ਗੋਆ ‘ਚ ਤਸਵੀਰ ਖਿੱਚਣ ‘ਤੇ ਲਗਾਇਆ ਟੈਕਸ, ਕੱਟ ਰਹੀ ਸੀ 500 ਦੀ ਰਸੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੋਅ ‘ਚ ਘੁੰਮਣਾ ਦੇਸੀ ਅਤੇ ਵਿਦੇਸ਼ੀਆਂ ਦੀ ਪਹਿਲੀ ਪਸੰਦ ਹੁੰਦਾ ਹੈ ਅਤੇ ਜਿੱਥੇ ਕੁਦਰਤੀ ਸੁੰਦਰ...

Goa

ਗੋਆ: ਗੋਅ ‘ਚ ਘੁੰਮਣਾ ਦੇਸੀ ਅਤੇ ਵਿਦੇਸ਼ੀਆਂ ਦੀ ਪਹਿਲੀ ਪਸੰਦ ਹੁੰਦਾ ਹੈ ਅਤੇ ਜਿੱਥੇ ਕੁਦਰਤੀ ਸੁੰਦਰਤਾ ਨੂੰ ਲੋਕ ਮਨ ਭਰਕੇ ਕੈਮਰੇ ਵਿਚ ਕੈਦ ਕਰਦੇ ਹਨ। ਨਵੇਂ ਸਾਲ ਮੌਕੇ ਗੋਆ ਵਿਚ ਪੂਰੀ ਦੁਨੀਆ ਦੇ ਲੋਕਾਂ ਦੀ ਭੀੜ ਹੁੰਦੀ ਹੈ। ਗੋਆ ਦੇ ਇਕ ਪਿੰਡ ਵਿਚ ਫੋਟੋ ਖਿੱਚਣ ‘ਤੇ ਟੈਕਸ ਲਗਾ ਦਿੱਤਾ ਗਿਆ। ਜਦ  ਇਕ ਵਿਅਕਤੀ ਨੇ 500 ਰੁਪਏ ਦਾ ਟੈਕਸ ਭਰਿਆ ਅਤੇ ਉਸਦੀ ਰਸੀਦ ਸੋਸ਼ਲ ਮੀਡੀਆ ਉਤੇ ਅਪਲੋਡ ਕੀਤੀ ਤਾਂ ਇਹ ਮਾਮਲਾ ਤੇਜੀ ਨਾਲ ਵਾਇਰਲ ਹੋ ਗਿਆ।

ਗੋਅ ਦੀ ਇਕ ਗ੍ਰਾਮ ਪੰਚਾਇਤ ਪਰਰਾ ਵਿਚ ਫੋਟੋ ਖਿਚਾਵਾਉਣ ਯਾ ਵੀਡੀਓ ਬਣਾਉਣ ਦੇ ਲਈ ਸਵੱਛਤਾ ਕਰ ਦੇਣ ਦਾ ਥਾਂ-ਥਾਂ ਬੋਰਡ ਲਗਾ ਦਿੱਤਾ ਗਿਆ ਸੀ। ਇਹ ਪਿੰਡ ਇਸ ਲਈ ਵੀ ਖ਼ਾਸ ਹੈ ਕਿ ਇਹ ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਪਿੰਡ ਹੈ। ਇਸ ਪਿੰਡ ਦੀਆਂ ਸੜਕਾਂ ਅਤੇ ਚਰਚ ਵਿਚ ਸ਼ਾਹਰੁਖ ਖ਼ਾਨ ਦੀ ਫਿਲ ਡਿਅਰ ਜ਼ਿੰਦਗੀ ਫਿਲਮ ਦੀ ਸ਼ੂਟਿੰਗ ਵੀ ਹੋਈ ਸੀ। ਦਰਅਸਲ, ਇਥੋਂ ਦੀ ਇਕ ਸੜਕ ਬਹੁਤ ਖੂਬਸੂਰਤ ਹੈ। ਇਸ ਸੜਕ ਦੇ ਦੋਨਾਂ ਪਾਸੇ ਨਾਰੀਅਲ ਦੇ ਪੇੜ ਲੱਗੇ ਹਨ ਅਤੇ ਚਾਰੇ ਪਾਸੇ ਹਰਿਆਲੀ ਹੈ।

ਅਜਿਹੇ ਵਿਚ ਸੜਕ ਦੀ ਫੋਟੋ ਬਹੁਤ ਸ਼ਾਨਦਾਰ ਆਉਂਦੀ ਹੈ। ਇਸ ਫੋਟੋ ਨੂੰ ਖਿੱਚਣ ਦੇ ਲਈ ਇੱਥੇ ਪੂਰੇ ਦਿਨ ਵਿਚ ਗੱਡੀਆਂ ਦੀ ਭੀੜ ਲੱਗੀ ਰਹਿੰਦੀ ਹੈ ਅਤੇ ਲੋਕ ਵੀਡੀਓ ਅਤੇ ਫੋਟੋ ਖਿੱਚਣ ਲਈ ਆਉਂਦੇ ਰਹਿੰਦੇ ਹਨ। ਇਸ ਗੱਲ ਨਾਲ ਇਥੋਂ ਦੇ ਸਥਾਨਕ ਲੋਕ ਪ੍ਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੇ ਥਾਂ-ਥਾਂ ਸਵੱਛਤਾ ਕਰ ਦੇ ਨਾਮ ਉਤੇ ਬੋਰਡ ਲਗਾ ਦਿੱਤੇ। ਇਸ ਤੋਂ ਬਾਅਦ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਉਤੇ 100 ਰੁਪਏ ਤੋਂ ਲੈ ਕੇ 500 ਰੁਪਏ ਤੱਕ ਟੈਕਸ ਲੱਗਣ ਲੱਗੇ।

ਇਸ ਟੈਕਸ ਦੀ ਜਦ ਵਿਚ ਆਏ ਇਕ ਭੁਗਤਭੋਗੀ ਨੇ ਇਹ ਸਾਰਾ ਮਾਮਲਾ ਮੀਡੀਆ ਉਤੇ ਅਪਲੋਡ ਕਰ ਦਿੱਤਾ ਹੈ। ਇਸ ਗੱਲ ਤੋਂ ਗੋਆ ਪ੍ਰਸ਼ਾਸਨ ਦੇ ਕੰਨ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੇ ਤੁਰੰਤ ਗ੍ਰਾਮ ਪ੍ਰਚਾਇਤ ਵੱਲੋਂ ਲਗਾਏ ਇਸ ਟੈਕਸ ਨੂੰ ਖ਼ਤਮ ਕਰਵਾਇਆ। ਪ੍ਰਸ਼ਾਸਨ ਨੂੰ ਡਰ ਸੀ ਕਿ ਜੇਕਰ ਗੋਆ ਵਿਚ ਇਸ ਤਰ੍ਹਾਂ ਦੂਜੇ ਪਿੰਡਾਂ ਵਿਚ ਵੀ ਟੈਕਸ ਲਗਾ ਦਿੱਤਾ ਗਿਆ ਤਾਂ ਉਸ ਨਾਲ ਪ੍ਰਯਰਟਨ ਕਾਰੋਬਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਜਾਵੇਗਾ।