ਆਖ਼ਰ ਕਿਉਂ ਭੜਕੀ ਸ਼ਿਲਾਂਗ 'ਚ ਹਿੰਸਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੇ ਦਿਨਾਂ ਵਿਚ ਸ਼ਿਲਾਂਗ ਵਿਚ ਸਿੱਖਾਂ ਭਾਵ ਪੰਜਾਬੀਆਂ ਅਤੇ ਸਥਾਨਕ ਲੋਕਾਂ ਵਿਚ ਹਿੰਸਾ ਭੜਕੀ ਜਿਸ ਦਾ ਅਸਰ ਪੰਜਾਬ ਤਕ ਦੇਖਣ ਨੂੰ ਮਿਲਿਆ।

Why is the violence in Shillong

ਨਵੀਂ ਦਿੱਲੀ (ਏਜੰਸੀ): ਬੀਤੇ ਦਿਨਾਂ ਵਿਚ ਸ਼ਿਲਾਂਗ ਵਿਚ ਸਿੱਖਾਂ ਭਾਵ ਪੰਜਾਬੀਆਂ ਅਤੇ ਸਥਾਨਕ ਲੋਕਾਂ ਵਿਚ ਹਿੰਸਾ ਭੜਕੀ ਜਿਸ ਦਾ ਅਸਰ ਪੰਜਾਬ ਤਕ ਦੇਖਣ ਨੂੰ ਮਿਲਿਆ। ਜਿਥੇ ਪੰਜਾਬ ਸਰਕਾਰ ਨੇ ਉਥੇ ਵਫਦ ਭੇਜਿਆ ਉਥੇ ਹੀ ਸ੍ਰੋਮਣੀ ਕਮੇਟੀ ਤੇ ਦਿੱਲੀ ਗੁਰਦਵਾਰਾ ਕਮੇਟੀ ਨੇ ਵੀ ਅਪਣੇ ਅਪਣੇ ਵਫਦ ਭੇਜ ਕੇ ਸਥਿਤੀ ਦਾ ਜਾਇਜ਼ਾ ਲਿਆ। ਆਖ਼ਰ  ਸ਼ਾਂਤੀਪੂਰਨ ਪਹਾੜੀ ਲੋਕਾਂ ਦਰਮਿਆਨ ਸਮਾਜਿਕ ਤਣਾਅ ਆਇਆ ਕਿਉਂ? ਕੀ ਇਹ ਕਿਸੇ ਗਹਿਰੀ ਸਾਜ਼ਸ਼ ਦਾ ਸਿੱਟਾ ਤਾਂ ਨਹੀਂ ਸੀ।

ਦੂਜਾ, ਇਹ ਹੈ ਕਿ ਪੰਜਾਬੀ ਦੀ ਆਬਾਦੀ ਜਿਥੇ ਵਸੀ ਹੋਈ ਹੈ ਉਹ ਬਹੁਤ ਹੀ ਸ਼ਾਨਦਾਰ ਜ਼ਮੀਨ ਹੈ ਤੇ ਕੁੱਝ ਸਥਾਨਕ ਨੇਤਾ ਇਸ ਮਾਰਕੀਟ ਖੇਤਰ ਵਿਚ ਮਲਟੀ-ਸਟੋਰੀਡ ਮਾਲ ਦੀ ਉਸਾਰੀ ਕਰਨਾ ਚਾਹੁੰਦੇ ਹਨ, ਜੋ ਕਿ ਇਕ ਵਾਰ ਇਕ ਰਿਹਾਇਸ਼ੀ ਸਥਾਨ ਸੀ। ਦੂਜੇ ਪਾਸੇ ਪੰਜਾਬ ਦੇ ਸਿੱਖ ਆਗੂ ਅਤੇ ਵਸਨੀਕ ਉਸ ਜ਼ਮੀਨ ਤੋਂ ਅਪਣਾ ਕਬਜ਼ਾ ਨਹੀਂ ਛਡਣਾ ਚਾਹੁੰਦੇ ਕਿਉਂਕਿ ਉਹ ਪਿਛਲੇ ਡੇਢ ਕੁ ਸਾਲ ਤੋਂ ਇਥੇ ਕਾਬਜ਼ ਹਨ। ਕਈ ਲੋਕਾਂ ਦਾ ਸੁਝਾਅ ਇਹ ਸੀ ਕਿ ਪੰਜਾਬੀਆਂ ਦੀ ਪੁਨਰ-ਸਥਾਪਤੀ ਕਰਵਾ ਕੇ ਵੱਖ ਵੱਖ ਕੁਆਰਟਰ ਦਿਤੇ ਜਾਣ ਪਰ ਇਹ ਸੁਝਾਅ ਪੰਜਾਬੀਆਂ ਨੂੰ ਤਰਕਸੰਗਤ ਨਹੀਂ ਲਗਿਆ।