ਕੇਰਲ 'ਚ ਟ੍ਰਾਂਸਜੈਂਡਰ ਜੋੜਾ ਬਣਿਆ ਮਾਂ-ਬਾਪ 

ਏਜੰਸੀ

ਖ਼ਬਰਾਂ, ਰਾਸ਼ਟਰੀ

ਆਪਰੇਸ਼ਨ ਰਾਹੀਂ ਹੋਇਆ ਬੱਚੇ ਦਾ ਜਨਮ

Image

 

ਕੋਝੀਕੋਡ - ਕੇਰਲ ਦੇ ਇੱਕ ਟ੍ਰਾਂਸਜੈਂਡਰ ਜੋੜੇ ਨੇ ਬੁੱਧਵਾਰ ਨੂੰ ਆਪਣੇ ਮਾਤਾ-ਪਿਤਾ ਬਣਨ ਦਾ ਐਲਾਨ ਕੀਤਾ। ਜੋੜੇ ਨੇ ਹਾਲ ਹੀ ਵਿੱਚ ਗਰਭ ਅਵਸਥਾ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਜੋ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਹੈ।

ਟ੍ਰਾਂਸਜੈਂਡਰ ਜੋੜੇ ਦੀ ਇੱਕ ਮੈਂਬਰ ਜੀਆ ਪਾਵਲ ਨੇ ਦੱਸਿਆ, "ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸਵੇਰੇ 9.30 ਵਜੇ ਆਪਰੇਸ਼ਨ ਰਾਹੀਂ ਬੱਚੇ ਦਾ ਜਨਮ ਹੋਇਆ।"

ਪਾਵਲ ਨੇ ਦੱਸਿਆ ਕਿ ਜਹਾਦ (ਮਾਂ) ਅਤੇ ਬੱਚਾ ਦੋਵੇਂ ਤੰਦਰੁਸਤ ਹਨ।

ਹਾਲਾਂਕਿ, ਜੋੜੇ ਨੇ ਬੱਚੇ ਦੀ ਲਿੰਗ ਪਛਾਣ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ, ਅਤੇ ਕਿਹਾ ਕਿ ਉਹ ਇਸ ਨੂੰ ਫਿਲਹਾਲ ਜਨਤਕ ਨਹੀਂ ਕਰਨਾ ਚਾਹੁੰਦੇ ਹਨ।

ਪਾਵਲ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਐਲਾਨ ਕੀਤਾ ਸੀ ਕਿ ਉਸ ਦਾ ਸਾਥੀ ਜਹਾਦ ਅੱਠ ਮਹੀਨੇ ਤੋਂ ਗਰਭਵਤੀ ਹੈ।

ਇਹ ਜੋੜਾ ਪਿਛਲੇ ਤਿੰਨ ਸਾਲਾਂ ਤੋਂ ਇਕੱਠਿਆਂ ਰਹਿ ਰਿਹਾ ਹੈ।