ਜਥੇਦਾਰਾਂ ਵਲੋਂ ਫ਼ੈਸਲਿਆਂ ਦੀ ਪੁਨਰ ਸਮੀਖਿਆ ਕਰਨ ਲਈ ਵਿਦਵਾਨਾਂ ਦੀ ਕਮੇਟੀ ਗਠਤ ਹੋਵੇ : ਭਾਈ ਖੰਡੇਵਾਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

'ਜਥੇਦਾਰ' ਨੂੰ ਤਲਬ ਕਰਨ ਦਾ ਫ਼ੈਸਲਾ ਲੈਣ ਵਾਲੇ ਪੰਜ ਪਿਆਰਿਆਂ ਦੇ ਜਥੇਦਾਰ ਭਾਈ ਸਤਨਾਮ ਸਿੰਘ ਖੰਡੇਵਾਲੇ ਨੇ ਕਿਹਾ ਹੈ ਕਿ 1984 ਤੋਂ ਲੈ ਕੇ ਹੁਣ ਤਕ ਤਖ਼ਤਾਂ............

Jathedar Bhai Satnam Singh Khandewale

ਤਰਨਤਾਰਨ : 'ਜਥੇਦਾਰ' ਨੂੰ ਤਲਬ ਕਰਨ ਦਾ ਫ਼ੈਸਲਾ ਲੈਣ ਵਾਲੇ ਪੰਜ ਪਿਆਰਿਆਂ ਦੇ ਜਥੇਦਾਰ ਭਾਈ ਸਤਨਾਮ ਸਿੰਘ ਖੰਡੇਵਾਲੇ ਨੇ ਕਿਹਾ ਹੈ ਕਿ 1984 ਤੋਂ ਲੈ ਕੇ ਹੁਣ ਤਕ ਤਖ਼ਤਾਂ ਦੇ ਜਥੇਦਾਰਾਂ ਵਲੋਂ ਲਏ ਫ਼ੈਸਲਿਆਂ ਦੀ ਪੁਨਰ ਸਮੀਖਿਆ ਕਰਨ ਲਈ ਵਿਦਵਾਨਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਤਾਕਿ ਸੰਗਤ ਨੂੰ ਪਤਾ ਲੱਗ ਸਕੇ ਕਿ ਹੁਣ ਤਕ 'ਜਥੇਦਾਰਾਂ' ਨੇ ਕਿਹੜੇ-ਕਿਹੜੇ ਫ਼ੈਸਲੇ ਰਾਜਨੀਤਕਾਂ ਦੇ ਦਬਾਅ ਹੇਠ ਲਏ ਹਨ। ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਖੰਡੇਵਾਲਾ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਤਖ਼ਤਾਂ ਦੇ ਜਥੇਦਾਰ ਸਿਆਸੀ ਪ੍ਰਭਾਵ ਕਬੂਲ ਕੇ ਫ਼ੈਸਲੇ ਲੈਂਦੇ ਰਹੇ

ਜਿਨ੍ਹਾਂ ਵਿਚੋਂ ਗੁਰਮਤਿ ਦੀ ਰੋਸ਼ਨੀ ਤੇ ਮੀਰੀ ਤੇ ਪੀਰੀ ਦਾ ਸਿਧਾਂਤ ਗਾਇਬ ਸੀ। 'ਜਥੇਦਾਰ' ਸਿਰਫ਼ ਅਪਣੀਆਂ ਕੁਰਸੀਆਂ ਦਾ ਬਚਾਅ ਕਰਨ ਲਈ ਰਾਜਨੀਤਕਾਂ ਦੇ ਹਰ ਹੁਕਮ ਨੂੰ ਸਿਰ ਮੱਥੇ ਮੰਨਦੇ ਰਹੇ। ਅਜਿਹੇ ਹਲਾਤਾਂ ਵਿਚ ਪੰਚ ਪ੍ਰਧਾਨੀ ਪ੍ਰੰਪਰਾ ਨੂੰ ਨਾ ਕੇਵਲ ਠੇਸ ਲਗੀ ਬਲਕਿ ਸੰਗਤਾਂ ਵਿਚ ਅਕਾਲ ਤਖ਼ਤ ਸਾਹਿਬ, ਜਥੇਦਾਰ ਦੀ ਪਦਵੀ ਤੇ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਦੇ ਸਤਿਕਾਰ ਨੂੰ ਵੀ ਢਾਹ ਲੱਗੀ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਸੌਦਾ ਸਾਧ ਨੂੰ ਪਹਿਲਾਂ 'ਜਥੇਦਾਰ'

ਬਿਨਾਂ ਮੰਗਿਆਂ ਮਾਫ਼ੀ ਪ੍ਰਦਾਨ ਕਰਦੇ ਹਨ ਫਿਰ ਸੰਗਤੀ ਰੋਹ ਨੂੰ ਦੇਖਦਿਆਂ ਆਪ ਹੀ ਅਪਣਾ ਫ਼ੈਸਲਾ ਵਾਪਸ ਲੈ ਲੈਦੇ ਹਨ। ਇਹ ਸਾਰਾ ਸੱਚ ਗਿਆਨੀ ਗੁਰਮੁਖ ਸਿੰਘ ਬਿਆਨ ਕਰ ਚੁੱਕੇ ਹਨ।  ਤਖ਼ਤ ਤੋਂ ਜਾਰੀ ਫ਼ੈਸਲੇ ਵਾਪਸ ਲੈਣ ਦਾ ਕੋਈ ਵਿਧਾਨ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਹੱਲ ਲਈ ਪੰਥਕ ਵਿਦਵਾਨਾਂ ਦਾ ਇਕ ਪੈਨਲ ਬਣਾ ਕੇ 1984 ਤੋਂ ਲੈ ਕੇ ਹੁਣ ਤਕ ਦੇ ਜਾਰੀ ਹੁਕਮਨਾਮਿਆਂ ਦੀ ਘੋਖ ਲਈ ਕੰਮ ਕਰਨ ਬਾਰੇ ਕੌਮ ਨੂੰ ਵਿਚਾਰ ਕਰਨਾ ਚਾਹੀਦਾ ਹੈ।