ਉਦੈਪੁਰ: ਜ਼ਿਲ੍ਹੇ ਦੇ ਹਿਰਣਮਗਰੀ ਥਾਣਾ ਖੇਤਰ ਵਿਚ ਮੰਗਲਵਾਰ ਨੂੰ ਸਵੇਰੇ ਇਕ ਪ੍ਰੇਮੀ ਨੇ ਲਾੜੀ ਨੂੰ ਅਗਵਾ ਕਰ ਲਿਆ। ਜ਼ਿਲ੍ਹਾ ਪੁਲਿਸ ਅਧਿਕਾਰੀ ਕੈਲਾਸ਼ ਚੰਦ ਬਿਸ਼ਨੋਈ ਨੇ ਦਸਿਆ ਕਿ ਲਾੜਾ ਅਤੇ ਲਾੜੀ ਪਰਵਾਰ ਨਾਲ ਇਕ ਕਾਰ ਵਿਚ ਜਾ ਰਹੇ ਸਨ ਇਸ ਜੋੜੇ ਦਾ ਵਿਆਹ ਸੋਮਵਾਰ ਦੀ ਰਾਤ ਤਿਤਾਰਡੀ ਖੇਤਰ ਵਿਚ ਹੋਇਆ ਸੀ।
ਉਹਨਾਂ ਦਸਿਆ ਕਿ ਸਵਿਨਾ ਰੇਲਵੇ ਸਟੇਸ਼ਨ ਕ੍ਰਾਸਿੰਗ ਕੋਲ ਅਰੋਪੀ ਨੇ ਕਾਰ ਰੋਕੀ ਅਤੇ ਲਾੜੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ ਅਤੇ ਲਾੜੀ ਨੂੰ ਅਗਵਾ ਕਰਕੇ ਫਰਾਰ ਹੋ ਗਿਆ। ਬਿਸ਼ਨੋਈ ਨੇ ਦਸਿਆ ਕਿ ਅਰੋਪੀ ਪ੍ਰਯਾਗ ਜੀਨਗਰ ਦੇ ਲਾੜੀ ਨਾਲ ਪਹਿਲਾਂ ਸਬੰਧ ਸਨ। ਪ੍ਰਯਾਗ ਦਾ ਘਰ ਲਾੜੇ ਦੇ ਘਰ ਦੇ ਕੋਲ ਹੀ ਹੈ। ਅਰੋਪੀ ਅਤੇ ਲਾੜੀ ਦੀ ਭਾਲ ਜਾਰੀ ਹੈ।
ਰਾਜਸਥਾਨ ਵਿਚ ਲਾੜੀ ਦੇ ਅਗਵਾ ਹੋਣ ਤੋਂ ਇਕ ਮਹੀਨੇ ਬਾਅਦ ਇਹ ਦੂਜੀ ਘਟਨਾ ਹੈ। ਵਿਆਹ ਤੋਂ ਬਾਅਦ ਸੋਹਰੇ ਜਾ ਰਹੀ ਇਕ ਲੜਕੀ ਨੂੰ ਉਸ ਦੇ ਪ੍ਰੇਮੀ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਅਗਵਾ ਕਰ ਲਿਆ ਸੀ। ਪੁਲਿਸ ਨੇ ਕੁਝ ਦਿਨਾਂ ਬਾਅਦ ਅਰੋਪੀ ਨੂੰ ਦੇਹਰਾਦੂਨ ਵਿਚੋਂ ਲੱਭ ਲਿਆ ਸੀ।