ਲਖੀਮਪੁਰ ਘਟਨਾ ਵਿਚ ਜ਼ਖਮੀ ਹੋਏ ਕਿਸਾਨ ਆਗੂ ਦਾ ਹਾਲ ਜਾਣਨ ਹਸਪਤਾਲ ਪਹੁੰਚਿਆ 'ਆਪ' ਦਾ ਵਫਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਵਿਚ ਜ਼ਖਮੀ ਹੋਏ ਕਿਸਾਨਾਂ ਦਾ ਹਾਲ ਜਾਣਨ ਲਈ ਆਮ ਆਦਮੀ ਪਾਰਟੀ ਦਾ ਵਫਦ ਮੇਦਾਂਤਾ ਹਸਪਤਾਲ ਪਹੁੰਚਿਆ।

Delegation of AAP MLAs met farm leader Tajinder Singh Virk at Vedanta

ਲਖੀਮਪੁਰ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਵਿਚ ਜ਼ਖਮੀ ਹੋਏ ਕਿਸਾਨਾਂ ਦਾ ਹਾਲ ਜਾਣਨ ਲਈ ਆਮ ਆਦਮੀ ਪਾਰਟੀ ਦਾ ਵਫਦ ਮੇਦਾਂਤਾ ਹਸਪਤਾਲ ਪਹੁੰਚਿਆ। ਇਸ ਦੌਰਾਨ ‘ਆਪ’ ਵਿਧਾਇਕਾਂ ਦੇ ਵਫ਼ਦ ਨੇ ਲਖੀਮਪੁਰ ਘਟਨਾ ਵਿਚ ਜ਼ਖਮੀ ਹੋਏ ਕਿਸਾਨ ਆਗੂ ਤਜਿੰਦਰ ਸਿੰਘ ਵਿਰਕ ਨਾਲ਼ ਮੁਲਕਾਤ ਕੀਤੀ ਅਤੇ ਉਹਨਾਂ ਦਾ ਹਾਲਚਾਲ ਜਾਣਿਆ।

ਹੋਰ ਪੜ੍ਹੋ: ਵਿਦਿਆਰਥੀਆਂ ਦੀ ਸੁਰੱਖਿਆ ਲਈ ਕੇਂਦਰ ਨੇ ਤੈਅ ਕੀਤੀ ਸਕੂਲਾਂ ਦੀ ਜਵਾਬਦੇਹੀ, ਜਾਰੀ ਕੀਤੇ ਨਿਰਦੇਸ਼

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਵੱਲੋਂ ਕਿਸਾਨ ਦੀ ਹਰ ਸੰਭਵ ਸਹਾਇਤਾ ਕਰਨ ਦਾ ਵਾਅਦਾ ਕੀਤਾ। ਉਹਨਾਂ ਕਿਹਾ ਕਿ ਇਨਸਾਫ ਨਾ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਦੱਸ ਦਈਏ ਕਿ 'ਆਪ' ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਲਖੀਮਪੁਰ ਲਈ ਰਵਾਨਾ ਹੋਇਆ ਸੀ।

ਹੋਰ ਪੜ੍ਹੋ: ਲਖੀਮਪੁਰ ਦਾ ਜ਼ਿਕਰ ਕਰ ਰੋਣ ਲੱਗੀਆਂ ਬੀਬੀਆਂ, '45 ਲੱਖ ਦਾ ਕੀ ਕਰਨਾ ਜਦੋਂ ਜਵਾਨ ਪੁੱਤ ਹੀ ਚਲਾ ਗਿਆ'

ਇਸ ਵਫ਼ਦ ਨੂੰ ਮੰਗਲਵਾਰ ਸ਼ਾਮ ਨੂੰ  ਯੂਪੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਇਸ ਮਗਰੋਂ 'ਆਪ' ਦੇ ਦਬਾਅ ਕਾਰਨ ਯੂਪੀ ਪੁਲਿਸ ਨੂੰ ਨਾ ਕੇਵਲ ਪੰਜਾਬ ਦਾ ਵਫ਼ਦ ਰਿਹਾ ਕਰਨਾ ਪਿਆ ਸਗੋਂ 'ਸ਼ਹੀਦ' ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ  ਮਿਲਣ ਦੀ ਇਜਾਜ਼ਤ ਵੀ ਯੂਪੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਦੇਣੀ ਪਈ |