ਭਾਜਪਾ ਨੇਤਾ ਨਰੇਸ਼ ਅਗਰਵਾਲ ਦੇ ਬੇਟੇ ਦੀ ਕਾਨਫ਼ਰੰਸ 'ਚ ਵੰਡੀ ਗਈ ਸ਼ਰਾਬ
ਉੱਤਰ ਪ੍ਰਦੇਸ਼ ਦੇ ਹਰਦੋਈ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਨਰੇਸ਼ ਅਗਰਵਾਲ ਦੇ ਵਿਧਾਇਕ ਬੇਟੇ ਨਿਤੀਨ ਅੱਗਰਵਾਲ ਦੀ ਕਾਨਫ਼ਰੰਸ ਵਿਚ ਸ਼ਰਾਬ ਦੀ ਬੋਤਲ...
ਹਰਦੋਈ : ਉੱਤਰ ਪ੍ਰਦੇਸ਼ ਦੇ ਹਰਦੋਈ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਨਰੇਸ਼ ਅੱਗਰਵਾਲ ਦੇ ਵਿਧਾਇਕ ਬੇਟੇ ਨਿਤੀਨ ਅੱਗਰਵਾਲ ਦੀ ਕਾਨਫ਼ਰੰਸ ਵਿਚ ਸ਼ਰਾਬ ਦੀ ਬੋਤਲ ਵੰਡਣ ਦਾ ਮਾਮਲਾ ਸਾਹਮਣੇ ਆਇਆ ਹੈ। ਲੰਚ ਪੈਕੇਟ ਵਿਚ ਸ਼ਰਾਬ ਦੀ ਬੋਤਲ ਵੰਡਣ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਤੋਂ ਬਾਅਦ ਬੀਜੇਪੀ ਸਾਂਸਦ ਅੰਸ਼ੁਲ ਵਰਮਾ ਨੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਅਤੇ ਬੀਜੇਪੀ ਸੂਬਾਈ ਪ੍ਰਧਾਨ ਮਹੇਂਦ੍ਰ ਨਾਥ ਪਾਂਡੇ ਨੂੰ ਸ਼ਿਕਾਇਤੀ ਪੱਤਰ ਲਿਖਿਆ ਹੈ।
ਦਰਅਸਲ, ਐਤਵਾਰ ਨੂੰ ਸ਼ਹਿਰ ਦੇ ਪ੍ਰਾਚੀਨ ਸ਼ਰਵਣ ਦੇਵੀ ਮੰਦਿਰ ਕੰਪਲੈਕਸ ਵਿਚ ਸ਼ਾਂਤੀਪੂਰਨ ਸਮਾਜ ਦੀ ਇਕ ਕਾਨਫ਼ਰੰਸ ਹੋਈ। ਇਸ ਕਾਨਫ਼ਰੰਸ ਦਾ ਪ੍ਰਬੰਧ ਹਰਦੋਈ ਸਦਰ ਤੋਂ ਵਿਧਾਇਕ ਨਿਤੀਨ ਅੱਗਰਵਾਲ ਨੇ ਕੀਤਾ ਸੀ। ਇਸ ਕਾਨਫ਼ਰੰਸ ਵਿਚ ਸਾਬਕਾ ਰਾਜ ਸਭਾ ਮੈਂਬਰ ਨਰੇਸ਼ ਅੱਗਰਵਾਲ ਵੀ ਮੌਜੂਦ ਸਨ। ਇਲਜ਼ਾਮ ਹੈ ਕਿ ਕਾਨਫ਼ਰੰਸ ਵਿਚ ਲੋਕਾਂ ਵਿਚ ਵੰਡੇ ਗਏ ਲੰਚ ਪੈਕੇਟ ਵਿਚ ਪੂਰੀ ਦੇ ਨਾਲ ਸ਼ਰਾਬ ਦੀ ਬੋਤਲ ਵੀ ਸੀ। ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ।
ਇਸ ਮਾਮਲੇ ਤੋਂ ਨਰਾਜ ਸਥਾਨਕ ਸਾਂਸਦ ਅੰਸ਼ੁਲ ਵਰਮਾ ਨੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਅਤੇ ਬੀਜੇਪੀ ਸੂਬਾਈ ਪ੍ਰਧਾਨ ਮਹੇਂਦ੍ਰ ਨਾਥ ਪਾਂਡੇ ਨੂੰ ਸ਼ਿਕਾਇਤੀ ਪੱਤਰ ਲਿਖਿਆ ਹੈ। ਪੱਤਰ ਵਿਚ ਕਿਹਾ ਗਿਆ ਹੈ, 6 ਜਨਵਰੀ 2019 ਨੂੰ ਮੇਰੇ ਸੰਸਦੀ ਖੇਤਰ (ਲੋਕਸਭਾ) ਹਰਦੋਈ ਦੇ ਪ੍ਰਾਚੀਨ ਧਾਰਮਿਕ ਥਾਂ ਸ਼ਰਵਣ ਦੇਵੀ ਮੰਦਿਰ ਵਿਚ ਬੀਜੇਪੀ ਨੇਤਾ ਨਰੇਸ਼ ਅੱਗਰਵਾਲ ਵਲੋਂ ਆਯੋਜਿਤ ਪਾਸੀ ਸੰਮੇਲਨ ਦੇ ਦੌਰਾਨ ਮੌਜੂਦ ਖੇਤਰਵਾਸੀਆਂ ਨੂੰ ਨਾਬਾਲਗ ਬੱਚਿਆਂ ਵਿਚ ਲੰਚ ਪੈਕਟ ਵਿਚ ਸ਼ਰਾਬ ਦੀਆਂ ਬੋਤਲ ਵੰਡੀਆਂ ਗਈਆਂ ਹਨ। ਇਹ ਬਹੁਤ ਦੁਖਦ ਹੈ ਕਿ ਜਿਸ ਸਭਿਆਚਾਰ ਦੀ ਸਾਡੀ ਪਾਰਟੀ ਦੁਹਾਈ ਦਿੰਦੀ ਹੈ।
ਸਾਡੇ ਨਵੇਂ ਮੈਂਬਰ ਨਰੇਸ਼ ਅੱਗਰਵਾਲ ਉਸ ਸਭਿਆਚਾਰ ਨੂੰ ਭੁੱਲ ਗਏ ਹਨ। ਉਨ੍ਹਾਂ ਨੇ ਲਿਖਿਆ ਕਿ ਨਰੇਸ਼ ਅੱਗਰਵਾਲ ਵਲੋਂ ਸਾਡੇ ਪਾਸੀ ਸਮਾਜ ਦਾ ਮਜ਼ਾਕ ਉਡਾਉਂਦੇ ਹੋਏ, ਜਨਪਦ ਦੇ ਮਸ਼ਹੂਰ ਸ਼ਕਤੀਪੀਠ ਵਿਚ ਸ਼ਰਾਬ ਵੰਡਣ ਵਰਗਾ ਮਾੜਾ ਕੰਮ ਕੀਤਾ ਹੈ। ਜੇਕਰ ਇਸ ਪ੍ਰਕਾਰ ਦੀ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਪਾਰਟੀ ਵਲੋਂ ਗੰਭੀਰਤਾ ਨਾਲ ਨਹੀਂ ਲਿਆ ਗਿਆ ਤਾਂ ਸਾਡੇ ਸਮਾਜ ਦੇ ਹਿੱਤ ਲਈ ਚਾਹੇ ਸੜਕ 'ਤੇ ਉਤਰਨਾ ਪਏ,
ਉਨ੍ਹਾਂ ਦੇ ਸਨਮਾਨ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਜੇਕਰ ਇਸ ਮਾਮਲੇ ਵਿਚ ਪ੍ਰਬੰਧਕੀ ਅਧਿਕਾਰੀਆਂ ਦੀ ਲਾਪਰਵਾਹੀ ਸਾਬਤ ਹੁੰਦੀ ਹੈ ਤਾਂ ਪਾਰਟੀ ਵਲੋਂ ਉਨ੍ਹਾਂ ਵਿਰੁੱਧ ਵੀ ਸਖ਼ਤ ਵਿਭਾਗੀ ਕਾਰਵਾਈ ਕਰਨ ਦੀ ਕ੍ਰਿਪਾ ਕਰੋ।