ਦਿੱਲੀ ਹਵਾਈ ਅੱਡੇ 'ਤੇ ਯਾਤਰੀ ਕੋਲੋਂ 7 ਬਰਾਂਡਿਡ ਘੜੀਆਂ ਜ਼ਬਤ, ਇਕ ਘੜੀ ਦੀ ਕੀਮਤ ਕਰੀਬ 28 ਕਰੋੜ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਰਾਮਦ ਹੋਈਆਂ ਘੜੀਆਂ ਵਿਚੋਂ ਹੀਰੇ ਜੜੀ ਹੋਈ ਇਕ ਘੜੀ ਦੀ ਕੀਮਤ 27 ਕਰੋੜ 9 ਲੱਖ 26 ਹਜ਼ਾਰ 51 ਰੁਪਏ ਦੱਸੀ ਜਾ ਰਹੀ ਹੈ।

Delhi Customs seizes seven expensive wristwatches from passenger


ਨਵੀਂ ਦਿੱਲੀ: ਕਸਟਮ ਵਿਭਾਗ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ  ਹਵਾਈ ਅੱਡੇ 'ਤੇ 7 ਕੀਮਤੀ ਘੜੀਆਂ ਬਰਾਮਦ ਕੀਤੀਆਂ ਹਨ, ਜਿਸ ਦੀ ਕੁੱਲ ਕੀਮਤ 28 ਕਰੋੜ 17 ਲੱਖ 97 ਹਜ਼ਾਰ 864 ਰੁਪਏ ਹੈ। ਬਰਾਮਦ ਹੋਈਆਂ ਘੜੀਆਂ ਵਿਚੋਂ ਹੀਰੇ ਜੜੀ ਹੋਈ ਇਕ ਘੜੀ ਦੀ ਕੀਮਤ 27 ਕਰੋੜ 9 ਲੱਖ 26 ਹਜ਼ਾਰ 51 ਰੁਪਏ ਦੱਸੀ ਜਾ ਰਹੀ ਹੈ। ਇਹ ਘੜੀ ਜੈਕਬ ਐਂਡ ਕੰਪਨੀ ਦੀ ਹੈ। ਜ਼ਬਤ ਕੀਤੀਆਂ ਗਈਆਂ ਬਾਕੀ ਘੜੀਆਂ ਵਿਚ ਬਰਾਂਡਿਡ ਹਨ।

ਦੱਸਿਆ ਜਾ ਰਿਹਾ ਹੈ ਕਿ ਕਸਟਮ ਵਿਭਾਗ ਨੇ ਮੰਗਲਵਾਰ ਨੂੰ ਫਲਾਈਟ ਨੰਬਰ EK 516 ਰਾਹੀਂ ਦੁਬਈ ਤੋਂ ਦਿੱਲੀ ਆਏ ਇਕ ਯਾਤਰੀ ਕੋਲੋਂ ਇਹ ਘੜੀਆਂ ਜ਼ਬਤ ਕੀਤੀਆਂ ਹਨ। ਕਸਟਮ ਵਿਭਾਗ ਅਨੁਸਾਰ ਉਹਨਾਂ ਨੇ ਕਸਟਮ ਐਕਟ 1962 ਦੀ ਧਾਰਾ 110 ਤਹਿਤ ਇਹਨਾਂ ਘੜੀਆਂ ਨੂੰ ਜ਼ਬਤ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।