ਐਨਆਰਸੀ ਮਾਮਲੇ 'ਚ ਕੇਂਦਰ ਨੂੰ ਮਿਲਿਆ ਸ਼ਿਵ ਸੈਨਾ ਦਾ ਸਾਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਨਆਰਸੀ ਦੇ ਮਸੌਦੇ 'ਤੇ ਕੇਂਦਰ ਦਾ ਸਾਥ ਦਿੰਦੇ ਹੋਏ ਸ਼ਿਵ ਸੈਨਾ ਨੇ ਸਵਾਲ ਕੀਤਾ ਕਿ ਅਸਾਮ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਵਾਲੀ ਸਰਕਾਰ ਕੀ ਡੇਢ ਲੱਖ ਕਸ਼ਮੀਰੀ...

Udhav Thakrey

ਮੁੰਬਈ : ਐਨਆਰਸੀ ਦੇ ਮਸੌਦੇ 'ਤੇ ਕੇਂਦਰ ਦਾ ਸਾਥ ਦਿੰਦੇ ਹੋਏ ਸ਼ਿਵ ਸੈਨਾ ਨੇ ਸਵਾਲ ਕੀਤਾ ਕਿ ਅਸਾਮ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਵਾਲੀ ਸਰਕਾਰ ਕੀ ਡੇਢ ਲੱਖ ਕਸ਼ਮੀਰੀ ਪੰਡਤਾਂ ਦੀ ਘਰ ਵਾਪਸੀ ਦਾ ਸਾਹਸ ਦਿਖਾਏਗੀ? ਸ਼ਿਵ ਸੈਨਾ ਨੇ ਅਪਣੇ ਮੁੱਖ ਪੱਤਰ ਸਾਮਨਾ ਵਿਚ ਲਿਖਿਆ ਕਿ ਵਿਦੇਸ਼ੀ ਨਾਗਰਿਕਾਂ ਨੂੰ ਚੁਣ ਕੇ ਬਾਹਰ ਕੱਢਣ ਦਾ ਕੰਮ ਦੇਸ਼ ਭਗਤੀ ਦਾ ਹੀ ਹੈ ਅਤੇ ਅਜਿਹੀ ਹਿੰਮਤ ਦਿਖਾਉਣ ਲਈ ਅਸੀਂ ਕੇਂਦਰ ਸਰਕਾਰ ਦਾ ਸਵਾਗਤ ਕਰ ਰਹੇ ਹਾਂ। ਵਿਦੇਸ਼ੀ ਨਾਗਰਿਕ ਫਿਰ ਚਾਹੇ ਉਹ ਬੰਗਲਾਦੇਸ਼ੀ ਹੋਣ ਜਾਂ ਸ੍ਰੀਲੰਕਾ ਦੇ, ਪਾਕਿਸਤਾਨੀ ਹੋਣ ਜਾਂ ਮਿਆਮਾਂ ਦੇ ਰੋਹਿੰਗਿਆ ਮੁਸਲਮਾਨ, ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਣਾ ਹੀ ਹੋਵੇਗਾ।