ਯੋਗੀ ਅਦਿਤਿਆਨਾਥ ਦੀ ਜਾਨ ਨੂੰ ਖ਼ਤਰਾ, ਸੁਰੱਖਿਆ 'ਚ ਤੈਨਾਤ 40 ਸਾਲ ਤੋਂ ਘੱਟ ਉਮਰ ਦੇ ਗਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੋਗੀ ਅਦਿਤਿਆਨਾਥ ਦੀ ਜਾਨ ਨੂੰ ਖ਼ਤਰਾ, ਸੁਰੱਖਿਆ 'ਚ ਤੈਨਾਤ 40 ਸਾਲ ਤੋਂ ਘੱਟ ਉਮਰ ਦੇ ਗਾਰਡ

CM Yogi Adityanath gets Z+ security cover

ਨਵੀਂ ਦਿੱਲੀ, ਰਾਜ ਵਿਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਕਸਰ ਇੱਥੇ ਦਾ ਦੌਰਾ ਕਰਦੇ ਹਨ ਅਤੇ ਯੂਪੀ ਵਿਚ ਲਗਾਤਾਰ ਕਈ ਹੋਰ ਜ਼ਿਲ੍ਹਿਆਂ ਦੇ ਵੀ ਦੌਰੇ ਕਰਦੇ ਹਨ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਵਧ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਨੂੰ ਵਧਾਉਣ ਦੀ ਤਿਆਰੀ ਹੋ ਰਹੀ ਹੈ। ਦੱਸ ਦਈਏ ਕੇ ਯੋਗੀ ਅਦਿਤਿਆਨਾਥ ਦੀ ਜਾਨ ਨੂੰ ਖ਼ਤਰੇ ਵਿਚ ਦੇਖਦੇ ਹੋਏ ਪੁਲਿਸ ਨੇ ਮੁੱਖ ਮੰਤਰੀ ਦੀ ਸੁਰਖਿਆ ਵਿਚ 40 ਸਾਲ ਤੋਂ ਘੱਟ ਉਮਰ ਦੇ ਸੁਰਖਿਆ ਕਰਮੀਆਂ ਨੂੰ ਤੈਨਾਤ ਕਰਨ ਦਾ ਫੈਸਲਾ ਲਿਆ ਹੈ।

ਯੂਪੀ ਪੁਲਿਸ ਦੇ ਬੁਲਾਰੇ ਰਾਹੁਲ ਸ਼੍ਰੀਵਾਸਤਵ ਨੇ ਦੱਸਿਆ ਕਿ ਡੀਜੀਪੀ ਇਸ ਗੱਲ ਨੂੰ ਨਿਸ਼ਚਿਤ ਕਰਨਾ ਚਾਹੁੰਦੇ ਹਨ ਕਿ ਆਪਣੀ ਡਿਊਟੀ ਦੇ ਦੌਰਾਨ ਸਾਰੇ ਪੁਲਿਸ ਕਰਮੀ ਹਮੇਸ਼ਾ ਚੁਸਤ ਰਹਿਣ ਅਤੇ ਅਪਣੇ ਕੰਮ ਦੇ ਪ੍ਰਤੀ ਸਥਿਰ ਰਹਿਣ ਅਤੇ ਉਨ੍ਹਾਂ ਦੇ ਕੰਮ ਵਿਚ ਬਿਲਕੁੱਲ ਵੀ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਹੋਣੀ ਚਾਹੀਦੀ।