ਜੰਮੂ-ਕਸ਼ਮੀਰ ‘ਚ ਭਾਰੀ ਬਰਫ਼ਬਾਰੀ ਦੌਰਾਨ ਢਿੱਗਾਂ ਡਿੱਗਣ ਨਾਲ 6 ਪੁਲਿਸ ਕਰਮੀਆਂ ਸਮੇਤ 10  ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਭਾਰਤ ਦੇ ਕਈਂ ਸੂਬਿਆਂ ਵਿਚ ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਹੁਣ ਪ੍ਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ। ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਵੀਰਵਾਰ...

Snowfall jammu kashmir

ਸ੍ਰੀਨਗਰ : ਉੱਤਰ ਭਾਰਤ ਦੇ ਕਈਂ ਸੂਬਿਆਂ ਵਿਚ ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਹੁਣ ਪ੍ਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ। ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਵੀਰਵਾਰ ਨੂੰ ਜਵਾਹਰ ਸੁਰੰਗ ਦੇ ਕੋਲ ਸ੍ਰੀਨਗਰ ਜੰਮੂ ਕੌਮੀ ਰਾਜ ਮਾਰਗ ‘ਤੇ ਢਿੱਗਾਂ ਡਿੱਗਣ ਕਾਰਨ ਕਈ ਪੁਲਿਸ ਕਰਮਚਾਰੀ ਲਾਪਤਾ ਦੱਸੇ ਜਾ ਰਹੇ ਹਨ। ਕੁਝ ਸਥਾਨਕ ਲੋਕ ਵੀ ਲਾਪਤਾ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਜੀਗੁੰਡ ਵਿਚ ਜਵਾਹਰ ਸੁਰੰਗ ਦੇ ਉੱਤਰੀ ਪਾਸੇ ਵੱਲ ਇਹ ਘਟਨਾ ਵਾਪਰੀ।

ਉਨ੍ਹਾਂ ਨੇ ਦੱਸਿਆ ਕਿ ਜਦ ਇਹ ਘਟਨਾ ਵਾਪਰੀ ਤਦ ਪੁਲਿਸ ਚੌਂਕੀ ‘ਤੇ ਕੁੱਲ 20 ਅਧਿਕਾਰੀ ਮੌਜੂਦ ਸਨ। ਉਥੋਂ ਦਸ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਜਦ ਕਿ ਹੋਰ ਦੱਸ ਜਣਿਆਂ ਦੀ ਭਾਲ ਜਾਰੀ ਹੈ। ਇਨ੍ਹਾਂ 10 ਲੋਕਾਂ ਵਿੱਚੋਂ 6 ਪੁਲਿਸ ਕਰਮਚਾਰੀ, ਦੋ ਸਥਾਨਕ ਵਾਸੀ ਅਤੇ ਦੋ ਹੋਰ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ, ਪੁਲਿਸ ਬਚਾਅ ਦਲ ਅਤੇ ਹੋਰ ਸਬੰਧਤ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ ਹਨ।

ਦੱਸ ਦਈਏ ਕਿ ਕਸ਼ਮੀਰ ਘਾਟੀ ਵਿਚ ਬੁੱਧਵਾਰ ਤੋਂ ਹੀ ਬਰਫ਼ਬਾਰੀ ਹੋ ਰਹੀ ਹੈ। ਪਿਛਲੇ 24 ਘੰਟਿਆਂ ਵਿਚ ਕੁਲਗਾਮ ਜ਼ਿਲ੍ਹੇ ਵਿਚ ਸਭ ਤੋਂ ਜ਼ਿਆਦਾ ਬਰਫ਼ਬਾਰੀ ਹੋਈ। ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿਚ ਪੰਜ ਫੁੱਟ ਤੱਕ ਬਰਫ਼ਬਾਰੀ ਹੋਈ। ਸਨੋਅ ਐਂਡ ਐਵਲਾਂਚ ਸਟੱਡੀਜ਼ ਸਟੈਬਲਿਸਮੈਂਟ ਨੇ ਅਗਲੇ 24 ਘੰਟਿਆਂ ਦੇ ਲਈ ਜੰਮੂ ਕਸ਼ਮੀਰ ਦੇ 22 ਜ਼ਿਲ੍ਹਿਆਂ ਵਿਚੋਂ 16 ਦੇ ਲਈ ਚਿਤਾਵਨੀ ਜਾਰੀ ਕੀਤੀ।

ਮੌਸਮ ਵਿਭਾਗ ਨੇ ਪਹਿਲਾਂ ਹੀ ਭਾਰੀ ਬਰਫ਼ਬਾਰੀ ਦਾ ਡਰ ਦੱਸਿਆ ਸੀ। ਇਸ ਲਈ ਫ਼ੌਜ ਨੇ 78 ਪਰਵਾਰਾਂ ਨੂੰ ਇੱਥੋਂ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਬਿਜਲੀ ਨੂੰ ਵਾਪਸ ਆਮ ਤੌਰ ‘ਤੇ ਬਹਾਲ ਕਰਨ ਵਿਚ ਕੁੱਝ ਸਮਾਂ ਲੱਗੇਗਾ।