ਅਦਾਕਾਰ ਨੇ ਚਾਹ ਨੂੰ ਬਦਨਾਮ ਕਰਨ ਦੇ ਮਾਮਲੇ ‘ਤੇ ਕੀਤਾ ਟਵੀਟ ਕਿਹਾ-ਹਮੇਸ਼ਾ ਦੀ ਤਰ੍ਹਾਂ ਚਾਹ ‘ਤੇ ਚਰਚਾ
ਮੋਦੀ ਨੇ ਕਿਹਾ ਕਿ ਇਨ੍ਹੀਂ ਦਿਨੀਂ ਭਾਰਤ ਅਤੇ ਖ਼ਾਸਕਰ ਭਾਰਤੀ ਚਾਹ ਨੂੰ ਖਰਾਬ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ।
Parkash Raj
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਫਰਵਰੀ ਨੂੰ ਅਸਾਮ ਦੇ ਸੋਨੀਤਪੁਰ ਜ਼ਿਲੇ ਦੇ ਟੇਕਿਆਜੁਲੀ ਵਿਖੇ ਦੋ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਸੀ । ਇਸ ਮੌਕੇ ਕੁਝ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ,ਪੀਐਮ ਮੋਦੀ ਨੇ ਕਿਹਾ ਕਿ ਇਨ੍ਹੀਂ ਦਿਨੀਂ ਭਾਰਤ ਅਤੇ ਖ਼ਾਸਕਰ ਭਾਰਤੀ ਚਾਹ ਨੂੰ ਖਰਾਬ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ । ਉਨ੍ਹਾਂ ਇਸ ਨੂੰ ਵਿਦੇਸ਼ੀ ਸਾਜਿਸ਼ ਵੀ ਕਿਹਾ । ਬਾਲੀਵੁੱਡ ਅਭਿਨੇਤਾ ਪ੍ਰਕਾਸ਼ ਰਾਜ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ । ਪ੍ਰਕਾਸ਼ ਰਾਜ ਨੇ ਪੀਐਮ ਮੋਦੀ ਦੇ ਇਸ ਮਾਮਲੇ ‘ਤੇ ਟਵੀਟ ਕੀਤਾ ਹੈ ।