ਸੰਗਰੌਲੀ: ਐਨਟੀਪੀਸੀ ਪਾਵਰ ਪਲਾਂਟ ਦੇ ਰਾਖੜ ਡੈਮ ਦੀ ਇਕ ਦੀਵਾਰ ਬਾਰਿਸ਼ ਵਿਚ ਢਹਿ ਕਰ ਵਹਿ ਗਈ। ਦੀਵਾਰ ਢਹਿੰਦੇ ਹੀ ਪਲਾਂਟ ਦਾ ਮਲ੍ਹਬਾ ਦੂਰ ਦੂਰ ਤਕ ਫੈਲ ਗਿਆ ਜਿਸ ਦੀ ਚਪੇਟ ਵਿਚ 5 ਪਿੰਡ ਆ ਗਏ। ਮਲ਼ਬੇ ਵਿਚ ਦਰਜ਼ਨਾਂ ਗੱਡੀਆਂ, ਟ੍ਰੈਕਟਰ ਅਤੇ ਮਸ਼ੀਨਾਂ ਦਬ ਗਈਆਂ। ਕਈ ਪਸ਼ੂਆਂ ਦੇ ਵੀ ਮਲ਼ਬੇ ਵਿਚ ਦੱਬੇ ਹੋਣ ਦੀ ਖ਼ਬਰ ਹੈ। ਇਸ ਨਾਲ ਕਰੋੜਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਮੌਕੇ ਤੇ ਪ੍ਰਸ਼ਾਸਨ ਟੀਮ ਪਹੁੰਚ ਚੁੱਕੀ ਹੈ।
ਆਸ ਪਾਸ ਦੇ ਇਲਾਕੇ ਨੂੰ ਖਾਲੀ ਕਰਵਾ ਕੇ ਲੋਕਾਂ ਨੂੰ ਦੂਜੀ ਜਗ੍ਹਾ ਸ਼ਿਫਟ ਕੀਤਾ ਜਾ ਰਿਹਾ ਹੈ। ਸਿੰਗਰੌਲੀ ਵਿਚ ਐਨਟੀਪੀਸੀ ਦਾ ਪਾਵਰ ਪਲਾਂਟ ਹੈ। ਇਸ ਨਾਲ ਪਿੰਡਾਂ ਦੇ ਲੋਕਾਂ ਵਿਚ ਤਰਥਲੀ ਮੱਚ ਗਈ। ਪਿੰਡ ਵਾਲਿਆਂ ਨੇ ਦਸਿਆ ਕਿ ਇਸ ਵਿਚ ਉਹਨਾਂ ਦੇ ਦਰਜ਼ਨਾਂ ਪਸ਼ੂ ਦੱਬ ਗਏ ਹਨ। ਪਿੰਡ ਵਾਲਿਆਂ ਨੇ ਅੱਗੇ ਦਸਿਆ ਕਿ ਪਲਾਂਟ ਵਿਚ ਕੰਮ ਤੇ ਲੱਗਣ ਵਾਲੇ ਠੇਕੇਦਾਰਾਂ ਦੀਆਂ ਗੱਡੀਆਂ ਅਤੇ ਮਸ਼ੀਨਾਂ ਵੀ ਮਲ਼ਬੇ ਵਿਚ ਦਬ ਜਾਂ ਵਹਿ ਗਈਆਂ ਹਨ।
ਇਸ ਦੇ ਨਾਲ ਲੋਕਾਂ ਦੀ ਫ਼ਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਹ ਵੀ ਮਲ਼ਬੇ ਵਿਚ ਦਬ ਗਈਆਂ ਹਨ। ਉਹਨਾਂ ਦੀ ਫ਼ਸਲ ਬਰਬਾਦ ਹੋ ਗਈ ਹੈ। ਖ਼ਬਰ ਮਿਲਦੇ ਹੀ ਪ੍ਰਸ਼ਾਸਨਿਕ ਅਮਲਾ ਮੌਕੇ ’ਤੇ ਪਹੁੰਚ ਗਿਆ ਅਤੇ ਹੇਠਲੀਆਂ ਬਸਤੀਆਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰਵਾ ਦਿੱਤਾ ਹੈ। ਪੰਪ ਹਾਊਸ ਵਿਚ ਤਿੰਨ ਲੋਕ ਫਸ ਗਏ ਸਨ।
ਰੈਸਕਿਊ ਆਪਰੇਸ਼ਨ ਚਲਾ ਕੇ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫਿਲਹਾਲ ਕਿਸੇ ਦੀ ਜਾਨ ਦਾ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਮਾਲ ਦੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।