ਕੋਰੋਨਾ ਇਲਾਜ ਲਈ ਨਵੇਂ ਨਿਰਦੇਸ਼: ਹੁਣ ਬਿਨ੍ਹਾਂ ਲੱਛਣ ਵਾਲੇ ਮਰੀਜ਼ਾਂ ਨੂੰ ਦਵਾਈ ਦੀ ਲੋੜ ਨਹੀਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਇਲਾਜ ਲਈ ਦਿਸ਼ਾ-ਨਿਰਦੇਸ਼ਾਂ ਵਿਚ ਬਦਲਾਅ ਲਿਆਂਦੇ ਹਨ।

Coronavirus

ਨਵੀੰ ਦਿੱਲੀ: ਕੇਂਦਰੀ ਸਿਹਤ ਮੰਤਰਾਲੇ (Health Ministry) ਨੇ ਕੋਰੋਨਾ(Coronavirus) ਇਲਾਜ ਦੇ ਦਿਸ਼ਾ-ਨਿਰਦੇਸ਼ਾਂ ਵਿਚ ਬਦਲਾਅ ਲਿਆਂਦੇ ਹਨ। ਜਿਸਦੇ ਮੁਤਾਬਕ ਹੁਣ ਜਿਨ੍ਹਾਂ ਮਰੀਜ਼ਾਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਹਨ ਜਾਂ ਹਲਕੇ ਲੱਛਣ ਦਿਖਾਈ ਦਿੰਦੇ ਹਨ, ਉਹਨਾਂ ਨੂੰ ਕਿਸੇ ਕਿਸਮ ਦੀ ਦਵਾਈ ਲੈਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਦੂਜੀਆਂ ਬਿਮਾਰੀਆਂ ਦੀਆਂ ਜੋ ਦਵਾਈਆਂ ਚੱਲ ਰਹੀਆਂ ਹਨ ਉਹਨਾਂ ਨੂੰ ਜਾਰੀ ਰੱਖਣ। ਇਹੋ ਜਿਹੇ ਮਰੀਜ਼ਾਂ ਨੂੰ ਟੈਲੀ ਕੰਸਲਟੇਸ਼ਨ (ਵੀਡੀਓ ਰਾਹੀਂ ਇਲਾਜ) ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ:  ਸੌਦਾ ਸਾਧ ਨੂੰ ਮਿਲਣ ਹਸਪਤਾਲ ਪਹੁੰਚੀ ਹਨੀਪ੍ਰੀਤ, ਮੁਲਾਕਾਤ ਲਈ ਬਣਵਾਇਆ Attendant Card

ਚੰਗੀ ਖੁਰਾਕ ਲੈਣੀ ਚਾਹੀਦੀ ਹੈ ਅਤੇ ਮਾਸਕ ਪਾਉਣ, ਸਮਾਜਿਕ ਦੂਰੀ ਵਰਗੇ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਡਾਈਰੈਕਟਰ ਜਨਰਲ ਆਫ਼ ਹੈਲਥ ਸਰਵੀਸੇਜ਼ (DGHS) ਨੇ ਨਵੇਂ ਨਿਰਦੇਸ਼ਾਂ ਤਹਿਤ ਏਸਿਮਪਟੋਮੈਟਿਕ ਮਰੀਜ਼ਾਂ ਦੇ ਇਲਾਜ ਲਈ ਵਰਤੋਂ ‘ਚ ਆਉਣ ਵਾਲੀਆਂ ਸਾਰੀਆਂ ਦਵਾਈਆਂ ਨੂੰ ਲਿਸਟ ‘ਚੋਂ ਹਟਾ ਦਿੱਤਾ ਹੈ। ਇਹਨਾਂ ਵਿੱਚ ਬੁਖਾਰ, ਜ਼ੁਕਾਮ ਅਤੇ ਖੰਘ ਦੀਆਂ ਦਵਾਈਆਂ ਵੀ ਸ਼ਾਮਲ ਹਨ। ਨਵੀਂ ਗਾਈਡਲਾਈਨ ਵਿੱਚ ਇਹ ਕਿਹਾ ਗਿਆ ਹੈ ਕਿ ਅਜਿਹੇ ਸੰਕਰਮਿਤ ਲੋਕਾਂ ਨੂੰ ਦੂਜੇ ਟੈਸਟ ਕਰਵਾਉਣ ਦੀ ਵੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ: ਸ਼ਾਹੀ ਪਰਿਵਾਰ ’ਚ ਖੁਸ਼ਖਬਰੀ: ਦੂਜੀ ਵਾਰ ਪਿਤਾ ਬਣੇ ਪ੍ਰਿੰਸ ਹੈਰਿਸ, ਮੇਘਨ ਨੇ ਧੀ ਨੂੰ ਦਿੱਤਾ ਜਨਮ

ਇਸ ਤੋਂ ਪਹਿਲਾਂ 27 ਮਈ ਨੂੰ ਇੱਕ ਗਾਈਡਲਾਈਨ ਜਾਰੀ ਕੀਤੀ ਗਈ ਸੀ, ਜਿਸ ਵਿਚ ਹਲਕੇ ਲੱਛਣਾਂ ਵਾਲੇ ਮਰੀਜ਼ਾਂ ‘ਤੇ ਹਾਈਡਰੋਕਸੀਕਲੋਰੋਕਵੀਨ, ਆਈਵਰਮੇਕਟਿਨ, ਡੌਪਸੀਸਾਈਕਲਿਨ, ਜ਼ਿੰਕ ਅਤੇ ਮਲਟੀਵਿਟਾਮਿਨ ਦੀ ਵਰਤੋਂ ‘ਤੇ ਰੋਕ ਲਾਈ ਗਈ ਸੀ। ਇਸ ਤੋਂ ਇਲਾਵਾ ਏਸਿਮਪਟੋਮੈਟਿਕ ਮਰੀਜ਼ਾਂ ਨੂੰ ਸੀ.ਟੀ. ਸਕੈਨ ਜਿਹੇ ਟੈਸਟ ਲਿਖਣ ਤੋਂ ਵੀ ਮਨ੍ਹਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਧੀ ਪੈਦਾ ਹੋਣ ਤੋਂ ਦੁਖੀ ਕਲਯੁਗੀ ਪਿਉ ਨੇ ਧੀਆਂ ਸਮੇਤ ਪਤਨੀ ਨੂੰ ਸੁੱਟਿਆ ਖੂਹ 'ਚ, ਇਕ ਧੀ ਦੀ ਮੌਤ

ਦੱਸ ਦਈਏ ਕਿ ਪਿਛਲੇ 24 ਘੰਟਿਆਂ ਅੰਦਰ ਦੇਸ਼ ‘ਚ ਕੋਰੋਨਾ ਦੇ 1ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਿਛਲੇ 62 ਦਿਨਾਂ ਵਿਚ ਇਹ ਸਭ ਤੋਂ ਘੱਟ ਅੰਕੜਾ ਹੈ।ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ 96,563 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਲਾਗ ਕਾਰਨ 2,444 ਲੋਕਾਂ ਦੀ ਮੌਤ ਹੋ ਗਈ। ਤਕਰੀਬਨ 45 ਦਿਨਾਂ ਬਾਅਦ ਰੋਜ਼ਾਨਾਂ ਹੋ ਰਹੀਆਂ ਮੌਤਾਂ ਦੀ ਗਿਣਤੀ 2500 ਤੋਂ ਹੇਠਾਂ ਆ ਗਈ ਹੈ। ਰਾਹਤ ਦੀ ਗੱਲ ਇਹ ਵੀ ਹੈ ਕਿ ਪਿਛਲੇ ਦਿਨੀਂ 1 ਲੱਖ 73 ਹਜ਼ਾਰ 831 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ।