ਭਾਜਪਾ ਇਹ ਮੰਨਣਾ ਪਸੰਦ ਕਰਦੀ ਹੈ ਕਿ ਉਹ ਹਮੇਸ਼ਾ ਦੇਸ਼ ਦੀ ਸੱਤਾ ਵਿਚ ਰਹੇਗੀ- ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ: ਇਹ ਕਹਿਣਾ ਹਾਸੋਹੀਣਾ ਹੈ ਕਿ ਕਾਂਗਰਸ ਦਾ ਸਮਾਂ ਖਤਮ ਹੋ ਗਿਆ ਹੈ

Rahul Gandhi

 

ਲੰਡਨ: ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਹ ਮੰਨਣਾ ਪਸੰਦ ਕਰਦੀ ਹੈ ਕਿ ਉਹ ਹਮੇਸ਼ਾ ਭਾਰਤ ਦੀ ਸੱਤਾ ਵਿਚ ਰਹੇਗੀ, ਪਰ ਅਜਿਹਾ ਨਹੀਂ ਹੈ। ਉਹਨਾਂ ਕਿਹਾ ਕਿ ਇਹ ਕਹਿਣਾ ਹਾਸੋਹੀਣਾ ਹੈ ਕਿ ਕਾਂਗਰਸ ਦਾ ਸਮਾਂ ਖਤਮ ਹੋ ਗਿਆ ਹੈ। ਬ੍ਰਿਟੇਨ ਯਾਤਰਾ ਦੌਰਾਨ ਰਾਹੁਲ ਗਾਂਧੀ ਸੋਮਵਾਰ ਨੂੰ 'ਚੈਥਮ ਹਾਊਸ' ਥਿੰਕ ਟੈਂਕ ਵਿਚ ਇਕ ਇੰਟਰਐਕਟਿਵ ਸੈਸ਼ਨ ਵਿਚ ਪਹੁੰਚੇ ਸਨ, ਉਹਨਾਂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਸਿਆਸੀ ਸੰਵਾਦ ਦੇ ਬਦਲਦੇ ਰੂਪ ’ਤੇ ਧਿਆਨ ਨਾ ਦੇਣਾ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦੀ ਅਸਫਲਤਾ ਦਾ ਇਕ ਮੁੱਖ ਕਾਰਨ ਬਣਿਆ।

ਇਹ ਵੀ ਪੜ੍ਹੋ: ਪੁੱਤ ਦੇ ਇਨਸਾਫ਼ ਲਈ ਪੰਜਾਬ ਵਿਧਾਨ ਸਭਾ ਬਾਹਰ ਧਰਨੇ ’ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

ਉਹਨਾਂ ਕਿਹਾ, ''ਜੇਕਰ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਦੇ ਸਮੇਂ 'ਤੇ ਨਜ਼ਰ ਮਾਰੀਏ ਤਾਂ ਜ਼ਿਆਦਾਤਰ ਸਮਾਂ ਕਾਂਗਰਸ ਸੱਤਾ 'ਚ ਸੀ। ਗਾਂਧੀ ਨੇ ਕਿਹਾ, ''ਭਾਜਪਾ ਦੇ 10 ਸਾਲ ਸੱਤਾ ਵਿਚ ਰਹਿਣ ਤੋਂ ਪਹਿਲਾਂ ਅਸੀਂ 10 ਸਾਲ ਤੱਕ ਸੱਤਾ 'ਚ ਸੀ। ਭਾਜਪਾ ਇਹ ਮੰਨਣਾ ਪਸੰਦ ਕਰਦੀ ਹੈ ਕਿ ਉਹ ਭਾਰਤ ਦੀ ਸੱਤਾ ਵਿਚ ਆਈ ਅਤੇ ਹਮੇਸ਼ਾ ਰਹੇਗੀ, ਹਾਲਾਂਕਿ ਅਜਿਹਾ ਨਹੀਂ ਹੈ।” ਉਹਨਾਂ ਕਿਹਾ, "ਅਸੀਂ ਪੇਂਡੂ ਖੇਤਰ 'ਤੇ ਬਹੁਤ ਧਿਆਨ ਕੇਂਦਰਿਤ ਕਰ ਰਹੇ ਸੀ ਅਤੇ ਸ਼ੁਰੂ ਵਿਚ ਅਸੀਂ ਸ਼ਹਿਰੀ ਖੇਤਰਾਂ ਨੂੰ ਗੁਆ ਦਿੱਤਾ। ਇਹ ਇਕ ਤੱਥ ਹੈ ਪਰ ਇਹ ਕਹਿਣਾ ਸੱਚਮੁੱਚ ਹਾਸੋਹੀਣਾ ਹੈ ਕਿ ਭਾਜਪਾ ਸੱਤਾ ਵਿਚ ਹੈ ਅਤੇ ਕਾਂਗਰਸ ਦਾ ਸਮਾਂ ਖਤਮ ਹੋ ਗਿਆ ਹੈ।

ਇਹ ਵੀ ਪੜ੍ਹੋ: ਬੈਂਕ ਦੇ ਸੀਨੀਅਰ ਮੈਨੇਜਰ ਨਾਲ ਠੱਗੀ: ਵਟਸਐਪ ’ਤੇ ਕਲਾਇੰਟ ਦੀ ਫੋਟੋ ਲਗਾ ਕੇ ਠੱਗੇ 18 ਲੱਖ 92 ਹਜ਼ਾਰ ਰੁਪਏ

ਭਾਜਪਾ ਨੇ ਰਾਹੁਲ ਗਾਂਧੀ 'ਤੇ ਚੀਨ ਦੀ ਤਾਰੀਫ ਕਰਦੇ ਹੋਏ ਵਿਦੇਸ਼ੀ ਧਰਤੀ 'ਤੇ ਭਾਰਤ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਕਾਂਗਰਸ ਨੇਤਾ ਦੇ ਬਿਆਨਾਂ ਲਈ ਉਹਨਾਂ 'ਤੇ ਨਿਸ਼ਾਨਾ ਸਾਧਿਆ ਅਤੇ ਉਹਨਾਂ ਨੂੰ ਦੇਸ਼ ਨਾਲ ਧੋਖਾ ਨਾ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਮੌੜ ਮੰਡੀ ਬੰਬ ਧਮਾਕਾ ਮਾਮਲਾ: ਤਿੰਨ ਡੇਰਾ ਪ੍ਰੇਮੀਆਂ ਖਿਲਾਫ਼ ਰੈੱਡ ਕਾਰਨਰ ਨੋਟਿਸ

ਉਹਨਾਂ ਕਿਹਾ, '' ਰਾਹੁਲ ਗਾਂਧੀ ਜੀ, ਭਾਰਤ ਨੂੰ ਧੋਖਾ ਨਾ ਦਿਓ। ਭਾਰਤ ਦੀ ਵਿਦੇਸ਼ ਨੀਤੀ 'ਤੇ ਸਵਾਲ ਕਰਨਾ ਦਰਸਾਉਂਦਾ ਹੈ ਕਿ ਤੁਸੀਂ ਇਸ ਮੁੱਦੇ ਨੂੰ ਨਹੀਂ ਸਮਝਦੇ। ਤੁਸੀਂ ਵਿਦੇਸ਼ਾਂ ਵਿਚ ਜਾ ਕੇ, ਝੂਠ ਫੈਲਾ ਕੇ ਆਪਣੇ ਦੇਸ਼ ਨੂੰ ਬਦਨਾਮ ਕਰਨ ਦੀਆਂ ਜੋ ਕੋਸ਼ਿਸ਼ਾਂ ਕਰਦੇ ਹੋ… ਕੋਈ ਵੀ ਇਸ 'ਤੇ ਵਿਸ਼ਵਾਸ ਨਹੀਂ ਕਰੇਗਾ।'' ਅਨੁਰਾਗ ਠਾਕੁਰ ਨੇ ਦੋਸ਼ ਲਾਇਆ ਕਿ ਗਾਂਧੀ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਵਿਦੇਸ਼ੀ ਧਰਤੀ 'ਤੇ 'ਭਾਰਤ ਨੂੰ ਬਦਨਾਮ' ਕਰ ਰਹੇ ਹਨ।