ਪੈਗਾਸਸ ਹੋਰ ਕਿਤੇ ਨਹੀਂ, ਰਾਹੁਲ ਗਾਂਧੀ ਦੇ ਦਿਲ ਅਤੇ ਦਿਮਾਗ ਵਿਚ ਹੈ: ਅਨੁਰਾਗ ਠਾਕੁਰ

ਏਜੰਸੀ

ਖ਼ਬਰਾਂ, ਰਾਜਨੀਤੀ

ਰਾਹੁਲ ਗਾਂਧੀ ਨੇ ਕੈਂਬਰਿਜ ਵਿਚ ਕਿਹਾ ਸੀ ਕਿ ਭਾਰਤ ਵਿਚ ਮੀਡੀਆ ਅਤੇ ਨਿਆਂਪਾਲਿਕਾ ਕੰਟਰੋਲ ਵਿਚ ਹੈ।

Anurag Thakur and Rahul Gandhi

 

ਨਵੀਂ ਦਿੱਲੀ: ਕੈਂਬਰਿਜ ਯੂਨੀਵਰਸਿਟੀ ਵਿਚ ਆਪਣੇ ਭਾਸ਼ਣ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਅਤੇ ਭਾਜਪਾ ’ਤੇ ਗੰਭੀਰ ਇਲਜ਼ਾਮ ਲਗਾਏ। ਇਹਨਾਂ ਇਲਜ਼ਾਮਾਂ ’ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਪ੍ਰਤੀਕਿਰਿਆ ਆਈ ਹੈ। ਅਨੁਰਾਗ ਠਾਕੁਰ ਨੇ ਸਵਾਲ ਕੀਤਾ ਕਿ ਕੀ ਕਾਂਗਰਸ ਦਾ ਸੰਵਿਧਾਨਕ ਸੰਸਥਾਵਾਂ ਤੋਂ ਵੀ ਭਰੋਸਾ ਖਤਮ ਹੋ ਗਿਆ ਹੈ ਅਤੇ ਕੀ ਕਾਂਗਰਸ ਭਾਰਤ ਦੇ ਲੋਕਤੰਤਰ 'ਤੇ ਵਾਰ-ਵਾਰ ਸਵਾਲ ਚੁੱਕਣ ਦਾ ਕੰਮ ਕਰਦੀ ਰਹੇਗੀ?

ਇਹ ਵੀ ਪੜ੍ਹੋ: ਵਾਕਆਊਟ ਮਗਰੋਂ ਬੋਲੇ ਰਾਜਾ ਵੜਿੰਗ, “ਰਾਜਪਾਲ ਨੂੰ ‘ਮੇਰੀ ਸਰਕਾਰ’ ਕਹਿਣ ਲਈ ਮਜਬੂਰ ਕੀਤਾ ਗਿਆ”

ਦਰਅਸਲ ਰਾਹੁਲ ਗਾਂਧੀ ਨੇ ਕੈਂਬਰਿਜ ਵਿਚ ਕਿਹਾ ਸੀ ਕਿ ਭਾਰਤ ਵਿਚ ਮੀਡੀਆ ਅਤੇ ਨਿਆਂਪਾਲਿਕਾ ਕੰਟਰੋਲ ਵਿਚ ਹੈ। ਮੇਰੇ ਫ਼ੋਨ 'ਤੇ Pegasus ਹੈ। ਬਹੁਤ ਸਾਰੇ ਰਾਜਨੇਤਾਵਾਂ ਦੇ ਫੋਨਾਂ ਵਿਚ ਪੈਗਾਸਸ ਵੀ ਹੈ। ਕਈ ਖੁਫੀਆ ਅਧਿਕਾਰੀਆਂ ਨੇ ਮੈਨੂੰ ਫੋਨ 'ਤੇ ਗੱਲ ਕਰਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਕਿਉਂਕਿ ਮੇਰਾ ਫੋਨ ਰਿਕਾਰਡ ਹੋ ਰਿਹਾ ਹੈ। ਮੇਰੇ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਕਰਵਾਏ ਗਏ ਹਨ, ਜਿਨ੍ਹਾਂ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਨਹੀਂ ਰੱਖਿਆ ਜਾ ਸਕਦਾ।

ਇਹ ਵੀ ਪੜ੍ਹੋ: Punjab Budget Session: ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੇ ਮੁੱਦੇ ’ਤੇ ਹੰਗਾਮਾ, ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਦਾ ਵਾਕਆਊਟ 

ਇਸ 'ਤੇ ਅਨੁਰਾਗ ਠਾਕੁਰ ਨੇ ਕਿਹਾ, "ਰਾਹੁਲ ਗਾਂਧੀ ਇਕ ਵਾਰ ਫਿਰ ਵਿਦੇਸ਼ ਦੀ ਧਰਤੀ 'ਤੇ ਰੋਣ ਅਤੇ ਧੋਣ ਦਾ ਕੰਮ ਕਰ ਰਹੇ ਹਨ। ਪੈਗਾਸਸ ਕਿਤੇ ਹੋਰ ਨਹੀਂ, ਸਗੋਂ ਉਹਨਾਂ ਦੇ ਦਿਮਾਗ ਅਤੇ ਦਿਲ ਵਿਚ ਹੈ।" ਅਨੁਰਾਗ ਠਾਕੁਰ ਨੇ ਕਿਹਾ, "ਚੋਣਾਂ 'ਚ ਸੁਪੜਾ ਸਾਫ ਹੁੰਦਿਆਂ ਹੀ, ਦਿਵਾਲੀਆਪਨ ਹੋਰ ਨਜ਼ਰ ਆਇਆ। ਵਿਦੇਸ਼ੀ ਧਰਤੀ 'ਤੇ ਜਾ ਕੇ ਭਾਰਤ ਨੂੰ ਬਦਨਾਮ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ।"

ਇਹ ਵੀ ਪੜ੍ਹੋ: ਆਲੀਆ ਭੱਟ, ਧੋਨੀ ਸਣੇ ਕਈ ਮਸ਼ਹੂਰ ਹਸਤੀਆਂ ਦੇ ਨਾਂਅ ’ਤੇ 50 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਕੀਤਾ ਪਰਦਾਫਾਸ਼

ਰਾਹੁਲ ਗਾਂਧੀ ਨੇ ਭਾਰਤ 'ਚ ਘੱਟ ਗਿਣਤੀਆਂ ਦੀ ਹਾਲਤ 'ਤੇ ਚਿੰਤਾ ਪ੍ਰਗਟਾਈ ਸੀ। ਇਸ 'ਤੇ ਅਨੁਰਾਗ ਠਾਕੁਰ ਨੇ ਕਿਹਾ, "ਰਾਹੁਲ ਨੇ ਘੱਟ ਗਿਣਤੀਆਂ ਦੀ ਗੱਲ ਕੀਤੀ, ਤੁਸੀਂ ਦੇਖੋ, ਹਰ ਸੂਬੇ 'ਚ ਹਰ ਕੋਈ ਨਰਿੰਦਰ ਮੋਦੀ 'ਤੇ ਵਿਸ਼ਵਾਸ ਕਰਦਾ ਹੈ। ਕਾਂਗਰਸ ਜਾਤ, ਧਰਮ ਅਤੇ ਭਾਈਚਾਰੇ ਦੇ ਨਾਂਅ 'ਤੇ ਵੰਡ ਰਹੀ ਹੈ। ਪਾੜੋ ਅਤੇ ਰਾਜ ਕਰੋ ਦੀ ਰਾਜਨੀਤੀ ਨਾਲ ਕਾਂਗਰਸ ਨੇ ਕੰਮ ਕੀਤਾ ਹੈ।"

ਇਹ ਵੀ ਪੜ੍ਹੋ: ਕੈਂਬਰਿਜ ਯੂਨੀਵਰਸਿਟੀ ਵਿਚ ਰਾਹੁਲ ਗਾਂਧੀ ਦਾ ਬਿਆਨ, “ਭਾਰਤ ਨੂੰ ਤਬਾਹ ਕਰ ਰਹੇ ਮੋਦੀ”

ਅਨੁਰਾਗ ਠਾਕੁਰ ਨੇ ਕਿਹਾ, "ਰਾਹੁਲ ਗਾਂਧੀ ਅਤੇ ਕਾਂਗਰਸ ਸ਼ਾਇਦ ਅਜੇ ਵੀ ਗੁਲਾਮੀ ਵਾਲੀ ਮਾਨਸਿਕਤਾ ਤੋਂ ਬਾਹਰ ਨਹੀਂ ਨਿਕਲ ਸਕੇ ਹਨ।" ਨਿਊਜ਼ ਏਜੰਸੀ ਮੁਤਾਬਕ ਆਦਿਤਿਆ ਠਾਕਰੇ ਨੇ ਵੀ ਰਾਹੁਲ ਗਾਂਧੀ ਦੇ ਬਿਆਨ ਦਾ ਸਮਰਥਨ ਕੀਤਾ ਹੈ। ਆਦਿਤਿਆ ਠਾਕਰੇ ਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਰਾਹੁਲ ਗਾਂਧੀ ਦਾ ਫ਼ੋਨ ਟੈਪ ਹੋ ਰਿਹਾ ਹੈ ਜਾਂ ਨਹੀਂ ਪਰ ਏਜੰਸੀਆਂ ਦੀ ਵਰਤੋਂ ਕਰਕੇ ਸੱਚ ਬੋਲਣ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਪੂਰੀ ਦੁਨੀਆ ਜਾਣਦੀ ਹੈ ਕਿ ਸਾਡੇ ਦੇਸ਼ ਵਿਚ ਲੋਕਤੰਤਰ ਅਤੇ ਸੰਵਿਧਾਨ ਨੂੰ ਖ਼ਤਰਾ ਹੈ।"