ਫਾਈਵ ਸਟਾਰ ਹੋਟਲ ਵਿਚ ਠਹਿਰਾਇਆ ਗਿਆ ਕਰਨਾਟਕ ਦੇ 11 ਬਾਗ਼ੀ ਵਿਧਾਇਕਾਂ ਨੂੰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਅਤੇ ਜੇਡੀਐਸ ਸਰਕਾਰ ਫਸੀ ਵੱਡੇ ਸੰਕਟ ਵਿਚ

Karnataka rebel lawmakers stay at five star in mumbai

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਭਾਜਪਾ ‘ਦਲਬਦਲ’ ਕਰ ਕੇ ਕਰਨਾਟਕ ਵਿਚ ਸਰਕਾਰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜ ਦੇ ਸੀਨੀਅਰ ਆਗੂ ਅਤੇ ਕਾਂਗਸ ਦੇ ਡੀਕੇ ਸ਼ਿਵਕੁਮਾਰ ਨੇ ਮੰਨਿਆ ਹੈ ਕਿ ਉਹ ਭਾਵਨਾਵਾਂ ਵਿਚ ਵਹਿ ਕੇ ਬਾਗ਼ੀ ਵਿਧਾਇਕਾਂ ਦੇ ਅਸਤੀਫ਼ੇ ਨੂੰ ਪਾੜ ਦਿੱਤਾ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਉਹਨਾਂ ਵਿਰੁਧ ਸ਼ਿਕਾਇਤ ਕਰਨ ਦੇਣ। ਉਹਨਾਂ ਬਹੁਤ ਵੱਡਾ ਰਿਸਕ ਲਿਆ ਹੈ।

ਕੁਲ ਮਿਲਾ ਕੇ ਕਰਨਾਟਕ ਵਿਚ ਕਾਂਗਰਸ ਅਤੇ ਜੇਡੀਐਸ ਸਰਕਾਰ ਇਕ ਵੱਡੇ ਸੰਕਟ ਵਿਚ ਫਸੀ ਹੋਈ ਹੈ ਅਤੇ ਦੂਜੇ ਪਾਸੇ ਸੀਐਮ ਕੁਮਾਰਸਵਾਮੀ ਅਮਰੀਕਾ ਵਿਚ ਹੈ। ਅਸਤੀਫ਼ਾ ਦੇਣ ਤੋਂ ਬਾਅਦ ਸਾਰੇ 11 ਵਿਧਾਇਕ ਪ੍ਰਾਈਵੇਟ ਜੇਟ ਤੋਂ ਮੁੰਬਈ ਚਲੇ ਗਏ ਜਿੱਥੇ ਉਹਨਾਂ ਨੂੰ ਫਾਈਵ ਸਟਾਰ ਹੋਟਲ ਸੋਫੀਟੇਲ ਵਿਚ ਠਹਿਰਾਇਆ ਗਿਆ ਹੈ। ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਭਾਜਪਾ ਖੇਤਰੀ ਦਲਾਂ ਨੂੰ ਕਮਜ਼ੋਰ ਕਰ ਰਹੀ ਹੈ। ਇਹ ਠੀਕ ਨਹੀਂ ਹੈ।

ਕਰਨਾਟਕ ਵਿਚ ਚੋਣਾਂ ਹੋਈਆਂ ਨੂੰ ਇਕ ਸਾਲ ਵੀ ਨਹੀਂ ਹੋਇਆ ਹੈ। ਦਸ ਦਈਏ ਕਿ ਕਰਨਾਟਕ ਵਿਚ ਕੁਮਾਰਸਵਾਮੀ ਸਰਕਾਰ ’ਤੇ ਸੰਕਟ ਦੇ ਬੱਦਲ਼ ਛਾਏ ਹੋਏ ਹਨ। ਹੁਣ ਤਕ 11 ਵਿਧਾਇਕ ਅਸਤੀਫ਼ਾ ਦੇ ਚੁੱਕੇ ਹਨ। ਅਸਤੀਫ਼ਾ ਦੇਣ ਵਾਲਿਆਂ ਵਿਚ 8 ਵਿਧਾਇਕ ਕਾਂਗਰਸ ਦੇ ਜਦਕਿ ਤਿੰਨ ਵਿਧਾਇਕ ਜੇਡੀਐਸ ਦੇ ਹਨ। ਇਹ ਸਾਰੇ ਵਿਧਾਇਕ ਮੁੰਬਈ ਪਹੁੰਚ ਚੁੱਕੇ ਹਨ ਜਿੱਥੇ ਉਹਨਾਂ ਨੂੰ ਸੋਫੀਟੇਲ ਹੋਟਲ ਵਿਚ ਠਹਿਰਾਇਆ ਗਿਆ ਹੈ।

ਅਪਣੀ ਸਰਕਾਰ ਨੂੰ ਬਚਾਉਣ ਲਈ ਰਾਜ ਦੇ ਮੁੱਖ ਮੰਤਰੀ ਨਿਊਯਾਰਕ ਤੋਂ ਭਾਰਤ ਲਈ ਰਵਾਨਾ ਹੋ ਗਏ ਹਨ। ਕਾਂਗਰਸ ਨੇ ਵੀ ਦਿੱਲੀ ਵਿਚ ਕਰਨਾਟਕ ਦੀ ਮੁਸੀਬਤ ਨਾਲ ਨਿਪਟਣ ਲਈ ਆਪਾਤਕਾਲੀਨ ਬੈਠਕ ਬੁਲਾਈ ਸੀ ਜਿੱਥੇ ਭਾਜਪਾ ’ਤੇ ਵਿਧਾਇਕਾਂ ਦੀ ਖਰੀਦ ਫਰੋਖ਼ਤ ਦਾ ਆਰੋਪ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਇਹਨਾਂ ਵਿਧਾਇਕਾਂ ਦਾ ਅਸਤੀਫ਼ਾ ਮਨਜੂਰ ਕੀਤਾ ਗਿਆ ਹੈ ਤਾਂ ਸੱਤਾਧਾਰੀ ਗਠਜੋੜ (ਜਿਸ ਕੋਲ 118 ਵਿਧਾਇਕ ਹਨ) 224 ਮੈਂਬਰੀ ਵਿਧਾਨ ਸਭਾ ਵਿਚ ਬਹੁਮਤ ਗੁਆ ਦੇਵੇਗਾ। ਭਾਜਪਾ ਦੇ 105 ਵਿਧਾਇਕ ਹਨ।