ਜੇਲ੍ਹ ਵਿਚੋਂ ਫਰਾਰ ਹੋਏ ਕੈਦੀ ਦਾ ਮੌਤ ਕਰ ਰਹੀ ਸੀ ਇੰਤਜ਼ਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਲ੍ਹ ਵਿਚੋਂ ਭੱਜਣ ਦੀ ਮਿਲੀ ਸਖ਼ਤ ਸਜ਼ਾ

2 prisoners escaped from prison in etawah

ਨਵੀਂ ਦਿੱਲੀ: ਹੱਤਿਆ ਦੇ ਵੱਖ ਵੱਖ ਮਾਮਲਿਆਂ ਵਿਚ ਯੂਪੀ ਵਿਚ ਇਟਾਵਾ ਜ਼ਿਲ੍ਹਾ ਜੇਲ੍ਹ ਵਿਚ ਉਮਰਕੈਦ ਦੀ ਸਜ਼ਾ ਕੱਟ ਰਹੇ ਦੋ ਕੈਦੀ ਦੀਵਾਰ ਟੱਪ ਕੇ ਫਰਾਰ ਹੋ ਗਏ। ਉਹਨਾਂ ਵਿਚੋਂ ਇਕ ਦੀ ਟ੍ਰੇਨ ਨਾਲ ਕੱਟ ਕੇ ਮੌਤ ਹੋ ਗਈ। ਜੇਲ੍ਹ ਪ੍ਰਧਾਨ ਰਾਜ ਕਿਸ਼ੋਰ ਸਿੰਘ ਨੇ ਦਸਿਆ ਕਿ ਛੇ ਜੁਲਾਈ ਦੀ ਰਾਤ ਕਰੀਬ ਦੋ ਵਜੇ ਕੈਦੀ ਰਾਮਾਨੰਦ ਅਤੇ ਚੰਦਰ ਪ੍ਰਕਾਸ਼ ਦਰੱਖ਼ਤ ਦੀ ਟਾਹਣੀ ਅਤੇ ਸਰੀਏ ਦੇ ਸਹਾਰੇ ਜੇਲ੍ਹ ਦੀ ਦੀਵਾਰ ਟੱਪ ਕੇ ਭੱਜ ਗਏ। ਜੇਲ੍ਹ ਦੇ ਪਿਛਲੇ ਪਾਸੇ ਰੇਲਵੇ ਲਾਈਨ ਹੈ।

ਉਹਨਾਂ ਦਸਿਆ ਕਿ ਰਾਤ ਕਰੀਬ ਤਿੰਨ ਵਜੇ ਡਿਪਟੀ ਜੇਲ੍ਹਰ ਜਗਦੀਸ਼ ਪ੍ਰਸਾਦ ਜਦੋਂ ਜੇਲ੍ਹ ਦੇ ਦੌਰੇ ਤੇ ਨਿਕਲਿਆ ਤਾਂ ਉਹਨਾਂ ਨੇ ਦੋ ਕੈਦੀਆਂ ਨੂੰ ਫਰਾਰ ਹੋਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰੇਲਵੇ ਪੁਲਿਸ ਨੇ ਰੇਲਵੇ ਸਟੇਸ਼ਨ ਕੋਲ ਇਕ  ਵਿਅਕਤੀ ਦੇ ਟ੍ਰੇਨ ਨਾਲ ਮਰਨ ਦੀ ਸੂਚਨਾ ਦਿੱਤੀ ਜਿਸ ਦੀ ਪਹਿਚਾਣ ਫਰਾਰ ਹੋਏ ਕੈਦੀ ਰਾਮਾਨੰਦ ਦੇ ਰੂਪ ਵਿਚ ਹੋਈ।

ਉਹਨਾਂ ਦਸਿਆ ਕਿ ਅਜਿਹਾ ਲੱਗਦਾ ਹੈ ਕਿ ਟ੍ਰੇਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਜਲਦਬਾਜ਼ੀ ਵਿਚ ਟ੍ਰੇਨ ਦੀ ਲਪੇਟ ਵਿਚ ਆਉਣ ਨਾਲ ਰਾਮਾਨੰਦ ਦੀ ਮੌਤ ਹੋ ਗਈ ਹੈ। ਉਹਨਾਂ ਨੇ ਦਸਿਆ ਕਿ ਰਾਮਾਨੰਦ ਹੱਤਿਆ ਦੇ ਇਕ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਚੰਦਰ ਪ੍ਰਕਾਸ਼ ਸਾਲ 2008 ਵਿਚ ਇਕਦਿਲ ਥਾਣਾ ਖੇਤਰ ਦੇ ਅਮੀਨਾਬਾਦ ਪਿੰਡ ਵਿਚ ਹੋਏ ਇਕ ਸਮੂਹਿਕ ਹੱਤਿਆਕਾਂਡ ਦਾ ਆਰੋਪੀ ਸੀ।

ਜੇਲ੍ਹ ਪ੍ਰਧਾਨ ਨੇ ਦਸਿਆ ਕਿ ਇਸ ਮਾਮਲੇ ਵਿਚ ਪ੍ਰਸ਼ਾਸਨ ਨੇ ਗ਼ਲਤੀ ਕੀਤੀ ਹੈ, ਲਾਪਰਵਾਹੀ ਕੀਤੀ ਹੈ। ਜਿਸ ਵਿਚ ਦੋਸ਼ੀਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਫਰਾਰ ਕੈਦੀ ਚੰਦਰ ਪ੍ਰਕਾਸ਼ ਦੀ ਭਾਲ ਫਿਲਹਾਲ ਜਾਰੀ ਹੈ।