ਲਾਹੌਰ ਸਮੇਤ ਦੁਨੀਆਂ ਦੇ 32 ਸ਼ਹਿਰਾਂ ‘ਤੇ ਨਜ਼ਰ ਰੱਖਦੇ ਹਨ ਇਸਰੋ ਦੇ ਸੈਟੇਲਾਈਟ!

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸਰੋ ਸਿਰਫ਼ ਰਾਕੇਟ ਦੇ ਜ਼ਰੀਏ ਉਪਗ੍ਰਹਿ ਛੱਡਣ ਦਾ ਹੀ ਕੰਮ ਨਹੀਂ ਕਰਦਾ ਬਲਕਿ ਦੇਸ਼ ਅਤੇ ਸਮਾਜ ਦੇ ਵਿਕਾਸ ਵਿਚ ਵੀ ਮਦਦ ਕਰਦਾ ਹੈ।

National Remote Sensing Center of ISRO

ਨਵੀਂ ਦਿੱਲੀ: ਇਸਰੋ ਸਿਰਫ਼ ਰਾਕੇਟ ਦੇ ਜ਼ਰੀਏ ਉਪਗ੍ਰਹਿ ਛੱਡਣ ਦਾ ਹੀ ਕੰਮ ਨਹੀਂ ਕਰਦਾ ਬਲਕਿ ਦੇਸ਼ ਅਤੇ ਸਮਾਜ ਦੇ ਵਿਕਾਸ ਵਿਚ ਵੀ ਮਦਦ ਕਰਦਾ ਹੈ। ਚਾਹੇ ਉਹ ਸਿੱਖਿਆ ਹੋਵੇ, ਬੁਨਿਆਦੀ ਢਾਂਚਾ ਵਿਕਾਸ ਹੋਵੇ, ਰੱਖਿਆ ਹੋਵੇ ਜਾਂ ਮੁਸ਼ਕਲਾਂ ਤੋਂ ਲੋਕਾਂ ਨੂੰ ਬਚਾਉਣਾ। ਇਸਰੋ ਦੇ ਇਸ ਕੰਮ ਵਿਚ ਸਭ ਤੋਂ ਜ਼ਿਆਦਾ ਮਦਦ ਕਰਦਾ ਹੈ ਇਸਰੋ ਦਾ ਹੈਦਰਾਬਾਦ ਸਥਿਤ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ(NRSC)।

NRSC ਦੇਸ਼ ਦੇ ਸਾਰੇ ਮੰਤਰਾਲਿਆਂ, ਵਿਭਾਗਾਂ ਅਤੇ ਰੱਖਿਆ ਇਕਾਈਆਂ ਨੂੰ ਜਰੂਰੀ ਨਕਸ਼ੇ ਅਤੇ ਸੈਟੇਲਾਈਟ ਇਮੇਜ ਦਿਖਾਉਂਦਾ ਹੈ, ਤਾਂ ਜੋ ਉਹ ਅਪਣੀਆਂ ਲੋੜਾਂ ਅਨੁਸਾਰ ਇਹਨਾਂ ਦੀ ਵਰਤੋਂ ਕਰ ਸਕੇ। ਇਹ ਵਿਕਾਸ ਲਈ ਵੀ ਹੋ ਸਕਦੇ ਹਨ। ਇਹ ਪਲਾਨਿੰਗ ਜਾਂ ਮੁਸ਼ਕਿਲ ਵਿਚ ਵੀ ਮਦਦ ਕਰਦੇ ਹਨ। NRSC ਤੋਂ ਮਿਲਿਆਂ ਤਸਵੀਰਾਂ ਦੇ ਜ਼ਰੀਏ ਜ਼ਮੀਨ ਦੀ ਸਥਿਤੀ, ਉਸ ਦੀ ਬਣਤਰ, ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦਾ ਨਕਸ਼ਾ ਬਣਾਉਣ, ਖੇਤੀਬਾੜੀ, ਈ-ਗਵਰਨੈਂਸ, ਜੰਗਲ, ਆਵਾਜਾਈ, ਜੀਆਈਐਸ, ਸੋਕਾ, ਹੜ੍ਹ, ਗਲੇਸ਼ੀਅਰ ਆਦਿ ਬਾਰੇ ਜਾਣਕਾਰੀ ਮਿਲਦੀ ਹੈ।

NRSC ਦਾ ਪਲੇਟਫਾਰਮ ਦੇਸ਼ ਦੇ ਸੈਂਕੜੇ ਵਿਭਾਗਾਂ ਨੂੰ ਉਹਨਾਂ ਦੀ ਪਲਾਨਿੰਗ ਵਿਚ ਮਦਦ ਕਰਦਾ ਹੈ। ਇਸ ਦੀ ਮਦਦ ਨਾਲ ਬਣਨ ਵਾਲੇ ਨਕਸ਼ਿਆਂ ਅਤੇ ਚਿੱਤਰਾਂ ਦੇ ਜ਼ਰੀਏ ਹੀ ਦੇਸ਼ ਦੇ ਬੁਨਿਆਦੀ ਢਾਂਚਾ ਵਿਕਾਸ ਪ੍ਰੋਗਰਾਮ ਦੀ ਨੀਂਹ ਰੱਖੀ ਜਾਂਦੀ ਹੈ। ਕਈ ਵਾਰ ਦੂਜੇ ਛੋਟੇ ਦੇਸ਼ ਭਾਰਤ ਤੋਂ ਮਦਦ ਮੰਗਦੇ ਹਨ ਤਾਂ ਜੋ ਉਹਨਾਂ ਦੇ ਵਿਕਾਸ ਕਾਰਜਾਂ ਵਿਚ ਬੇਹਤਰੀ ਆ ਸਕੇ।

ਇਸ ਦੇ ਲਈ ਉਹ ਇਸਰੋ ਦੇ NRSC ਸੈਂਟਰ ਤੋਂ ਮਦਦ ਮੰਗਦੇ ਹਨ। ਤਾਂ ਅਜਿਹੇ ਵਿਚ ਇਸਰੋ ਅਪਣੇ ਸੈਟੇਲਾਈਟਸ ਦਾ ਮੂੰਹ ਉਹਨਾਂ ਸ਼ਹਿਰਾਂ ਵੱਲ ਘੁਮਾ ਦਿੰਦੇ ਹਨ, ਪਰ ਇਹ ਲੋੜ ਪੈਣ ‘ਤੇ ਹੀ ਕੀਤਾ ਜਾਂਦਾ ਹੈ। ਭਾਰਤ ਵਿਚ 440 ਸ਼ਹਿਰਾਂ ਲਈ NRSC ਦੇ ਪਲੇਟਫਾਰਮ ‘ਤੇ ਹਾਲੇ ਵਿਕਾਸ ਕਾਰਜ ਚੱਲ ਰਹੇ ਹਨ। ਇਸ ਤੋਂ ਇਲਾਵਾ ਦੁਨੀਆਂ ਭਰ ਤੇ 34 ਸ਼ਹਿਰ ਹਨ, ਜਿੱਥੇ ਇਸਰੋ ਅਪਣੇ ਉਪਗ੍ਰਹਿਆਂ ਦੇ ਜ਼ਰੀਏ ਨਜ਼ਰ ਰੱਖਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।