ਉੱਤਰ ਪ੍ਰਦੇਸ਼ ਸਰਕਾਰ ਪੌਲੀਟੈਕਨਿਕ ਵਿੱਚ ਭਾਸ਼ਾ ਲੈਬ ਕਰੇਗੀ ਸਥਾਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਥਾਪਤ ਕਰਨ ਲਈ 1.75 ਕਰੋੜ ਰੁਪਏ ਦੀ ਲਾਗਤ ਆਈ

Cm Yogi aditiya nath

ਲਖਨਊ.: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਦਫਤਰ ਨੇ ਸ਼ਨੀਵਾਰ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਸੰਚਾਰ ਹੁਨਰਾਂ ਨੂੰ ਮਜ਼ਬੂਤ ​​ਕਰਨ ਦੇ ਲਈ, 10 ਜ਼ਿਲ੍ਹਿਆਂ ਵਿਚ ਪੌਲੀਟੈਕਨਿਕ ਵਿਚ ਭਾਸ਼ਾ ਲੈਬ ਸਥਾਪਿਤ ਕੀਤੇ ਜਾਣਗੇ। ਜਿਨਾਂ ਨੂੰ ਸਥਾਪਤ ਕਰਨ ਲਈ 1.75 ਕਰੋੜ ਰੁਪਏ ਦੀ ਲਾਗਤ ਆਈ ਹੈ । ਮੁੱਖ ਮੰਤਰੀ ਦੇ ਦਫਤਰ ਨੇ ਟਵੀਟ ਕੀਤਾ ਇਸ ਕਦਮ ਨਾਲ ਸਰਕਾਰੀ ਪੌਲੀਟੈਕਨਿਕ, ਇਟਾਵਾ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ,

ਇਸਦੇ ਨਾਲ ਹੀ ਸੰਜੇ ਗਾਂਧੀ ਪੌਲੀਟੈਕਨਿਕ, ਅਮੇਠੀ, ਸਵਿੱਤਰੀਬਾਈ ਫੁਲੇ, ਸਰਕਾਰੀ ਪੌਲੀਟੈਕਨਿਕ, ਆਜ਼ਮਗੜ੍ਹ; ਅਤੇ ਐਮ ਐਮ ਆਈ ਟੀਜ਼ (ਮਹਾਮਾਯਾ ਪੌਲੀਟੈਕਨਿਕ ਫਾਰ ਇਨਫਰਮੇਸ਼ਨ ਟੈਕਨੋਲੋਜੀ) ਕਾਨਪੁਰ ਦੇਹਤ, ਕੌਸ਼ਮਬੀ, ਸ਼ਰਵਸਤੀ, ਕੁਸ਼ੀਨਗਰ, ਸੰਤ ਕਬੀਰਨਗਰ ਅਤੇ ਕਾਸਗੰਜ ਸੰਸਥਾਵਾਂ ਨੂੰ ਵੀ ਲਾਭ ਹੋਵੇਗਾ ।  ਯੂਪੀ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਕਦਮ ਨਾਲ ਵਿਦਿਆਰਥੀਆਂ ਨੂੰ ਨੌਕਰੀਆਂ ਮਿਲਣ ਵਿੱਚ ਫਾਇਦਾ ਹੋਏਗਾ। ਉਨ੍ਹਾਂ ਬਿਆਨ ਵਿੱਚ ਕਿਹਾ ਕਿ ਇਹ ਵੇਖਿਆ ਗਿਆ ਹੈ ਕਿ ਕਮਜ਼ੋਰ ਸੰਚਾਰ ਹੁਨਰ ਕਾਰਨ ਵਿਦਿਆਰਥੀਆਂ ਵਿਚ ਵਿਸ਼ਵਾਸ ਦੀ ਘਾਟ ਪਾਈ ਗਈ ਹੈ ਅਤੇ ਇਹ ਲੈਬ ਉਨ੍ਹਾਂ ਨੂੰ ਲਾਭ ਪਹੁੰਚਾਏਗੀ