ਪੰਜਾਬ 'ਚ ਨਵੀਂ ਨੀਤੀ ਕਰੇਗੀ ਉਦਯੋਗੀਕਰਨ ਦੀ ਰਾਹ ਅਸਾਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਅਗਲੇ ਮਹੀਨੇ ਲਾਗੂ ਹੋਣ ਵਾਲੀ ਨਵੀਂ ਉਦਯੋਗਿਕ ਨੀਤੀ ਨਾਲ ਰਾਜ ...

Industrial

ਚੰਡੀਗੜ੍ਹ : ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਅਗਲੇ ਮਹੀਨੇ ਲਾਗੂ ਹੋਣ ਵਾਲੀ ਨਵੀਂ ਉਦਯੋਗਿਕ ਨੀਤੀ ਨਾਲ ਰਾਜ ਵਿਚ ਉਦਯੋਗਾਂ ਨੂੰ ਬੜ੍ਹਾਵਾ ਮਿਲੇਗਾ, ਜਿਸ ਨਾਲ ਸੂਬੇ ਵਿਚ ਵਿਕਾਸ ਦੀ ਰਫ਼ਤਾਰ ਤੇਜ਼ ਹੋ ਸਕੇਗੀ। ਅਰੋੜਾ ਨੇ ਦਸਿਆ ਕਿ ਬਿਮਾਰ ਉਦਯੋਗ ਨੂੰ ਇਕਮੁਸ਼ਤ ਨਿਪਟਾਰੇ (ਵਨ ਟਾਈਮ ਸੈਟਲਮੈਂਟ) ਦਾ ਮੌਕਾ ਦਿਤਾ ਜਾਵੇਗਾ। ਅਮਰਿੰਦਰ ਸਰਕਾਰ ਨੇ ਰਾਜ ਦੇ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਉਦਯੋਗਿਕ ਨੀਤੀ-2017 ਨੂੰ ਨੋਟੀਫਾਈ ਕੀਤਾ ਸੀ। 

ਨਵੀਂ ਨੀਤੀ ਦੇ ਬਾਰੇ ਵਿਚ ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਬਹੁਤ ਸੋਚ ਸਮਝ ਕੇ ਸੁਧਾਰ ਕੇ ਬਣਾਇਆ ਗਿਆ ਹੈ। ਵੈਟ ਰਿਫੰਡ ਦੇ ਬਕਾਇਆ ਪਏ ਮਾਮਲਿਆਂ ਨਾਲ ਸਬੰਧਤ ਅਰੋੜਾ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਦਸੰਬਰ 2018 ਤਕ ਸਾਰੀ ਰਕਮ ਰਿਫੰਡ ਕਰ ਦਿਤੀ ਜਾਵੇਗੀ ਅਤੇ ਇਸ ਦੇ ਤਹਿਤ ਹਰ ਦੋ ਮਹੀਨੇ ਦੌਰਾਨ 300 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੇ ਉਦਯੋਗਿਕ ਵਿਕਾਸ ਦੇ ਪ੍ਰਤੀ ਵਚਨਬੱਧਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਨਿਵੇਸ਼ਕਾਂ ਨੇ ਪਿਛਲੇ ਸਾਲ ਦੌਰਾਨ 77 ਹਜ਼ਾਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਲਈ 47 ਹਜ਼ਾਰ ਕਰੋੜ ਰੁਪਏ ਦੇ 155 ਸਮਝੌਤੇ ਕੀਤੇ ਹਨ। 

ਸੂਬੇ ਵਿਚ ਉਦਯੋਗਿਕ ਵਿਕਾਸ ਦੀਆਂ ਅਸੀਮ ਸੰਭਾਵਨਾਵਾਂ ਮੌਜੂਦ ਹਨ। ਨਵੀਂ ਨੀਤੀ ਉਦਯੋਗਿਕ ਸੰਸਥਾਵਾਂ ਦਾ ਪੁਨਰ ਨਿਰਮਾਣ ਕਰੇਗੀ। ਉਥੇ ਰਾਜ ਵਿਚ ਸਥਾਈ ਉਦਯੋਗਿਕ ਵਿਕਾਸ ਦੇ ਲਈ ਇਕ ਸਮੁੱਚਾ ਢਾਂਚਾ ਵੀ ਪੇਸ਼ ਕਰੇਗੀ। ਉਨ੍ਹਾਂ ਦਸਿਆ ਕਿ ਨਵੀਂ ਨੀਤੀ ਵਿਚ ਕਈ ਵਿੱਤੀ ਅਤੇ ਗੈਰ ਵਿੱਤੀ ਰਿਆਇਤਾਂ ਦਿਤੀਆਂ ਗਈਆਂ ਹਨ ਅਤੇ ਸਮੂਹ ਉਦਯੋਗਿਕ ਸੰਸਥਾਨ ਪੀਐਸਆਈਈਸੀ ਨੂੰ ਸਿੰਗਲ ਨੋਡਲ ਏਜੰਸੀ ਦੇ ਤੌਰ 'ਤੇ ਟਰਾਂਸਫਰ ਕਰ ਦਿਤੇ ਗਏ ਹਨ। ਬਿਜਲੀ ਟੈਰਿਫ ਨੂੰ ਸਥਿਰ ਅਤੇ ਪਰਿਵਰਤਨਸ਼ੀਲ ਟੈਰਿਫ ਆਦਿ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ,

ਜੋ ਮੌਜੂਦਾ ਸਥਿਰ ਬਿਜਲੀ ਟੈਰਿਫ ਵਿਚ ਬਿਨਾਂ ਵਾਧਾ ਕੀਤੇ 5 ਰੁਪਏ ਕਿਲੋ ਵਾਟ ਐਂਪਾਇਰ ਆਰਜ (ਕੇਵੀਏਐਚ) ਦੇ ਪਰਿਵਰਤਨਸ਼ੀਲ ਟੈਰਿਫ 'ਤੇ ਪੰਜ ਸਾਲਾਂ ਦੇ ਲਈ ਊਰਜਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕ ਿਮਾਈਕ੍ਰ ਐਂਡ ਸਮਾਲ ਇੰਟਰਪ੍ਰਾਈਜਜ਼ ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ (ਐਮਐਸਈ-ਸੀਡੀਪੀ) ਅਧੀਨ 15 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਲਾਗਤ ਨਾਲ ਸਾਂਝੇ ਸੁਵਿਧਾ ਕੇਂਦਰਾਂ ਦੀ ਸਥਾਪਨਾ ਲਈ 23 ਕਲੱਸਟਰਾਂ ਦੀ ਪਹਿਚਾਣ ਕੀਤੀ ਗਈ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ 'ਤੇ ਐਮਐਸਐਮਈ ਸੁਵਿਧਾ ਕੌਂਸਲਾਂ ਸਥਾਪਿਤ ਕੀਤੀਆਂ ਗਈਆਂ ਹਨ। ਉਦਯੋਗਪਤੀਆਂ ਨੂੰ ਪੰਜ ਸਾਲ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਲਈ ਪਾਵਰਕਾਮ ਨੂੰ 1440 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।