2 ਸਾਲਾਂ ਵਿਚ 23ਵੀਂ ਵਾਰ ਖਰਾਬ ਹੋਇਆ ਇੰਡੀਗੋ ਜਹਾਜ਼ ਦਾ ਇੰਜਣ, ਅਹਿਮਦਾਬਾਦ ਵਿਚ ਹੋਈ ਲੈਂਡਿੰਗ
ਇਸ ਤੋਂ ਬਾਅਦ ਇਕ ਇੰਜਣ ਦੀ ਸਹਾਇਤਾ ਨਾਲ ਪਾਇਲਟ ਨੇ...
ਅਹਿਮਦਾਬਾਦ: ਅਹਿਮਦਾਬਾਦ ਤੋਂ ਸ਼ੁੱਕਰਵਾਰ ਨੂੰ ਕੋਲਕਾਤਾ ਜਾ ਰਹੀ ਇੰਡੀਗੋ ਦੀ ਉਡਾਣ ਨੂੰ ਏਅਰਬਸ 320 ਨਿਓ ਜਹਾਜ਼ ਦੇ ਪ੍ਰੈਟ ਐਂਡ ਵਿਟਨੀ ਇੰਜਣਾਂ ਵਿਚੋਂ ਇਕ ਵਿਚ ਖਰਾਬੀ ਹੋ ਜਾਣ ਤੋਂ ਬਾਅਦ ਵਾਪਸ ਮੁੜਨਾ ਪਿਆ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ ਮੁੰਬਈ ਤੋਂ ਹੈਦਰਾਬਾਦ ਜਾ ਰਹੀ ਇੰਡੀਗੋ ਦੇ ਇਕ ਜਹਾਜ਼ ਦੇ ਇੰਜਣ ਵਿਚ ਖਰਾਬੀ ਤੋਂ ਬਾਅਦ ਮੁੰਬਈ ਵਾਪਸ ਆ ਗਿਆ ਸੀ ਤੇ ਉਡਾਣ ਭਰਨ ਤੋਂ ਇਕ ਘੰਟੇ ਦੇ ਵਿਚ ਹੀ ਉਸ ਨੂੰ ਲੈਂਡਿੰਗ ਕਰਨੀ ਪਈ ਸੀ।
ਦੋ ਸਾਲ ਦੇ ਅੰਦਰ 23ਵੀਂ ਵਾਰ ਇੰਡੀਗੋ ਦੇ ਜਹਾਜ਼ ਦਾ ਇੰਜਣ ਹਜ਼ਾਰਾਂ ਫੁੱਟ ਦੀ ਉਚਾਈ ਤੇ ਖਰਾਬ ਹੋਇਆ ਹੈ। ਅਹਿਮਦਾਬਾਦ ਵਿਚ ਫਲਾਈਟ ਵਾਪਸ ਮੁੜਨ ਤੇ ਅਧਿਕਾਰੀਆਂ ਨੇ ਦਸਿਆ ਕਿ ਅਹਿਮਦਾਬਾਦ-ਕੋਲਕਾਤਾ 6ਈ125 ਉਡਾਣ ਦੇ ਇੰਜਣਾਂ ਵਿਚੋਂ ਇਕ ਵਿਚ ਆਸਮਾਨ ’ਚ ਹੀ ਕੰਪਨ ਹੋਣ ਲੱਗ ਗਿਆ ਸੀ, ਇਸ ਲਈ ਪਾਇਲਟ ਜਹਾਜ਼ ਵਾਪਸ ਲੈ ਆਇਆ।
ਇੰਡੀਗੋ ਲਈ ਰਾਹਤ ਦੀ ਗੱਲ ਹੈ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ 13 ਜਨਵਰੀ ਨੂੰ ਏਅਰ 320 ਨਿਓ ਜਹਾਜ਼ ਦੇ ਸਾਰੇ 135 ਅਣ-ਸੋਧਿਆ ਪੀਡਬਲਯੂ ਇੰਜਣਾਂ ਨੂੰ ਬਦਲਣ ਦੀ ਆਖਰੀ ਤਰੀਕ 31 ਜਨਵਰੀ ਤੋਂ 31 ਮਈ ਤਕ ਵਧਾ ਦਿੱਤੀ ਗਈ ਸੀ। ਪਿਛਲੇ ਸਾਲ ਅਕਤੂਬਰ ਵਿਚ ਇਕ ਹੀ ਹਫ਼ਤੇ ਦੇ ਅੰਦਰ ਏਅਰ ਬੱਸ ਏ 320ਏ ਨਿਓ ਜਹਾਜ਼ਾਂ ਦੇ ਉਡਾਣ ਭਰਨ ਵਾਲੇ ਸਥਾਨ ’ਤੇ ਵਾਪਸ ਜਾਣ ਜਾਂ ਇੰਜਣ ਵਿਚ ਖਰਾਬੀ ਦੀਆਂ ਚਾਰ ਘਟਨਾਵਾਂ ਸਾਹਮਣੇ ਆਈਆਂ ਸਨ।
ਉਸ ਤੋਂ ਬਾਅਦ ਡੀਜੀਸੀਏ ਨੇ ਕਿਹਾ ਸੀ ਕਿ ਬੇਹੱਦ ਜ਼ਰੂਰੀ ਕਦਮ ਚੁੱਕਣ ਦੀ ਜ਼ਰੂਰਤ ਹੈ ਅਤੇ ਉਸ ਨੇ ਇਕ ਨਵੰਬਰ ਨੂੰ ਇੰਡੀਗੋ ਤੋਂ 31 ਜਨਵਰੀ ਤਕ 97 ਏ 320 ਨਿਓ ਜਹਾਜ਼ਾਂ ਨੂੰ ਪੀਡਬਲਯੂ ਇੰਜਣਾਂ ਨੂੰ ਹਟਾਉਣ ਨੂੰ ਕਿਹਾ ਸੀ। ਇੰਡੀਗੋ ਨੇ ਇਸ ਮਾਮਲੇ ’ਤੇ ਅਪਣੀ ਪ੍ਰਤੀਕਿਰਿਆ ਵਿਚ ਕਿਹਾ ਕਿ ਸ਼ੁੱਕਰਵਾਰ ਸਵੇਰੇ ਅਹਿਮਦਾਬਾਦ ਤੋਂ ਕੋਲਕਾਤਾ ਜਾ ਰਹੇ ਜਹਾਜ਼ ਨੂੰ ਅਹਿਮਦਾਬਾਦ ਵਾਪਸ ਮੁੜਨਾ ਪਿਆ।
ਉਡਾਣ ਦੌਰਾਨ ਪਾਇਲਟ ਨੇ ਤਤਕਾਲ ਸਾਵਧਾਨੀ ਵਰਤਣ ਦਾ ਸੁਨੇਹਾ ਭੇਜਿਆ ਅਤੇ ਮਾਨਕ ਓਪਰੇਟਿੰਗ ਵਿਧੀ ਦਾ ਪਾਲਣ ਕੀਤਾ। ਇਸ ਤੋਂ ਪਹਿਲਾਂ 24 ਜਨਵਰੀ ਨੂੰ ਵੀ ਮੁੰਬਈ ਤੋਂ ਹੈਦਰਾਬਾਦ ਜਾ ਰਹੇ ਇੰਡੀਗੋ ਦਾ ਜਹਾਜ਼ ਜਦੋਂ 23 ਹਜ਼ਾਰ ਫੁੱਟ ਦੀ ਉਚਾਈ ’ਤੇ ਸੀ ਤਾਂ ਇਸ ਦੇ ਇਕ ਇੰਜਣ ਵਿਚ ਤੇਜ਼ ਆਵਾਜ਼ ਦੇ ਨਾਲ ਨਾਲ ਕਾਮਨ ਹਾਈ ਵਾਈਬ੍ਰੇਸ਼ਨ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਇਸ ਨੂੰ ਬੰਦ ਕਰਨਾ ਪਿਆ।
ਇਸ ਤੋਂ ਬਾਅਦ ਇਕ ਇੰਜਣ ਦੀ ਸਹਾਇਤਾ ਨਾਲ ਪਾਇਲਟ ਨੇ ਜਹਾਜ਼ ਨੂੰ ਮੁੰਬਈ ਵਿਚ ਰਾਤ 1 ਵਜ ਕੇ 39 ਮਿੰਟ ਵਿਚ ਸੁਰੱਖਿਅਤ ਲੈਂਡ ਕੀਤਾ। ਪਿਛਲੇ ਦੋ ਸਾਲ ਵਿਚ ਇੰਡੀਗੋ ਨਿਓ ਦੇ ਪੀਡਬਲਯੂ ਇੰਜਣ ਵਿਚ ਖਰਾਬੀ ਦਾ ਇਹ 22ਵਾਂ ਮਾਮਲਾ ਸੀ। ਮਾਮਲੇ ਦੀ ਜਾਂਚ ਕਰਨ ਵਾਲੇ ਇਕ ਵਿਅਕਤੀ ਨੇ ਦਸਿਆ ਕਿ ਗ੍ਰਾਉਂਡ ਨਿਰੀਖਣ ਦੌਰਾਨ ਇੰਜਣ ਨੰਬਰ 1 ਦਾ ਲੋਅ ਪ੍ਰੇਸ਼ਰ ਟਰਬਾਈਨ ਨੰਬਰ 3 ਖਰਾਬ ਸੀ ਇਹ 4006 ਘੰਟੇ ਤਕ ਉਡਾਣ ਭਰ ਚੁੱਕਿਆ ਸੀ।
ਜਹਾਜ਼ ਨੂੰ ਦੂਜੇ ਮਾਡੀਫਾਈਡ ਇੰਜਣ ਦੁਆਰਾ ਸੁਰੱਖਿਅਤ ਉਤਾਰਿਆ ਗਿਆ ਜਿਸ ਨੇ 1198 ਘੰਟੇ ਤਕ ਉਡਾਨ ਭਰੀ ਸੀ। ਫਲਾਈਟ ਨੰਬਰ 6E-5384 (A320) ਵਿਚ 95 ਯਾਤਰੀ ਸਵਾਰ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।