ਅਕਸ਼ੇ ਕੁਮਾਰ ਦੇ ਸਹਿਯੋਗ ਵਿਚ ਆਏ ਕੇਂਦਰੀ ਮੰਤਰੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟਵਿਟਰ ’ਤੇ ਵੀ ਕੀਤੀ ਪ੍ਰਸ਼ੰਸ਼ਾ

Kiren Rijiju

ਨਵੀਂ ਦਿੱਲੀ: ਅਕਸ਼ੇ ਕੁਮਾਰ ਨਾਗਰਿਕਤਾ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਉਹਨਾਂ ਦੀ ਨਾਗਰਿਕਤਾ ’ਤੇ ਬਾਲੀਵੁੱਡ ਨੇ ਵੀ ਅਵਾਜ਼ ਉਠਾਈ ਹੈ ਜਿਸ ਤੋਂ ਬਾਅਦ ਅਕਸ਼ੇ ਕੁਮਾਰ ਨੂੰ ਅਪਣੀ ਨਾਗਰਿਕਤਾ ’ਤੇ ਸਫਾਈ ਵੀ ਦੇਣੀ ਪਈ। ਹੁਣ ਉਹਨਾਂ ਦੇ ਸਮਰਥਨ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਆਏ ਹਨ। ਕਿਰਨ ਰਿਜੀਜੂ ਨੇ ਅਪਣੇ ਟਵੀਟਰ ’ਤੇ ਵੀ ਲਿਖਿਆ ਕਿ ਅਕਸ਼ੇ ਕੁਮਾਰ ਤੁਹਾਡੇ ਦੇਸ਼ ਪਿਆਰ ’ਤੇ ਕੋਈ ਵੀ ਸਵਾਲ ਨਹੀਂ ਉਠਾ ਸਕਦਾ।

ਤੁਹਾਡੀਆਂ ਕੋਸ਼ਿਸ਼ਾਂ ਸਾਡੇ ਦੇਸ਼ ਦੀ ਫ਼ੌਜ ਲਈ ਪ੍ਰੇਰਣਾਦਾਇਕ ਹੈ। ਕਿਰਨ ਰਿਜੀਜੂ ਨੇ ਲਿਖਿਆ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਭਾਰਤ ਦੇ ਵੀਰ ਪ੍ਰੋਗਰਾਮ ਰਾਹੀਂ ਸ਼ਹੀਦਾਂ ਦੇ ਪਰਵਾਰ ਦੀ ਮਦਦ ਕੀਤੀ ਸੀ ਇਹ ਇਤਿਹਾਸ ਵਿਚ ਹਮੇਸ਼ਾ ਹਿੰਦੁਸਤਾਨ ਪ੍ਰੇਮੀਆਂ ਦੀ ਇਕ ਸ਼ਾਨਦਾਰ ਉਦਾਹਰਣ ਰਹੇਗੀ। ਹਾਲਾਂਕਿ ਕਿਰਨ ਰਿਜੀਜੂ ਨੇ ਇਹ ਟਵੀਟ 3 ਮਈ ਨੂੰ ਕੀਤਾ ਸੀ ਪਰ ਅਕਸ਼ੇ ਕੁਮਾਰ ਨੇ ਇਸ ਨੂੰ ਦੇਖਿਆ ਨਹੀਂ ਸੀ।

 



 

 

ਕਿਰਨ ਰਿਜੀਜੂ ਦੇ ਇਸ ਟਵੀਟ ’ਤੇ ਅਕਸ਼ੇ ਕੁਮਾਰ ਨੇ ਪ੍ਰਤੀਕਰਮ ਕਰਦੇ ਹੋਏ ਲਿਖਿਆ ਕਿ ਤੁਹਾਡੇ ਸਮਰਥਨ ਲਈ ਧੰਨਵਾਦ ਸਰ ਅਤੇ ਤੁਹਾਡੀ ਟਿੱਪਣੀ ’ਤੇ ਦੇਰੀ ਨਾਲ ਜਵਾਬ ਦੇਣ ਲਈ ਮੁਆਫ਼ੀ ਮੰਗਦਾ ਹਾਂ। ਅਕਸ਼ੇ ਕੁਮਾਰ ਨੇ ਲਿਖਿਆ ਕਿ ਭਾਰਤ ਦੇ ਵੀਰ ਪ੍ਰੋਗਰਾਮ ਲਈ ਮੇਰੀ ਵਚਨਬੱਧਤਾ ਲਈ ਬੇਚੈਨ ਰਹੋ। ਭਾਰਤੀ ਫ਼ੌਜ ਹਮੇਸ਼ਾ ਅਪਣੇ ਕੰਮ ਵਿਚ ਜੁਟੀ ਰਹੇਗੀ, ਹਲਾਤ ਕੁਝ ਵੀ ਹੋਣ। ਅਕਸ਼ੇ ਕੁਮਾਰ ਨੇ ਕਿਹਾ ਕਿ ਮੇਰੀ ਨਾਗਰਿਕਤਾ ’ਤੇ ਨਕਾਰਾਤਮਕ ਨੂੰ ਮੈਂ ਸਮਝ ਹੀ ਨਹੀਂ ਪਾ ਰਿਹਾ।

 



 

 

ਮੈਂ ਕਦੇ ਇਹ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰਾ ਕੈਨੇਡੀਅਨ ਪਾਸਪੋਰਟ ਹੈ। ਪਰ ਇਹ ਵੀ ਸੱਚ ਹੈ ਕਿ ਪਿਛਲੇ ਸੱਤ ਸਾਲ ਤੋਂ ਮੈਂ ਕੈਨੇਡਾ ਨਹੀਂ ਗਿਆ। ਮੈਂ ਭਾਰਤ ਵਿਚ ਹੀ ਕੰਮ ਕਰ ਰਿਹਾ ਹਾਂ। ਮੈਂ ਅਪਣੇ ਸਾਰੇ ਟੈਕਸ ਵੀ ਦਿੰਦਾ ਹਾਂ। ਇਹ ਨਿਜੀ ਮਾਮਲਾ ਹੈ। ਇਹ ਗੈਰ ਰਾਜਨੈਤਿਕ ਹੈ ਇਸ ਨਾਲ ਕਿਸੇ ’ਤੇ ਕੋਈ ਅਸਰ ਨਹੀਂ ਹੋਣਾ। ਇਸ ਤਰ੍ਹਾਂ ਅਕਸ਼ੇ ਕੁਮਾਰ ਨੇ ਅਪਣੇ ਵਿਰੁੱਧ ਅਲੋਚਨਾ ਕਰਨ ਵਾਲਿਆਂ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ।