ਸ਼ਿਲਾਂਗ 'ਚ ਤਣਾਅ ਅਜੇ ਵੀ ਬਰਕਰਾਰ, ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਸੁੱਟਿਆ ਬੰਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਿਲਾਂਗ ਵਿਚ ਸ਼ੁਕਰਵਾਰ ਦੀ ਹਿੰਸਾ ਦੇ ਬਾਅਦ ਤੋਂ ਤਣਾਅ ਅਜੇ ਵੀ ਬਰਕਰਾਰ ਹੈ। ਐਤਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਬੰਬ ਸੁੱਟਿਆ।

shillong security forces

ਨਵੀਂ ਦਿੱਲੀ : ਸ਼ਿਲਾਂਗ ਵਿਚ ਸ਼ੁਕਰਵਾਰ ਦੀ ਹਿੰਸਾ ਦੇ ਬਾਅਦ ਤੋਂ ਤਣਾਅ ਅਜੇ ਵੀ ਬਰਕਰਾਰ ਹੈ। ਐਤਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਬੰਬ ਸੁੱਟਿਆ। ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ। ਇੱਥੇ ਦੋ ਗੁੱਟਾਂ ਵਿਚ ਹੋਈ ਹਿੰਸਕ ਝੜਪ ਦੇ ਬਾਅਦ ਤੋਂ ਹੀ ਕਰਫਿਊ ਲਗਾ ਦਿਤਾ ਗਿਆ ਸੀ, ਜਿਸ ਵਿਚ ਐਤਵਾਰ ਨੂੰ ਕੁੱਝ ਦੇਰ ਢਿੱਲ ਦਿਤੀ ਗਈ ਸੀ ਪਰ ਪਟਰੌਲ ਬੰਬ ਸੁੱਟੇ ਜਾਣ ਦੀ ਘਟਨਾ ਨਾਲ ਇਕ ਵਾਰ ਫਿਰ ਹਾਲਾਤ ਤਣਾਅ ਪੂਰਨ ਹੋ ਗਏ ਹਨ।