ਨਿਰਭਿਆ ਦੇ ਚਾਰੇ ਦੋਸ਼ੀ ਫਾਂਸੀ ਸਮੇਂ ਪਹਿਣਨਗੇ ਕਾਲੇ ਰੰਗ ਦੇ ਕੱਪੜੇ, ਤਿਹਾੜ ਦੇ ਦਰਜ਼ੀ ਕਰਨਗੇ ਸਿਲਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲਾਂਕਿ ਹੁਣ ਇਸ ਵਿਚ ਕੁੱਝ ਕਾਨੂੰਨੀ ਪਹਿਲੂ, ਜਿਵੇਂ ਕਿ ਕਿਊਰੇਟਿਵ ਪਟੀਸ਼ਨ ਦਾਇਰ ਕਰਨਾ, ਆਦਿ ਬਚੇ ਹਨ।

Nirbhaya delhi patiala house court

ਨਵੀਂ ਦਿੱਲੀ: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਕੇਸ ਵਿਚ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਡੈਥ ਵਰੰਟ ਜਾਰੀ ਕਰ ਦਿੱਤੇ ਹਨ। ਦੋਸ਼ੀ ਅਕਸ਼ੈ ਠਾਕੁਰ, ਵਿਨੈ ਸ਼ਰਮਾ, ਪਵਨ ਗੁਪਤਾ ਅਤੇ ਮੁਕੇਸ਼ ਨੂੰ 22 ਜਨਵਰੀ ਨੂੰ ਸਵੇਰੇ ਸੱਤ ਵਜੇ ਫਾਂਸੀ ਦਿੱਤੀ ਜਾਵੇਗੀ। ਹਾਲਾਂਕਿ ਹੁਣ ਇਸ ਵਿਚ ਕੁੱਝ ਕਾਨੂੰਨੀ ਪਹਿਲੂ, ਜਿਵੇਂ ਕਿ ਕਿਊਰੇਟਿਵ ਪਟੀਸ਼ਨ ਦਾਇਰ ਕਰਨਾ, ਆਦਿ ਬਚੇ ਹਨ।

ਦੂਜੇ ਪਾਸੇ ਤਿਹਾੜ ਜੇਲ੍ਹ ਪ੍ਰਸ਼ਾਸਨ ਫਾਂਸੀ ਦੇਣ ਤੋਂ ਪਹਿਲਾਂ ਦੀ ਪ੍ਰਕਿਰਿਆ ਪੂਰੀ ਕਰਨ ਵਿਚ ਜੁੱਟ ਗਿਆ ਹੈ। ਨਿਰਭਿਆ ਦੇ ਚਾਰੇ ਦੋਸ਼ੀ ਫਾਂਸੀ ਦੇ ਸਮੇਂ ਕਾਲੇ ਰੰਗ ਦੀ ਪੌਸ਼ਾਕ ਪਹਿਣਨਗੇ। ਇਸ ਪੌਸ਼ਾਕ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਤਿਹਾੜ ਜੇਲ੍ਹ ਦੇ ਦਰਜ਼ੀ ਨੂੰ ਸੌਂਪੀ ਗਈ ਹੈ। ਤਿਹਾੜ ਦੇ ਦਰਜ਼ੀ ਤਿੰਨ ਤਰ੍ਹਾਂ ਦੀ ਪੌਸ਼ਾਕ ਤਿਆਰ ਕਰੇਗਾ। ਇਸ ਵਿਚ ਉਪਰ ਲੋਅਰ ਅਤੇ ਮੂੰਹ ਤੇ ਢੱਕੇ ਜਾਣ ਵਾਲਾ ਕਪੜਾ ਸ਼ਾਮਿਲ ਹੋਵੇਗਾ। ਜੇਲ੍ਹ ਦੇ ਸੂਤਰ ਦਸਦੇ ਹਨ ਕਿ ਚਾਰੇ ਦੋਸ਼ੀਆਂ ਦੀ ਪੌਸ਼ਾਕ ਦਾ ਮਾਪ ਲੈ ਲਿਆ ਗਿਆ ਹੈ।

ਤਿਹਾੜ ਜੇਲ੍ਹ ਵਿਚ 35 ਸਾਲ ਦੀ ਸੇਵਾ ਕਰਨ ਤੋਂ ਬਾਅਦ ਰਿਟਾਇਰ ਹੋਏ ਲਾ ਅਫਸਰ ਸੁਨੀਲ ਗੁਪਤਾ ਨੇ ਇਕ ਰਿਪੋਰਟ ਵਿਚ ਕਈ ਤਰ੍ਹਾਂ ਦੀਆਂ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। ਫ਼ਿਲਮਾਂ ਵਿਚ ਭਾਵੇਂ ਹੀ ਤੁਸੀਂ ਦੇਖਦੇ ਹੋਵੋਗੇ ਕਿ ਫਾਂਸੀ ਦੇਣ ਵਾਲੇ ਵਿਅਕਤੀ ਨੂੰ ਸਫ਼ੇਦ ਰੰਗ ਦੀ ਪੌਸ਼ਾਕ, ਜਿਹਨਾਂ ਤੇ ਕਾਲੇ ਰੰਗ ਦੀਆਂ ਲਾਈਨਾਂ ਹੁੰਦੀਆਂ ਹਨ ਉਹ ਪਹਿਨਾਈ ਜਾਂਦੀ ਹੈ। ਇਹ ਪੂਰੀ ਤਰ੍ਹਾਂ ਗਲਤ ਹੈ।

ਸੁਨੀਲ ਗੁਪਤਾ ਦਾ ਕਹਿਣਾ ਹੈ ਕਿ ਫਾਂਸੀ ਦੇਣ ਤੋਂ ਪਹਿਲਾਂ ਦੋਸ਼ੀ ਵਿਅਕਤੀ ਕਾਲੇ ਰੰਗ ਦੀ ਪੌਸ਼ਾਕ ਪਹਿਨਦਾ ਹੈ। ਇਹ ਪੌਸ਼ਾਕ ਵੀ ਤਿਹਾੜ ਜੇਲ੍ਹ ਦੇ ਕੈਦੀ ਹੀ ਤਿਆਰ ਕਰਦੇ ਹਨ। ਤਿਹਾੜ ਜੇਲ੍ਹ ਦੇ ਆਸ-ਪਾਸ ਕਈ ਤਰ੍ਹਾਂ ਦੀ ਫੈਕਟਰੀਆਂ ਚਲਦੀਆਂ ਹਨ। ਉਹਨਾਂ ਵਿਚ ਕਈ ਵਿਦਿਅਕਾਂ ਦੇ ਚੰਗੇ-ਚੰਗੇ ਕਾਰੀਗਰ ਹਨ। ਪੇਟਿੰਗ, ਗਹਿਣਿਆਂ ਦਾ ਡਿਜ਼ਾਇਨ ਤਿਆਰ ਕਰਨਾ, ਫਰਨੀਚਰ ਅਤੇ ਲੋਹੇ ਦਾ ਸਮਾਨ, ਬੇਕਰੀ, ਦਰੀਆਂ, ਟੇਲਰਿੰਗ ਅਤੇ ਦੂਜੇ ਕਈ ਤਰ੍ਹਾਂ ਦੇ ਕੰਮਕਾਜ ਵਾਲੇ ਐਕਸਪਰਟ ਉੱਥੇ ਮੌਜੂਦ ਹਨ।

ਦੋਸ਼ੀਆਂ ਲਈ ਫਾਂਸੀ ਦੀ ਪੌਸ਼ਾਕ ਵੀ ਉਹੀ ਦਰਜ਼ੀ ਤਿਆਰ ਕਰਦੇ ਹਨ। ਦੋਸ਼ੀਆਂ ਦਾ ਮਾਪ ਲੈ ਕੇ ਹੀ ਪੌਸ਼ਾਕ ਤਿਆਰ ਕੀਤੀ ਜਾਂਦੀ ਹੈ। ਤਿਹਾੜ ਜੇਲ੍ਹ ਵਿਚ ਫਾਂਸੀ ਦੀ ਪ੍ਰਕਿਰਿਆ ਦਾ ਜ਼ਿਕਰ ਕਰਦੇ ਹੋਏ ਗੁਪਤਾ ਨੇ ਕਿਹਾ ਕਿ ਫਾਂਸੀ ਵਾਲੇ ਦਿਨ ਦੋਸ਼ੀ ਵਿਅਕਤੀ ਨੂੰ ਸਭ ਤੋਂ ਪਹਿਲਾਂ ਚਾਹ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਉਹ ਚਾਹਵੇ ਤਾਂ ਨਹਾ ਵੀ ਸਕਦਾ ਹੈ। ਨਹਾਉਣ ਤੋਂ ਬਾਅਦ ਦੋਸ਼ੀ ਨੂੰ ਨਾਸ਼ਤਾ ਦਿੱਤਾ ਜਾਂਦਾ ਹੈ।

ਜਿਵੇਂ ਹੀ ਉੱਪਰੋਂ ਕਾਲ ਆਉਂਦੀ ਹੈ ਦੋਸ਼ੀ ਨੂੰ ਕਾਲੇ ਰੰਗ ਦੀ ਪੌਸ਼ਾਕ ਪਹਿਨਾਉਣ ਲਈ ਕਿਹਾ ਜਾਂਦਾ ਹੈ। ਬਾਅਦ ਵਿਚ ਉਸ ਨੂੰ ਫਾਂਸੀ ਦੇ ਫੰਦੇ ਤਕ ਲਿਜਾਇਆ ਜਾਂਦਾ ਹੈ। ਇਸ ਦੌਰਾਨ ਉਸ ਦੇ ਨਾਲ ਕਈ ਜੇਲ੍ਹ ਕਰਮੀ ਰਹਿੰਦੇ ਹਨ। ਹਾਲਾਂਕਿ ਦੋਸ਼ੀ ਦੇ ਹੱਥ ਪਿੱਛੇ ਵੱਲ ਉਸੇ ਸਮੇਂ ਹੀ ਬੰਨ੍ਹ ਦਿੱਤੇ ਜਾਂਦੇ ਹਨ ਜਦੋਂ ਉਹ ਕਾਲੇ ਰੰਗ ਦੀ ਪੌਸ਼ਾਕ ਪਹਿਨਦਾ ਹੈ। ਫਾਂਸੀ ਦੇ ਤਖਤੇ ਤੇ ਖੜ੍ਹ ਕਰਨ ਤੋਂ  ਬਾਅਦ ਉਸ ਦਾ ਚਿਹਰਾ ਕਾਲੇ ਰੰਗ ਦੇ ਕਪੜੇ ਨਾਲ ਹੀ ਢੱਕ ਦਿੱਤਾ ਜਾਂਦਾ ਹੈ।

ਇਸ ਤੋਂ ਬਾਅਦ ਜੱਲਾਦ, ਜੇਲ੍ਹ ਪ੍ਰਧਾਨ ਵੱਲ ਦੇਖਣ ਲਗਦਾ ਹੈ। ਉੱਥੇ ਹੀ ਇਸ਼ਾਰਾ ਕਰਦੇ ਹੋਏ ਉਹ ਲੀਵਰ ਖਿੱਚ ਦਿੰਦਾ ਹੈ। ਕਰੀਬ ਦੋ ਘੰਟਿਆਂ ਤਕ ਮ੍ਰਿਤਕ ਦੇ ਸ਼ਰੀਰ ਦੀ ਜਾਂਛਚ ਹੁੰਦੀ ਹੈ। ਡਾਕਟਰ ਕਈ ਵਾਰ ਉਸ ਦਾ ਪਰੀਖਣ ਕਰਦੇ ਹਨ ਕਿ ਉਸ ਦੇ ਸਾਹ ਤਾਂ ਨਹੀਂ ਚਲ ਰਹੇ। ਇਸ ਤੋਂ ਬਾਅਦ ਹੀ ਸ਼ਰੀਰ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ।

ਦੋਸ਼ੀ ਨੂੰ ਫਾਂਸੀ ਦੇਣ ਤੋਂ ਪਹਿਲਾਂ ਉਸ ਦੀ ਵਸੀਅਤ ਜਾਂ ਜਾਇਦਾਦ ਬਾਰੇ ਪੁੱਛਿਆ ਜਾਂਦਾ ਹੈ ਕਿ ਉਹ ਕਿਸੇ ਨੂੰ ਦਾਨ ਜਾਂ ਕਿਸੇ ਦੇ ਨਾਮ ਕਰਨਾ ਚਾਹੁੰਦਾ ਹੈ। ਕਈ ਮਾਮਲਿਆਂ ਵਿਚ ਪਰਵਾਰਾਂ ਨੂੰ ਸ਼ਰੀਰ ਨਹੀਂ ਦਿੱਤਾ ਜਾਂਦਾ ਜਿਸ ਵਿਚ ਸੁਰੱਖਿਆ ਏਜੰਸੀਆਂ ਇਹ ਰਿਪੋਰਟ ਦਿੰਦੀਆਂ ਹਨ ਕਿ ਸ਼ਰੀਰ ਦਾ ਦੁਰਉਪਯੋਗ ਕੀਤਾ ਜਾ ਸਕਦਾ ਹੈ।     

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।