਼ਨ ਲਈ ਪੁੱਜੇ ਸਨ। ਵਾਪਸੀ ਵਿਚ ਸੁਨਗਰ ਦੇ ਕੋਲ ਉਨ੍ਹਾਂ ਦਾ ਵਾਹਨ ਡੂੰਗੀ ਖਾਈ ਵਿਚ ਡਿੱਗ ਗਿਆ।

ਲਾਸ਼ਾਂ ਵਿਚ ਹੇਮਰਾਜ ਭਾਈ  (55) ਪੁੱਤਰ ਬੇਚਰ ਭਾਈ, ਭਗਵਾਨਜੀ ਭਾਈ (55) ਪੁੱਤਰ ਭਵਾਨ ਭਾਈ, ਚੰਦੂਭਾਈ (58) ਪੁੱਤਰ ਤੱਸੀ ਭਾਈ, ਦੇਵਜੀਭਾਈ (62) ਪੁੱਤਰ ਹਿਰਜੀ ਭਾਈ, ਮਗਨ ਭਾਈ (62), ਭਾਨੂ ਬੇਨ (60) ਪਤਨੀ ਦੇਵਜੀ ਭਾਈ, ਗੋਦਾਵਰੀ ਬੇਨ (50) ਭਗਵਾਨਜੀ ਭਾਈ (ਸਾਰੇ ਨਿਵਾਸੀ ਕੋਠਰਿਆ ਰੋਡ ਸੁਭਾਸ਼ ਨਗਰ ਰਾਜਕੋਟ, ਗੁਜਰਾਤ), ਬੇਚਰ ਭਾਈ (70) ਪੁੱਤਰ ਰਾਮਜੀ ਭਾਈ, ਨਿਵਾਸੀ ਰਾਵੜੀ ਪੁਣੇ ਮਹਾਰਾਸ਼ਟਰ, ਦਿਨੇਸ਼ (35) ਚਾਲਕ, ਨਿਵਾਸੀ ਦੇਵਬੰਦ ਸਹਾਰਨਪੁਰ, ਉੱਤਰ ਪ੍ਰਦੇਸ਼ ਸ਼ਾਮਿਲ ਹੈ।