ਜੰਮੂ-ਕਸ਼ਮੀਰ: ਪੁੰਛ 'ਚ ਫੌਜ ਹੱਥ ਲੱਗੀ ਵੱਡੀ ਕਾਮਯਾਬੀ ਹਥਿਆਰ ਅਤੇ ਪਾਕਿ ਕਰੰਸੀ ਬਰਾਮਦ
ਜੰਮੂ ਅਤੇ ਕਸ਼ਮੀਰ ਦੇ ਪੁੰਛ ਜ਼ਿਲੇ ਦੇ ਜੰਗਲ ਵਿਚੋਂ ਫੌਜ ਨੇ ਵੱਡੀ ਗਿਣਤੀ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ....
ਜੰਮੂ-ਕਸ਼ਮੀਰ: ਜੰਮੂ ਅਤੇ ਕਸ਼ਮੀਰ ਦੇ ਪੁੰਛ ਜ਼ਿਲੇ ਦੇ ਜੰਗਲ ਵਿਚੋਂ ਫੌਜ ਨੇ ਵੱਡੀ ਗਿਣਤੀ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ.ਸ਼ੁੱਕਰਵਾਰ ਨੂੰ ਇੱਕ ਫੌਜ ਦੇ ਅਧਿਕਾਰੀ ਨੇਕਿਹਾ ਕਿ ਬਰਾਮਦ ਕੀਤੇ ਹਥਿਆਰ ਵਿੱਚ 11 ਆਈ.ਈ.ਡੀ. ਵੀ ਸ਼ਾਮਲ ਹਨ। ਉਹਨਾਂ ਨੇ ਦੱਸਿਆ ਕਿ ਅਸੀਂ ਵੀਰਵਾਰ ਦੀ ਰਾਤ ਨੂੰ ਇਹ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ.ਤੇ ਉਹਨਾਂ ਇਹ ਵੀ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਮਪਰੋਵਸਿਡ ਵਿਸਫੋਟਿਕ ਡਿਵਾਈਸ (ਆਈ.ਈ.ਡੀ.) ਤੋਂ ਇਲਾਵਾ ਜੰਗਲ ਤੋਂ ਪਾਕਿਸਤਾਨੀ ਕਰੰਸੀ ਵੀ ਜ਼ਬਤ ਕੀਤੀ ਹੈ.ਤੇ ਨਾਲ ਹੀ ਦੋ ਏਕੇ ਰਾਈਫਲਜ਼,ਤਿੰਨ ਪਿਸਤੌਲਾਂ, ਰਾਕੇਟ, ਚਲਾਏ ਹੋਏ ਗ੍ਰੇਨੇਡਸ ਦੇ ਤਿੰਨ ਗੋਲੇ ਵੀ ਬਰਾਮਦ ਕੀਤੀ ਗਏ ਹਨ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 26 ਮੈਗਜੀਨਾਂ ਅਤੇ 1153 ਗੋਲੀਆਂ ਦੋ ਏਕੇ 56 ਰਾਈਫਲਾਂ ਸਨ. ਜਦਕਿ ਦੋ ਮੈਗਜੀਨਾਂ ਅਤੇ 63 ਗੋਲੀਆਂ ਤਿੰਨ ਪਿਸਤੌਲਾਂ ਨਾਲ ਮਿਲੀਆਂ ਹਨ। ਫੌਜ ਦਾ ਇਹ ਅਪਰੇਸ਼ਨ ਕਾਫ਼ੀ ਘੰਟਿਆਂ ਤੱਕ ਚੱਲਿਆ ਕੁਝ ਘੰਟਿਆਂ ਦੀ ਸਿਰਕਤ ਤੋਂ ਬਾਅਦ ਫੌਜ ਦੇ ਹੱਥ ਸਫਲਤਾ ਲੱਗੀ।ਦਸ ਦੇਈਏ ਕਿ ਬਰਾਮਦ ਸਾਮਾਨ ਵਿਚ 16,500 ਰੁਪਏ ਦੀ ਇਕ ਪਾਕਿਸਤਾਨੀ ਕਰੰਸੀ, ਇਕ ਨਿਰਦੇਸ਼ਕ ਸਾਧਨ, ਦੋ ਨਕਸ਼ੇ, ਇਕ ਖੋਖਲਾ, ਸੱਤ ਕੰਪਿਊਟਰੀਕਰਨ ਸੈੱਟ, ਇਕ ਕੋਡ ਸੰਕੇਤ ਅਤੇ ਕੁਝ ਹੋਰ ਚੀਜ਼ਾਂ ਸ਼ਾਮਲ ਸਨ। ਨਾਲ ਹੀ ਅਧਿਕਾਰੀਆਂ ਤੋਂ ਜਾਣਕਾਰੀ ਮਿਲੀ ਹੈ ਕਿ ਫੌਜ ਨੇ 6 ਅੱਤਵਾਦੀਆਂ ਨੂੰ ਗਿਰਫਤਾਰ ਕਰ ਲਿਆ ਹੈ। ਦਸ ਦੇਈਏ ਕਿ ਫੌਜ ਦਾ ਅਪਰੇਸ਼ਨ ਅਜੇ ਜਾਰੀ ਹੈ ਉਹਨਾਂ ਕਿਹਾ ਕਿ ਬਾਕੀ ਰਹਿੰਦੇ ਅੱਤਵਾਦੀਆਂ ਨੂੰ ਵੀ ਅਜੇ ਗਿਰਫ਼ਤਾਰ ਕਰਨਾ ਹੈ। ਨਾਲ ਹੀ ਅਧਿਕਾਰੀਆਂ ਨੇ ਮਿਸ਼ਨ ਪੂਰਾ ਕਰਨ ਤੇ ਆਪਣੇ ਫੌਜੀ ਜਵਾਨਾਂ ਨੂੰ ਜਿੱਤ ਦੇ ਪ੍ਰਤੀਕ ਦੱਸਿਆ।