ਪ੍ਰਧਾਨ ਮੰਤਰੀ ਦਾ ‘ਇੰਡੀਆ’ ਗਠਜੋੜ ’ਤੇ ਤੰਜ਼, “ਦੇਸ਼ ਕਹਿ ਰਿਹਾ: ਭ੍ਰਿਸ਼ਟਾਚਾਰ ਅਤੇ ਵੰਸ਼ਵਾਦ ਭਾਰਤ ਛੱਡੋ”
ਕਿਹਾ, ਇਨ੍ਹਾਂ ਬੁਰਾਈਆਂ ਨੂੰ ਭਾਰਤ ਵਿਚੋਂ ਕੱਢਣ ਦੀ ਮੰਗ ਕਰ ਰਹੀ ਜਨਤਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕੁੱਝ ਲੋਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦੇ ਰਾਹ ਵਿਚ ਅੜਿੱਕੇ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਜਨਤਾ ਹੁਣ ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਵਰਗੀਆਂ ਬੁਰਾਈਆਂ ਨੂੰ ਭਾਰਤ ਵਿਚੋਂ ਕੱਢਣ ਦੀ ਮੰਗ ਕਰ ਰਹੀ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਥਾਰ ਤੇ ਪੁਲਿਸ ਬੱਸ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ, ਇਕ ਨੌਜਵਾਨ ਗੰਭੀਰ ਜ਼ਖ਼ਮੀ
ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ 'ਚ ਇੰਡੀਆ ਪੈਵੇਲੀਅਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਦੇਸ਼ੀ ਵਸਤਾਂ ਨੂੰ ਲੈ ਕੇ ਦੇਸ਼ 'ਚ ਨਵੀਂ ਕ੍ਰਾਂਤੀ ਆਈ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਆਉਣ ਵਾਲੇ ਤਿਉਹਾਰਾਂ ਵਿਚ ਸਥਾਨਕ ਉਤਪਾਦਾਂ ਨੂੰ ਹੋਰ ਉਤਸ਼ਾਹਤ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਇਕ 'ਨਵ-ਮੱਧ ਵਰਗ' ਉੱਭਰ ਰਿਹਾ ਹੈ, ਜੋ ਟੈਕਸਟਾਈਲ ਕੰਪਨੀਆਂ ਨੂੰ ਵੱਡੇ ਮੌਕੇ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ: ਦਿੱਲੀ ਸਰਵਿਸ ਬਿੱਲ ਨੂੰ ਲੈ ਕੇ ਭਾਜਪਾ ਆਗੂ ਦਾ ਬਿਆਨ, ਕਿਹਾ- ਸਾਨੂੰ ਬਿੱਲ ਪਾਸ ਕਰਨ ਵਿਚ ਕੋਈ ਦਿੱਕਤ ਨਹੀਂ ਆਵੇਗੀ
ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ 'ਤੇ ਅਸਿੱਧਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਹੁਣ ਭ੍ਰਿਸ਼ਟਾਚਾਰ, ਵੰਸ਼ਵਾਦ ਦੀ ਰਾਜਨੀਤੀ ਅਤੇ ਤੁਸ਼ਟੀਕਰਨ ਦੀਆਂ ਬੁਰਾਈਆਂ ਵਰਗੀਆਂ ਬੁਰਾਈਆਂ ਨੂੰ ਕਹਿ ਰਿਹਾ ਹੈ “ਭਾਰਤ ਛੱਡੋ”।
ਇਹ ਵੀ ਪੜ੍ਹੋ: 87 ਕਿਸਮ ਦੇ ਦਰਖ਼ਤਾਂ ਨਾਲ ਬਣਿਆ ਪੰਜਾਬ ਦਾ ਪਹਿਲਾ ਜੰਗਲ
ਦੇਸ਼ 'ਚ ਖਾਦੀ ਦੀ ਵਧਦੀ ਪ੍ਰਸਿੱਧੀ 'ਤੇ ਮੋਦੀ ਨੇ ਕਿਹਾ ਕਿ ਇਸ ਦੀ ਵਿਕਰੀ 2014 ਤੋਂ ਪਹਿਲਾਂ 25,000-30,000 ਕਰੋੜ ਰੁਪਏ ਤੋਂ ਵਧ ਕੇ ਹੁਣ 1.30 ਲੱਖ ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ, ''ਸਾਡੀ ਇਹ ਕੋਸ਼ਿਸ਼ ਹੈ ਕਿ ਭਾਰਤ ਦੇ ਹੈਂਡਲੂਮ, ਖਾਦੀ, ਟੈਕਸਟਾਈਲ ਸੈਕਟਰ ਨੂੰ ਵਿਸ਼ਵ ਗੁਰੂ ਬਣਾਇਆ ਜਾਵੇ। ਗੁਜਰਾਤ ਵਿਚ ‘ਸਟੈਚੂ ਆਫ ਯੂਨਿਟੀ’ ਵਾਂਗ ਪੂਰੇ ਦੇਸ਼ ਵਿਚ ‘ਏਕਤਾ ਮਾਲ’ ਬਣਾਏ ਜਾ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਟੈਕਸਟਾਈਲ ਅਤੇ ਫੈਸ਼ਨ ਉਦਯੋਗ ਨੂੰ ਵੀ ਅਪਣੀ ਪਹੁੰਚ ਵਧਾਉਣ ਅਤੇ ਭਾਰਤ ਨੂੰ ਵਿਸ਼ਵ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿਚ ਸ਼ਾਮਲ ਕਰਨ ਲਈ ਮਹੱਤਵਪੂਰਨ ਯੋਗਦਾਨ ਪਾਉਣ ਦਾ ਸੱਦਾ ਦਿਤਾ।