ਕਿਸਾਨ ਪੰਜਾਬ-UP 'ਚ ਰੈਲੀਆਂ ਕਰਨਗੇ, ਹਰਿਆਣਾ 'ਚ ਨਹੀਂ ਕਿਉਂਕਿ ਉੱਥੇ ਚੋਣਾਂ ਨਹੀ- ਕੇਂਦਰੀ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਜੀਵ ਬਾਲਿਆਨ ਨੇ ਕਿਹਾ- ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਸਿਆਸੀ ਹੋ ਚੁੱਕਾ ਹੈ, ਉਹ ਉਹਨਾਂ ਸੂਬਿਆਂ 'ਚ ਰੈਲੀਆਂ ਕਰ ਰਹੇ ਜਿੱਥੇ ਚੋਣਾਂ ਹੋਣ ਵਾਲੀਆਂ ਹਨ

Protests against farm laws have turned political: Union Minister Sanjeev Balyan

ਨਵੀਂ ਦਿੱਲੀ: ਖੇਤੀ ਕਾਨੂੰਨਾਂ (Farm Laws) ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ (Farmers Protest) ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸ ਦੌਰਾਨ ਕੇਂਦਰੀ ਮੰਤਰੀ ਸੰਜੀਵ ਬਾਲਿਆਨ (Union Minister Sanjeev Balyan) ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਹੁਣ ਸਿਆਸੀ ਹੋ ਚੁੱਕਾ ਹੈ ਅਤੇ ਉਹ ਉਹਨਾਂ ਸੂਬਿਆਂ ਵਿਚ ਹੀ ਰੈਲੀਆਂ ਕਰ ਰਹੇ ਨੇ ਜਿੱਥੇ ਚੋਣਾਂ ਹੋਣ ਵਾਲੀਆਂ ਹਨ। ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਉਹਨਾਂ ਕਿਹਾ, ‘ਮਾਮਲਾ ਸਿਆਸੀ ਹੋ ਚੁੱਕਾ ਹੈ। ਹੁਣ ਉਹ (ਕਿਸਾਨ) ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਚ ਹੀ ਰੈਲੀਆਂ ਕਰਨਗੇ। ਹਰਿਆਣਾ ਵਿਚ ਚੋਣਾਂ ਨਹੀਂ ਹਨ, ਇਸ ਲਈ ਉੱਥੇ ਘੱਟ ਰੈਲੀਆਂ ਹੋਣਗੀਆਂ’।

ਹੋਰ ਪੜ੍ਹੋ: ਕੈਨੇਡਾ ਤੋਂ ਆਈ ਵੱਡੀ ਖੁਸ਼ਖ਼ਬਰੀ! ਹੁਣ ਪੱਕਾ ਕਾਰੋਬਾਰ ਕਰਨ ਦਾ ਸੁਪਨਾ ਜਲਦ ਹੋਵੇਗਾ ਪੂਰਾ, ਜਾਣੋ ਕਿਵੇਂ

ਕੇਂਦਰੀ ਮੰਤਰੀ ਨੇ ਆਰੋਪ ਲਗਾਇਆ ਕਿ ਵਿਰੋਧੀ ਪਾਰਟੀਆਂ ਕਿਸਾਨਾਂ ਦੀ ਵਰਤੋਂ ਕਰ ਰਹੀਆਂ ਹਨ। ਉਹਨਾਂ ਕਿਹਾ, ‘ਚਾਹੇ ਮੁਜ਼ੱਫਰਨਗਰ ਦੀ ਰੈਲੀ ਹੋਵੇ ਜਾਂ ਆਉਣ ਵਾਲੀਆਂ ਰੈਲੀਆਂ ਹੋਣ, ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਲੋਕ ਦਲ ਆਦਿ ਵਿਰੋਧੀ ਪਾਰਟੀਆਂ ਉਹਨਾਂ ਨੂੰ ਸਾਧਨ ਦੇ ਰਹੀਆਂ ਹਨ। ਉਹ ਕਿਸਾਨਾਂ ਦੀ ਵਰਤੋਂ ਕਰਨਾ ਚਾਹੁੰਦੀਆਂ ਹਨ’।

ਹੋਰ ਪੜ੍ਹੋ: 2 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਕਿਊਬਾ

ਉਹਨਾਂ ਕਿਹਾ ਕਿ ਭਾਜਪਾ ਦਾ ਭਵਿੱਖ ਜਨਤਾ ਦੇ ਹੱਥਾਂ ਵਿਚ ਹੈ ਅਤੇ ਜਦੋਂ ਲੋਕ ਰੈਲੀਆਂ ਵਿਚ ਹੋਰ ਪਾਰਟੀਆਂ ਦੇ ਝੰਡੇ ਦੇਖਣਗੇ ਤਾਂ ਉਹਨਾਂ ਨੂੰ ਸਮਝ ਆ ਜਾਵੇਗਾ ਕਿ ਕੀ ਚੱਲ ਰਿਹਾ ਹੈ। ਬਾਲਿਆਨ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿਸਾਨਾਂ ਨਾਲ ਫਿਰ ਤੋਂ ਗੱਲਬਾਤ ਸ਼ੁਰੂ ਹੋਵੇ ਅਤੇ ਕਾਨੂੰਨ ਵਾਪਸੀ ਦੀ ਥਾਂ ਕਾਨੂੰਨਾਂ ਵਿਚ ਬਦਲਾਅ ਸਬੰਧੀ ਗੱਲ ਹੋਵੇ।

ਹੋਰ ਪੜ੍ਹੋ: ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਕੱਲ੍ਹ ਮੁੱਖ ਮੰਤਰੀ ਨਾਲ ਬੈਠਕ, ਸਿਸਵਾਂ ਫਾਰਮ ਹਾਊਸ ਦਾ ਘਿਰਾਓ ਟਲਿਆ

ਉਹਨਾਂ ਕਿਹਾ, ‘ਅਸੀਂ ਵੀ ਚਾਹੁੰਦੇ ਹਾਂ ਕਿ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਹੋਵੇ ਅਤੇ ਕਿਸਾਨਾਂ ਦੇ ਅਸਲ ਮੁੱਦਿਆਂ ’ਤੇ ਸਰਕਾਰ ਦੇ ਸਾਹਮਣੇ ਚਰਚਾ ਹੋਵੇ। ਕਾਨੂੰਨ ਵਾਪਸ ਲੈਣ ਦੀ ਬਜਾਏ ਉਹਨਾਂ ਨੂੰ ਸੋਧ ਕਰਵਾਉਣੀ ਚਾਹੀਦੀ ਹੈ’। ਉਹਨਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਵਿਰੋਧ ਕਰ ਰਹੇ ਕਿਸਾਨਾਂ ਨੂੰ ਕੁਝ ਹਾਸਲ ਹੋਵੇ। ਕੇਂਦਰੀ ਮੰਤਰੀ ਨੇ ਕਿਹਾ, ‘ਕਿਸਾਨ 9 ਮਹੀਨਿਆਂ ਤੋਂ ਦਿੱਲੀ ਵਿਚ ਹਨ। ਕਿਸਾਨ ਇੱਥੋਂ ਕੁਝ ਨਾ ਕੁਝ ਲੈ ਕੇ ਜਾਣ, ਖਾਲੀ ਹੱਥ ਨਾ ਜਾਣ’।