ਮਮਤਾ ਬੈਨਰਜੀ ਨੇ ਨਵੇਂ ਬਿਜਲੀ ਕਾਨੂੰਨ ਖਿਲਾਫ਼ ਖੋਲ੍ਹਿਆ ਮੋਰਚਾ, ਪੀਐਮ ਮੋਦੀ ਨੂੰ ਲਿਖੀ ਚਿੱਠੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੰਸਦ ਵਿਚ ਵਿਚਾਰ ਲਈ ਲਿਆਂਦੇ ਗਏ ਬਿਜਲੀ (ਸੋਧ) ਬਿੱਲ 2020 ਖਿਲਾਫ਼ ਮੋਰਚਾ ਖੋਲ ਦਿੱਤਾ ਹੈ।

Mamata Banerjee writes to PM Modi over Electricity Bill

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੰਸਦ ਵਿਚ ਵਿਚਾਰ ਲਈ ਲਿਆਂਦੇ ਗਏ ਬਿਜਲੀ (ਸੋਧ) ਬਿੱਲ 2020 ਖਿਲਾਫ਼ ਮੋਰਚਾ ਖੋਲ ਦਿੱਤਾ ਹੈ। ਮਮਤਾ ਬੈਨਰਜੀ ਨੇ ਇਸ ‘ਜਨ ਵਿਰੋਧੀ’ ਕਦਮ ਦਾ ਵਿਰੋਧ ਕਰਦਿਆਂ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਲੀ ਲਿਖ ਕੇ ਇਸ ਬਿੱਲ ਨੂੰ ਅੱਗੇ ਨਾ ਵਧਾਉਣ ਲਈ ਅਪੀਲ ਕੀਤੀ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ "ਇਹ ਯਕੀਨੀ ਬਣਾਇਆ ਜਾਵੇ ਕਿ ਇਸ ਵਿਸ਼ੇ 'ਤੇ ਵਿਆਪਕ ਅਤੇ ਪਾਰਦਰਸ਼ੀ ਗੱਲਬਾਤ ਛੇਤੀ ਤੋਂ ਛੇਤੀ ਸ਼ੁਰੂ ਕੀਤੀ ਜਾਵੇ।"

ਹੋਰ ਪੜ੍ਹੋ: 'ਮੈਨੂੰ ਮੈਡਲ ਮਿਲਣ 'ਤੇ ਮਨਮੋਹਨ ਸਿੰਘ ਨੇ ਵੀ ਵਧਾਈ ਦਿੱਤੀ ਸੀ ਪਰ ਮੋਦੀ ਵਾਂਗ ਡਰਾਮਾ ਨਹੀਂ ਕੀਤਾ'

ਉਹਨਾਂ ਲਿਖਿਆ, ‘ਮੈਂ ਸੰਸਦ ਵਿਚ ਬਹੁਤ ਆਲੋਚਨਾਤਮਕ ਬਿਜਲੀ (ਸੋਧ) ਬਿੱਲ 2020 ਨੂੰ ਪੇਸ਼ ਕਰਨ ਦੀ ਕੇਂਦਰ ਸਰਕਾਰ ਦੀ ਨਵੀਂ ਪਹਿਲ ਖਿਲਾਫ਼ ਆਪਣਾ ਵਿਰੋਧ ਦਰਜ ਕਰਵਾਉਣ ਲਈ ਇਹ ਪੱਤਰ ਲਿਖ ਰਹੀ ਹਾਂ। ਇਸ ਨੂੰ ਪਿਛਲੇ ਸਾਲ ਪੇਸ਼ ਕੀਤਾ ਜਾਣਾ ਸੀ ਪਰ ਸਾਡੇ ਵਿਚੋਂ ਕਈ ਲੋਕਾਂ ਨੇ ਖਰੜਾ ਬਿੱਲ ਦੇ ਲੋਕ ਵਿਰੋਧੀ ਪਹਿਲੂਆਂ ਨੂੰ ਰੇਖਾਂਕਿਤ ਕੀਤਾ ਸੀ ਅਤੇ ਮੈਂ ਘੱਟੋ ਘੱਟ 12 ਜੂਨ 2020 ਨੂੰ ਤੁਹਾਨੂੰ ਲਿਖੇ ਅਪਣੇ ਪੱਤਰ ਵਿਚ ਇਸ ਬਿੱਲ ਦੇ ਸਾਰੇ ਮੁੱਖ ਨੁਕਸਾਨਾਂ ਬਾਰੇ ਵਿਸਥਾਰ ਵਿਚ ਦੱਸਿਆ ਸੀ। "

ਹੋਰ ਪੜ੍ਹੋ: ਅਰਵਿੰਦ ਕੇਜਰੀਵਾਲ ਦਾ ਮਿਸ਼ਨ ਉੱਤਰਾਖੰਡ, 9 ਅਗਸਤ ਨੂੰ ਪਹੁੰਚਣਗੇ ਦੇਹਰਾਦੂਨ

ਦੱਸ ਦਈਏ ਕਿ ਮਮਤਾ ਬੈਨਰਜੀ ਨੇ ਪਿਛਲੇ ਸਾਲ 12 ਜੂਨ ਨੂੰ ਮੋਦੀ ਨੂੰ ਚਿੱਠੀ ਲਿਖ ਕੇ ਬਿਜਲੀ (ਸੋਧ) ਬਿੱਲ 2020 ਦੇ ਖਰੜੇ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ, ਜੋ ਉਹਨਾਂ ਮੁਤਾਬਕ ਦੇਸ਼ ਦੇ ਸੰਘੀ ਡਾਂਚੇ ਨੂੰ "ਬਰਬਾਦ" ਕਰਨ ਦੀ ਕੇਂਦਰ ਦੀ ਇਕ ਕੋਸ਼ਿਸ਼ ਸੀ।

ਹੋਰ ਪੜ੍ਹੋ: ਗੋਲਡ ਮੈਡਲ ਜੇਤੂ ਨੀਰਜ ਨੂੰ PM ਮੋਦੀ ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ, ਕਿਹਾ- ਰਚਿਆ ਗਿਆ ਇਤਿਹਾਸ

ਉਹਨਾਂ ਨੇ ਦਾਅਵਾ ਕੀਤਾ ਕਿ ਇਸ ਬਿੱਲ ਦਾ ਉਦੇਸ਼ ਸਮੁੱਚੇ ਰਾਜ ਬਿਜਲੀ ਗਰਿੱਡ ਨੂੰ ਰਾਸ਼ਟਰੀ ਗਰਿੱਡ ਦਾ ਹਿੱਸਾ ਬਣਾਉਣਾ ਹੈ। ਉਹਨਾਂ ਨੇ ਕਿਹਾ, “ਮੈਂ ਇਹ ਸੁਣ ਕੇ ਹੈਰਾਨ ਹਾਂ ਕਿ ਸਾਡੇ ਇਤਰਾਜ਼ਾਂ ’ਤੇ ਕੋਈ ਵਿਚਾਰ ਕੀਤੇ ਬਿਨ੍ਹਾਂ ਇਹ ਬਿੱਲ ਲਿਆਂਦਾ ਜਾ ਰਿਹਾ ਹੈ ਅਤੇ ਅਸਲ ਵਿਚ ਇਸ ਵਾਰ ਇਸ ਵਿਚ ਕੁਝ ਬਹੁਤ ਜਨ-ਵਿਰੋਧੀ ਚੀਜ਼ਾਂ ਵੀ ਹਨ”।