Go First ਦੇ ਯਾਤਰੀਆਂ ਨੂੰ ਰਾਹਤ ਨਹੀਂ! 9 ਜੂਨ ਤਕ ਰੱਦ ਕੀਤੀਆਂ ਉਡਾਣਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਏਅਰਲਾਈਨ ਨੇ ਟਵਿਟਰ 'ਤੇ ਵੀ ਇਸ ਦਾ ਐਲਾਨ ਕੀਤਾ ਹੈ।

Go First extends flight cancellations till 9 June



ਨਵੀਂ ਦਿੱਲੀ: ਵਿੱਤੀ ਸੰਕਟ 'ਚ ਘਿਰੀ ਏਅਰਲਾਈਨ ਕੰਪਨੀ ਗੋ ਫਸਟ ਦੇ ਯਾਤਰੀਆਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। 3 ਮਈ ਤੋਂ ਏਅਰਲਾਈਨ ਨੇ ਅਪਣੀਆਂ ਸਾਰੀਆਂ ਉਡਾਣਾਂ ਨੂੰ ਲਗਾਤਾਰ ਰੱਦ ਕਰ ਦਿਤਾ ਹੈ, ਜੋ ਹੁਣ 9 ਜੂਨ, 2023 ਤਕ ਰੱਦ ਕਰ ਦਿਤੀਆਂ ਗਈਆਂ ਹਨ। ਏਅਰਲਾਈਨ ਨੇ ਟਵਿਟਰ 'ਤੇ ਵੀ ਇਸ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਕਿਸਾਨ ਦੇ ਖੇਤ ਵਿਚ ਮਿਲਿਆ ਜ਼ਿੰਦਾ ਬੰਬ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲ

ਅਜਿਹੀ ਸਥਿਤੀ ਵਿਚ ਜੇਕਰ ਤੁਸੀਂ ਪਹਿਲਾਂ ਹੀ 9 ਜੂਨ ਤਕ ਗੋ ਫਸਟ ਏਅਰਲਾਈਨ ਤੋਂ ਫਲਾਈਟ ਬੁੱਕ ਕਰ ਲਈ ਹੈ, ਤਾਂ ਤੁਹਾਨੂੰ ਅਪਣੀ ਯਾਤਰਾ ਲਈ ਕੋਈ ਹੋਰ ਵਿਕਲਪ ਲੱਭਣਾ ਹੋਵੇਗਾ। ਹਾਲਾਂਕਿ ਏਅਰਲਾਈਨ ਨੇ ਕਿਹਾ ਹੈ ਕਿ ਇਸ ਦੌਰਾਨ ਰੱਦ ਕੀਤੀਆਂ ਸਾਰੀਆਂ ਉਡਾਣਾਂ ਲਈ ਯਾਤਰੀਆਂ ਨੂੰ ਜਲਦੀ ਹੀ ਪੂਰਾ ਰਿਫੰਡ ਦਿਤਾ ਜਾਵੇਗਾ। ਇਸ ਦੇ ਨਾਲ ਹੀ, ਗੋ ਫਸਟ ਨੇ ਗਾਹਕਾਂ ਨੂੰ ਰਿਫੰਡ ਦੀ ਪ੍ਰਕਿਰਿਆ ਲਈ ਇਕ ਵੱਖਰੀ ਵੈਬਸਾਈਟ ਵੀ ਲਾਂਚ ਕੀਤੀ ਹੈ।

ਇਹ ਵੀ ਪੜ੍ਹੋ: ਪਟਨਾ ਦੇ ਮਾਲ 'ਚ ਲਗਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਵਿਰੋਧ ਤੋਂ ਬਾਅਦ ਹਟਾਇਆ

ਗੋ ਫਸਟ ਏਅਰਲਾਈਨਜ਼ ਨੇ ਟਵੀਟ ਕੀਤਾ, 'ਸਾਨੂੰ ਇਹ ਦਸਦੇ ਹੋਏ ਅਫਸੋਸ ਹੈ ਕਿ ਸੰਚਾਲਨ ਸਬੰਧੀ ਸਮੱਸਿਆਵਾਂ ਕਾਰਨ, 9 ਜੂਨ, 2023 ਤਕ ਦੀਆਂ ਗੋ ਫਸਟ ਉਡਾਣਾਂ ਨੂੰ ਰੱਦ ਕਰ ਦਿਤਾ ਗਿਆ ਹੈ। ਅਸੀਂ ਅਸੁਵਿਧਾ ਲਈ ਮਾਫ਼ੀ ਚਾਹੁੰਦੇ ਹਾਂ। ਯਾਤਰੀਆਂ ਨੂੰ ਜਲਦੀ ਹੀ ਪੂਰਾ ਰਿਫੰਡ ਦਿਤਾ ਜਾਵੇਗਾ। ਅਸੀਂ ਸਮਝਦੇ ਹਾਂ ਕਿ ਫਲਾਈਟ ਰੱਦ ਹੋਣ ਕਾਰਨ ਤੁਹਾਡੀਆਂ ਯਾਤਰਾ ਯੋਜਨਾਵਾਂ ਵਿਚ ਵਿਘਨ ਪੈ ਰਿਹਾ ਹੈ ਪਰ ਅਸੀਂ ਤੁਹਾਡੀ ਪੂਰੀ ਮਦਦ ਕਰਨ ਲਈ ਵਚਨਬੱਧ ਹਾਂ। ਕੰਪਨੀ ਨੇ ਸੰਚਾਲਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਅਰਜ਼ੀ ਦਿਤੀ ਹੈ। ਅਸੀਂ ਜਲਦੀ ਹੀ ਬੁਕਿੰਗ ਸ਼ੁਰੂ ਕਰਾਂਗੇ”।