ਸਿੱਖ ਵਿਦਿਆਰਥਣ 'ਤੇ ਹਮਲੇ ਵਿਰੁਧ ਕਸ਼ਮੀਰ 'ਚ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਸਿੱਖ ਜਥੇਬੰਦੀ ਦੇ ਮੈਂਬਰਾਂ ਨੇ ਇਸੇ ਹਫ਼ਤੇ ਦੇ ਸ਼ੁਰੂ 'ਚ ਕਸ਼ਮੀਰ ਦੀ ਇਕ ਸਿੱਖ ਵਿਦਿਆਰਥਣ 'ਤੇ ਕਥਿਤ ਹਮਲੇ ਦੇ ਮਾਮਲੇ 'ਚ ਕਾਰਵਾਈ ਦੀ ਮੰਗ ਕਰਦਿਆਂ...........

Sikhs Protested

ਜੰਮੂ : ਇਕ ਸਿੱਖ ਜਥੇਬੰਦੀ ਦੇ ਮੈਂਬਰਾਂ ਨੇ ਇਸੇ ਹਫ਼ਤੇ ਦੇ ਸ਼ੁਰੂ 'ਚ ਕਸ਼ਮੀਰ ਦੀ ਇਕ ਸਿੱਖ ਵਿਦਿਆਰਥਣ 'ਤੇ ਕਥਿਤ ਹਮਲੇ ਦੇ ਮਾਮਲੇ 'ਚ ਕਾਰਵਾਈ ਦੀ ਮੰਗ ਕਰਦਿਆਂ ਅੱਜ ਇਥੇ ਪ੍ਰਦਰਸ਼ਨ ਕੀਤਾ। ਸਿੱਖ ਯੂਥ ਸੇਵਾ ਟਰੱਸਟ ਨੇ ਐਗਜ਼ੀਬੀਸ਼ਨ ਗਰਾਊਂਡ 'ਤੇ ਪ੍ਰਦਰਸ਼ਨ ਕੀਤਾ ਅਤੇ ਅਪਣੀ ਮੰਗ ਦੇ ਹੱਕ 'ਚ ਨਾਹਰੇ ਲਾਏ।
ਇਸਲਾਮਿਕ ਵਿਗਿਆਨ ਅਤੇ ਤਕਨੀਕ ਯੂਨੀਵਰਸਟੀ ਦੀ ਵਿਦਿਆਰਥਣ ਦਾ ਵੀਡੀਉ ਵੀ ਸੋਸ਼ਲ ਮੀਡੀਆ 'ਤੇ ਫੈਲਿਆ ਹੈ। ਉਸ 'ਚ ਕੁੜੀ ਨੇ ਦਾਅਵਾ ਕੀਤਾ ਹੈ ਕਿ ਦੋ ਜੁਲਾਈ ਨੂੰ ਜਦੋਂ ਉਹ ਯੂਨੀਵਰਸਟੀ ਜਾ ਰਹੀ ਸੀ ਤਾਂ ਮੋਟਰਸਾਈਕਲ 'ਤੇ ਆਏ ਦੋ ਵਿਅਕਤੀਆਂ ਨੇ ਧਾਰਦਾਰ ਹਥਿਆਰਾਂ ਨਾਲ ਉਸ 'ਤੇ ਵਾਰ ਕੀਤਾ ਸੀ

ਜੋ ਉਸ ਦੇ ਹੱਥ 'ਤੇ ਲੱਗਾ। ਅਗਲੇ ਦਿਨ ਐਫ਼.ਆਈ.ਆਰ. ਦਰਜ ਕੀਤੀ ਗਈ ਪਰ ਅਪਰਾਧੀਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਦਾ ਖ਼ੁਦ ਨੋਟਿਸ ਲਿਆ ਗਿਆ ਅਤੇ ਜਾਂਚ ਚਲ ਰਹੀ ਹੈ। ਪੀੜਤਾ ਨੇ ਵੀਡੀਉ 'ਚ ਇਹ ਦੋਸ਼ ਵੀ ਲਾਇਆ ਹੈ ਕਿ ਉਸ ਦੇ ਕੁੱਝ ਸਾਥੀਆਂ ਨੇ ਰਮਜ਼ਾਨ ਦੌਰਾਨ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਅਤੇ ਉਸ 'ਤੇ ਰੋਜ਼ਾ ਰੱਖਣ ਅਤੇ ਹਿਜਾਬ ਪਾਉਣ ਦਾ ਦਬਾਅ ਪਾਇਆ। ਉਸ ਨੂੰ ਇਨ੍ਹਾਂ ਦੋਹਾਂ ਘਟਨਾਵਾਂ ਵਿਚਕਾਰ ਸਬੰਧ ਦਿਸਦਾ ਹੈ। ਉਸ ਨੇ ਪਹਿਲਾਂ ਹੀ ਯੂਨੀਵਰਸਟੀ ਦੇ ਕੁਲਪਤੀ ਸਾਹਮਣੇ ਇਹ ਮੁੱਦਾ ਚੁਕਿਆ ਹੈ।   (ਪੀਟੀਆਈ)