6 ਸੂਬਿਆਂ ’ਚ ਰੋਜ਼ਾਨਾ ਕੋਵਿਡ-19 ਦੇ ਜ਼ਿਆਦਾ ਮਾਮਲੇ ਆ ਰਹੇ ਹਨ ਸਾਹਮਣੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ, ਕੇਰਲ, ਪੰਜਾਬ ਅਤੇ ਗੁਜਰਾਤ ਛੇ ਸੂਬਿਆਂ ਵਿਚ ਸ਼ਾਮਲ

Corona virus

ਨਵੀਂ ਦਿੱਲੀ : ਮਹਾਰਾਸ਼ਟਰ, ਕੇਰਲ, ਪੰਜਾਬ ਅਤੇ ਗੁਜਰਾਤ ਸਣੇ ਛੇ ਸੂਬਿਆਂ ਵਿਚ ਕੋਵਿਡ-19 ਦੇ ਨਵੇਂ ਕੇਸ ਰੋਜ਼ਾਨਾ ਵੱਧ ਰਹੇ ਹਨ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ 18,711 ਨਵੇਂ ਕੇਸਾਂ ਵਿਚੋਂ 84.71 ਫ਼ੀ ਸਦੀ ਕੇਸ ਇਨ੍ਹਾਂ ਸੂਬਿਆਂ ਦੇ ਹਨ। ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 10,187 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕੇਰਲਾ ਵਿਚ 2791 ਅਤੇ ਪੰਜਾਬ ਵਿਚ 1159 ਨਵੇਂ ਕੇਸ ਸਾਹਮਣੇ ਆ ਰਹੇ ਹਨ।

ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਲਗਾਤਾਰ ਸੰਪਰਕ ਵਿਚ ਹੈ ਜਿਥੇ ਕੋਰੋਨ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ ਅਤੇ ਜਿਥੇ ਕੋਵਿਡ -19 ਦੇ ਨਵੇਂ ਕੇਸ ਵੱਧ ਰਹੇ ਹਨ। 

ਮੰਤਰਾਲੇ ਨੇ ਮਹਾਰਾਸ਼ਟਰ ਅਤੇ ਪੰਜਾਬ ਵਿਚ ਉੱਚ ਪਧਰੀ ਟੀਮਾਂ ਤਾਇਨਾਤ ਕੀਤੀਆਂ ਹਨ ਜਿਥੇ ਨਵੇਂ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਕਰਨਾਟਕ ਅਤੇ ਤਾਮਿਲਨਾਡੂ ਉਨ੍ਹਾਂ ਦੂਸਰੇ ਰਾਜਾਂ ਵਿਚੋਂ ਹਨ, ਜਿਥੇ ਕੋਵਿਡ -19 ਦੇ ਰੋਜ਼ਾਨਾ ਮਾਮਲੇ ਵੱਧ ਰਹੇ ਹਨ।

ਮੰਤਰਾਲੇ ਨੇ ਕਿਹਾ ਕਿ ਅੱਠ ਸੂਬਿਆਂ ਵਿਚ ਹਰ ਦਿਨ ਨਵੇਂ ਮਾਮਲਿਆਂ ਵਿਚ ਵਾਧਾ ਵੇੇਖ ਰਹੇ ਹਨ। ਭਾਰਤ ਵਿਚ ਕੋਵਿਡ -19 ਨਾਲ ਦਾਖਲ ਮਰੀਜ਼ਾਂ ਦੀ ਗਿਣਤੀ 1.84 ਲੱਖ ਹੈ, ਜੋ ਕੁਲ ਲਾਗ ਦਾ 1.65% ਹੈ। ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿਚ 100 ਲੋਕਾਂ ਦੀ ਮੌਤ ਹੋਈ ਹੈ