ਚੋਣ ਦਾ ਮਾਹੌਲ ਖ਼ਰਾਬ ਕਰਨ ਲਈ ਹਰਿਆਣਾ ਤੋਂ ਲਿਆਂਦੀ ਗਈ 2200 ਪੇਟੀਆਂ ਸ਼ਰਾਬ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਚੋਣਾਂ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਰੋਜ਼ਾਨਾ ਸਾਹਮਣੇ ਆ ਰਹੀਆਂ ਹਨ। ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਵਿਚ ਹੁਣ...

Police recoverd 2200 cartons illegal wine

ਮੋਗਾ (ਸਸਸ) : ਪੰਜਾਬ ਵਿਚ ਚੋਣਾਂ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਰੋਜ਼ਾਨਾ ਸਾਹਮਣੇ ਆ ਰਹੀਆਂ ਹਨ। ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਵਿਚ ਹੁਣ ਫਿਰ ਹਰਿਆਣਾ ਤੋਂ 2200 ਪੇਟੀਆਂ ਸ਼ਰਾਬ ਲਿਆਂਦੀ ਗਈ ਹੈ। ਪੁਲਿਸ ਨੇ ਲੋਅਡਿਡ 22 ਟਾਇਰਾਂ ਵਾਲੇ ਟਰੱਕ ਨੂੰ ਥਾਣੇ ਵਿਚ ਜ਼ਬਤ ਕਰ ਕੇ ਚਾਰ ਫ਼ਰਾਰ ਦੋਸ਼ੀਆਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਇਹ ਵੀ ਗੱਲ ਧਿਆਨ ਦੇਣ ਯੋਗ ਹੈ ਕਿ ਪਿਛਲੇ ਚਾਰ ਮਹੀਨਿਆਂ ਵਿਚ ਜ਼ਿਲ੍ਹੇ ਵਿਚ ਸ਼ਰਾਬ ਦੀ ਤਸਕਰੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।

ਅਸਲ ਵਿਚ ਜੋ ਦੇਸੀ ਸ਼ਰਾਬ ਪੰਜਾਬ ਵਿਚ ਸਾਢੇ 1500 ਰੁਪਏ ਦੀ ਪੇਟੀ ਮਿਲਦੀ ਹੈ, ਉਹੀ ਸ਼ਰਾਬ ਹਰਿਆਣਾ ਤੋਂ 500 ਵਿਚ ਮਿਲ ਜਾਂਦੀ ਹੈ। ਹੁਣ ਜਦੋਂ ਕਿ ਪੰਜਾਬ ਵਿਚ ਪੰਚਾਇਤ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਵਿਚ ਮਾਹੌਲ ਖ਼ਰਾਬ ਕਰਨ ਲਈ ਹਰਿਆਣਾ ਤੋਂ ਸਸਤੀ ਸ਼ਰਾਬ ਮੰਗਵਾਈ ਜਾ ਰਹੀ ਹੈ। ਇਸ ਬਾਰੇ ਡੀਐਸਪੀ ਸੁਬੇਗ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਰਾਬ ਤਸਕਰਾਂ ਜੱਸੀ ਨਿਵਾਸੀ ਮਾਨੂਕੇ ਗਿੱਲ, ਛਿੰਦਰ ਸਿੰਘ ਅਤੇ ਕਾਲਾ ਨਿਵਾਸੀ ਬੁੱਟਰ ਕਲਾਂ ਤੋਂ ਇਲਾਵਾ ਰਮੇਸ਼ ਕੁਮਾਰ ਲੋਪੋ ਦੇ ਖਿਲਾਫ਼ ਆਬਕਾਰੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਟਰੱਕ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦਾ ਮਾਲਿਕ ਕੌਣ ਹੈ।

25 ਅਗਸਤ ਨੂੰ ਰੇਡ ਦੇ ਦੌਰਾਨ ਇਕ ਕੋਠੀ ਤੋਂ 194 ਪੇਟੀਆਂ ਗ਼ੈਰ ਕਾਨੂੰਨੀ ਸ਼ਰਾਬ ਬਰਾਮਦ ਕੀਤੀ ਸੀ। ਕੋਠੀ ਮਾਲਿਕ ਰੇਡ ਟੀਮ ਨੂੰ ਗੁਮਰਾਹ ਕਰਕੇ ਫ਼ਰਾਰ ਹੋ ਗਿਆ ਸੀ। ਸੀਰੀ ਕੁਲਵਿੰਦਰ ਸਿੰਘ  ਨਿਵਾਸੀ ਮੱਲੀਆਂ ਵਾਲਾ ਨੇ ਦੱਸਿਆ ਕਿ ਉਹ ਰਾਜਬੀਰ ਸਿੰਘ ਰਾਜੂ ਦੇ ਇੱਥੇ ਸੀਰੀ ਦੇ ਤੌਰ ‘ਤੇ ਕੰਮ ਕਰਦਾ ਹੈ। ਪੇਟੀਆਂ ਮਾਲਿਕ ਦੇ ਘਰ ਦੇ ਪਿੱਛੇ ਬਣੇ ਮਕਾਨ ਵਿਚ ਉਤਰਵਾ ਦਿਤੀਆਂ। ਪੁਲਿਸ ਨੇ ਸ਼ਰਾਬ ਤਸਕਰ ਰਾਜਬੀਰ ਸਿੰਘ ਰਾਜੂ, ਕੁਲਵਿੰਦਰ ਸਿੰਘ ਸੀਰੀ ਅਤੇ ਪਹਿਲਾਂ ਰਹਿ ਚੁਕੇ ਸ਼ਰਾਬ ਠੇਕੇਦਾਰ ਬੇਅੰਤ ਸਿੰਘ ਦੇ ਖਿਲਾਫ਼ ਕੇਸ ਦਰਜ ਕੀਤਾ ਸੀ।

4 ਨਬੰਵਰ ਨੂੰ ਸਿਟੀ ਸਾਊਥ ਪੁਲਿਸ ਨੇ 320 ਪੇਟੀਆਂ ਗ਼ੈਰ ਕਾਨੂੰਨੀ ਸ਼ਰਾਬ ਨਾਲ ਲੋਅਡਿਡ ਕੈਂਟਰ ਫੜਿਆ ਅਤੇ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿਚ ਨਾਮਜ਼ਦ ਲੋਕਾਂ ਵਿਚ ਜਸਕਰਨ ਸਿੰਘ ਜੱਸਾ ਨਿਵਾਸੀ ਮਾਨੂਕੇ ਗਿੱਲ ਸ਼ਾਮਿਲ ਸੀ। 25 ਨਬੰਵਰ ਦੀ ਰਾਤ ਨੂੰ ਪੁਲਿਸ ਨੇ ਪਿੰਡ ਮਾਨੂਕੇ ਗਿੱਲ ਵਿਚ ਦੋ ਭਰਾਵਾਂ ਵਲੋਂ ਦੂਜੇ ਸੂਬਿਆਂ ਵਿਚੋਂ ਸ਼ਰਾਬ ਕਾਲਾ ਬਜ਼ਾਰੀ ਲਈ ਹਰਿਆਣਾ ਤੋਂ ਇਕ ਟਰੱਕ ਭਰ ਕੇ ਸ਼ਰਾਬ ਦੀਆਂ ਪੇਟੀਆਂ ਲਿਆਂਦੀ ਗਈ ਸੀ।

ਘਰ ਉਤੇ ਰੇਡ ਕਰਨ ਦੌਰਾਨ ਉੱਥੇ ਇੱਕ ਵੱਡਾ ਟਰੱਕ ਪੀਬੀ 11-ਬੀਐਫ਼-9468,  ਸਕਾਰਪੀਓ ਗੱਡੀ ਪੀਬੀ 23ਐਮ 8885, ਸਫ਼ਾਰੀ ਗੱਡੀ ਪੀਬੀ 03-ਐਨ-9260, ਜੀਪ ਪੀਬੀ 15ਏ-5170 ਉਥੇ ਮੌਜੂਦ ਸੀ। ਦੋ ਦਸੰਬਰ ਨੂੰ ਥਾਣਾ ਚੜਿਕ ਪੁਲਿਸ ਪਾਰਟੀ ਵਲੋਂ ਗਸ਼ਤ ਦੇ ਦੌਰਾਨ ਰਾਤ ਨੂੰ ਸਵਾ ਨੌਂ ਵਜੇ ਪਿੰਡ ਚੁਪਕੀਤੀ ਦੇ ਨੇੜੇ ਇਕ ਗੋਦਾਮ ਵਿਚ ਰੇਡ ਕਰਨ ‘ਤੇ ਉਥੋਂ ਚੰੜੀਗੜ੍ਹ ਟੈਗ ਰਾਜਧਾਨੀ 215 ਅਤੇ ਜੁਬਲੀ ਅੰਗਰੇਜ਼ੀ ਸ਼ਰਾਬ 30 ਪੇਟੀਆਂ ਬਰਾਮਦ ਹੋਈ।

ਇਸ ਤੋਂ ਬਾਅਦ ਰਾਜਬੀਰ ਸਿੰਘ ਰਾਜੂ ਨਿਵਾਸੀ ਮੱਲੀਆਂ ਵਾਲਾ ਅਤੇ ਉਸ ਦੇ ਸਾਥੀ ਤਸਕਰ ਜਸਕਰਨ ਸਿੰਘ ਜੱਸੀ ਨਿਵਾਸੀ ਮਾਨੂਕੇ ਗਿੱਲ   ਦੇ ਖਿਲਾਫ਼ ਸ਼ਰਾਬ ਤਸਕਰੀ ਦੇ ਇਲਜ਼ਾਮ ਵਿਚ ਕੇਸ ਦਰਜ ਕੀਤਾ ਸੀ। 

ਦੋ ਦਸੰਬਰ ਨੂੰ ਹੀ ਨਿਹਾਲ ਸਿੰਘ ਵਾਲਾ ਥਾਣਾ ਪੁਲਿਸ ਨੇ ਗਸ਼ਤ ਦੇ ਦੌਰਾਨ ਕਸਬੇ ਵਿਚ ਇਕ ਇੰਡੀਗੋ ਕਾਰ ਕਾਲੇ ਰੰਗ ਨੂੰ ਰੋਕ ਕੇ ਤਲਾਸ਼ੀ ਲੈਣ ਉਤੇ ਹਰਿਆਣਾ ਨਿਸ਼ਾਨ ਫਰਸਟ ਚੁਆਇਸ ਅਤੇ ਬਾਊਸੰਰ ਅੰਗਰੇਜ਼ੀ ਸ਼ਰਾਬ ਦੀਆਂ 40 ਪੇਟੀਆਂ ਬਰਾਮਦ ਹੋਈ, ਜਦੋਂ ਕਿ ਦੋ ਦੋਸ਼ੀਆਂ ਸੁਰਿੰਦਰ ਨਿਵਾਸੀ ਹਠੂਰ ਅਤੇ ਗੁਰਪ੍ਰੀਤ ਸਿੰਘ ਨਿਵਾਸੀ ਸਦੋਵਾਲ ਜ਼ਿਲ੍ਹਾ ਬਰਨਾਲਾ ਨੂੰ ਮੌਕੇ ਉਤੇ ਕਾਰ, ਗ਼ੈਰਕਾਨੂੰਨੀ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਕੇ ਆਬਕਾਰੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ।

Related Stories