ਰਾਫੇਲ ਸੌਦੇ ਦੇ ਦਸਤਾਵੇਜ਼ ਗ਼ਾਇਬ ਹੋਣਾ ਸ਼ਰਮਨਾਕ : ਮਾਇਆਵਤੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਲਖਨਊ : ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਰੱਖਿਆ ਮੰਤਰਾਲਾ ਤੋਂ ਰਾਫੇਲ ਸੌਦੇ ਦੇ ਅਹਿਮ ਦਸਤਾਵੇਜ਼ ਗ਼ਾਇਬ ਹੋਣ ਦੀ ਖ਼ਬਰ ਨੂੰ ਸ਼ਰਮਨਾਕ...

Mayawati

ਲਖਨਊ : ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਰੱਖਿਆ ਮੰਤਰਾਲਾ ਤੋਂ ਰਾਫੇਲ ਸੌਦੇ ਦੇ ਅਹਿਮ ਦਸਤਾਵੇਜ਼ ਗ਼ਾਇਬ ਹੋਣ ਦੀ ਖ਼ਬਰ ਨੂੰ ਸ਼ਰਮਨਾਕ ਅਤੇ ਗ਼ੈਰ-ਜਿੰਮੇਵਾਰਾਨਾ ਦੱਸਿਆ। ਮਾਇਆਵਤੀ ਨੇ ਕਿਹਾ, "ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ 'ਚ ਬੀਤੇ ਦਿਨ ਸੁਣਵਾਈ ਦੌਰਾਨ ਇਹ ਸਨਸਨੀਖ਼ੇਜ ਪ੍ਰਗਟਾਵਾ ਕਰਨ ਤੋਂ ਪਹਿਲਾਂ ਨਰਿੰਦਰ ਮੋਦੀ ਸਰਕਾਰ ਨੂੰ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਸੀ ਕਿ ਦੇਸ਼ ਹਿੱਤ ਅਤੇ ਦੇਸ਼ ਸੁਰੱਖਿਆ ਮਾਮਲੇ 'ਚ ਉਹ ਨਾਕਾਮ ਸਾਬਤ ਹੋਏ ਹਨ।"

ਮਾਇਆਵਤੀ ਨੇ ਕਿਹਾ, "ਇਹ ਸਰਕਾਰ ਨੂੰ ਸ਼ਰਮਿੰਦਾ ਕਰਨ ਵਾਲੀ ਬਹੁਤ ਗੰਭੀਰ ਘਟਨਾ ਹੈ ਜੋ ਦੇਸ਼ ਦੀ 130 ਕਰੋੜ ਆਬਾਦੀ ਨੂੰ ਪ੍ਰੇਸ਼ਾਨ ਕਰ ਰਹੀ ਹੈ ਅਤੇ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਇਹ ਸੋਚਣ ਲਈ ਮਜਬੂਰ ਹਨ ਕਿ ਕੀ ਦੇਸ਼ ਹਿੱਤ ਅਤੇ ਸੁਰੱਖਿਆ ਮਜ਼ਬੂਤ ਹੱਥਾਂ 'ਚ ਹੈ?" (ਪੀਟੀਆਈ)