ਐਨਆਰਸੀ ਪ੍ਰਧਾਨ 'ਤੇ ਭੜਕਿਆ ਸੁਪਰੀਮ ਕੋਰਟ, ਕਿਹਾ-ਕਿਉਂ ਨਾ ਤੁਹਾਨੂੰ ਜੇਲ੍ਹ ਭੇਜ ਦਿਤਾ ਜਾਵੇ? 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਅਸਾਮ ਦੇ ਐਨਆਰਸੀ ਪ੍ਰਧਾਨ ਪ੍ਰਤੀਕ ਹਾਜੇਲਾ ਅਤੇ ਆਰਜੀਆਈ ਦੇ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਦੇ ਮੁੱਦੇ 'ਤੇ ਫਟਕਾਰਦੇ ਹੋਏ ਮੀਡੀਆ ...

Supreme Court

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਸਾਮ ਦੇ ਐਨਆਰਸੀ ਪ੍ਰਧਾਨ ਪ੍ਰਤੀਕ ਹਾਜੇਲਾ ਅਤੇ ਆਰਜੀਆਈ ਦੇ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਦੇ ਮੁੱਦੇ 'ਤੇ ਫਟਕਾਰਦੇ ਹੋਏ ਮੀਡੀਆ ਨਾਲ ਗੱਲ ਕਰਨ 'ਤੇ ਰੋਕ ਲਗਾ ਦਿਤੀ ਹੈ। ਅਦਾਲਤ ਨੇ ਆਰਜੀਆਈ ਅਤੇ ਐਨਆਰਸੀ ਕਨਵੀਨਰ ਨੂੰ ਕਿਹਾ ਕਿ ਇਸ ਗੱਲ ਨੂੰ ਨਾ ਭੁੱਲੋ ਕਿ ਤੁਸੀਂ ਅਦਾਲਤ ਦੇ ਅਧਿਕਾਰੀ ਹੋ। ਤੁਹਾਡਾ ਕੰਮ ਆਦੇਸ਼ਾਂ ਦਾ ਪਾਲਣ ਕਰਨਾ ਹੈ। ਤੁਸੀਂ ਕਿਵੇਂ ਇਸ ਤਰ੍ਹਾਂ ਦੇ ਪ੍ਰੈੱਸ ਮੀਟਿੰਗ ਵਿਚ ਜਾ ਸਕਦੇ ਹੋ। ਤੁਸੀਂ ਅਦਾਲਤ ਦੀ ਉਲੰਘਣਾ ਦੇ ਦੋਸ਼ੀ ਹੋ।