ਦਲਿਤ ਨੌਜਵਾਨਾਂ ਨੂੰ ਚੋਰੀ ਕਰਨ ਦੀ ਮਿਲੀ ਦਰਦਨਾਕ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਮਲਾ ਦਰਜ

Dalit youths stripped beaten on allegation of theft in uttar pradesh

ਜੌਨਪੁਰ: ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿਚ ਚੋਰੀ ਦੇ ਆਰੋਪ ਵਿਚ ਤਿੰਨ ਦਲਿਤ ਨੌਜਵਾਨਾਂ ਦੇ ਕਪੜੇ ਉਤਾਰ ਦਿੱਤੇ ਗਏ ਅਤੇ ਉਹਨਾਂ ਦੀ ਕੁੱਟਮਾਰ ਕੀਤੀ ਗਈ। ਰਿਪੋਰਟ ਮੁਤਾਬਕ ਨੌਜਵਾਨਾਂ ਨੂੰ ਇਕ ਮੋਬਾਇਲ ਸਟੋਰ ਦੇ ਮਾਲਿਕ ਨੇ ਸ਼ਨੀਵਾਰ ਦੀ ਰਾਤ ਉਸ ਸਮੇਂ ਰੰਗੇ ਹੱਥੀਂ ਫੜਿਆ ਸੀ ਜਦੋਂ ਉਹ ਸਟੋਰ ਦਾ ਤਾਲਾ ਤੋੜ ਰਹੇ ਸਨ। ਘਟਨਾ ਦੀ ਇਕ ਵੀਡੀਉ ਵੀ ਸੋਸ਼ਲ ਮੀਡੀਆ ਤੇ ਜਨਤਕ ਹੋਈ ਹੈ।

ਜੌਨਪੁਰ ਦੇ ਪੁਲਿਸ ਅਧਿਕਾਰੀ ਵਿਪਿਨ ਕੁਮਾਰ ਮਿਸ਼ਰਾ ਨੇ ਕਿਹਾ ਕਿ ਤਿੰਨ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮਿਸ਼ਰਾ ਨੇ ਕਿਹਾ ਕਿ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਕੁੱਟਣ ਵਾਲਿਆਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਆਰੋਪੀ ਕਥਿਤ ਤੌਰ 'ਤੇ ਰਾਤ ਵਿਚ ਬਿਨਾਂ ਨੰਬਰ ਦੀ ਇਕ ਮੋਟਰਸਾਇਕਲ ਤੇ ਆਏ ਅਤੇ ਸਟੋਰ ਦਾ ਤਾਲਾ ਤੋੜਨ ਦਾ ਯਤਨ ਕਰਨ ਲੱਗੇ।

ਇਸ ਤੋਂ ਬਾਅਦ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼  ਕੀਤੀ।ਬਾਜ਼ਾਰ ਵਿਚ ਕਈ ਲੋਕਾਂ ਨੇ ਉਹਨਾਂ ਦਾ ਪਿੱਛਾ ਵੀ ਕੀਤਾ ਅਤੇ ਉਹਨਾਂ ਵਿਚੋਂ ਇਕ ਨੂੰ ਫੜ ਲਿਆ। ਲੋਕਾਂ ਨੇ ਇਸ ਤੋਂ ਬਾਅਦ ਉਸ ਨੂੰ ਬਹੁਤ ਕੁੱਟਿਆ ਅਤੇ ਅਗਲੀ ਸਵੇਰ ਤਕ ਉਸ ਨੂੰ ਬੰਨ੍ਹ ਕੇ ਰੱਖਿਆ। ਲੋਕਾਂ ਨੂੰ ਜਦੋਂ ਹੋਰਨਾਂ ਆਰੋਪੀਆਂ ਦੇ ਟਿਕਾਣਿਆਂ ਦਾ ਪਤਾ ਲੱਗਿਆ ਤਾਂ ਉਹ ਉਹਨਾਂ ਨੂੰ ਵੀ ਲੈ ਆਏ। ਲੋਕਾਂ ਨੇ ਆਰੋਪੀਆਂ ਦੀ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ।