ਮਾਬ ਲਿੰਚਿੰਗ ਤੋਂ ਡਰ ਕੇ ਮੁਸਲਮਾਨ ਅਫ਼ਸਰ ਬਦਲਨਾ ਚਾਹੁੰਦਾ ਹੈ ਅਪਣਾ ਨਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਮੁਸਲਮਾਨ ਸਮਾਜ ਦੇ ਇੱਕ ਸੀਨੀਅਰ ਅਧਿਕਾਰੀ ਫਿਰ ਤੋਂ ਚਰਚਾ ‘ਚ ਹਨ...

Niaj Khan

ਭੋਪਾਲ: ਮੱਧ ਪ੍ਰਦੇਸ਼ ਦੇ ਮੁਸਲਮਾਨ ਸਮਾਜ ਦੇ ਇੱਕ ਸੀਨੀਅਰ ਅਧਿਕਾਰੀ ਫਿਰ ਤੋਂ ਚਰਚਾ ‘ਚ ਹਨ, ਕਿਉਂਕਿ ਉਹ ਅਜਿਹਾ ਨਾਮ ਲੱਭ ਰਹੇ ਹਨ, ਜੋ ਉਨ੍ਹਾਂ ਦੀ ਪਹਿਚਾਣ ਨੂੰ ਲੁੱਕਾ ਸਕੇ। ਇਸ ਲਈ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ। ਉਪ ਸਕੱਤਰ ਪੱਧਰ ਦੇ ਅਧਿਕਾਰੀ ਨਿਆਜ ਖਾਨ ਨੇ ਮਾਬ ਲਿੰਚਿੰਗ ਦੀਆਂ ਘਟਨਾਵਾਂ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਟਵੀਟ ਕੀਤਾ ਹੈ ਕਿ ਉਹ ਆਪਣੀ ਪਹਿਚਾਣ ਲੁਕਾਉਣ ਲਈ ਨਵਾਂ ਨਾਮ ਲੱਭ ਰਹੇ ਹਨ।

ਨਿਆਜ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਲਿਖਿਆ, ਨਵਾਂ ਨਾਮ ਮੈਨੂੰ ਹਿੰਸਕ ਭੀੜ ਤੋਂ ਬਚਾਏਗਾ। ਜੇਕਰ ਮੇਰੇ ਕੋਲ ਕੋਈ ਟੋਪੀ, ਕੋਈ ਕੁੜਤਾ ਅਤੇ ਕੋਈ ਦਾੜੀ ਨਹੀਂ ਹੈ ਤਾਂ ਮੈਂ ਭੀੜ ਨੂੰ ਆਪਣਾ ਨਕਲੀ ਨਾਮ ਦੱਸਕੇ ਸੌਖ ਨਾਲ ਨਿਕਲ ਸਕਦਾ ਹਾਂ, ਹਾਲਾਂਕਿ ਜੇਕਰ ਮੇਰਾ ਭਰਾ ਪਾਰੰਪਰਕ ਕੱਪੜੇ ਪਾਉਂਦਾ ਹੈ ਅਤੇ ਦਾੜੀ ਰੱਖਦਾ ਹੈ ਤਾਂ ਉਹ ਸਭ ਤੋਂ ਖਤਰਨਾਕ ਹਾਲਤ ‘ਚ ਹੈ। ਉਨ੍ਹਾਂ ਨੇ ਇੱਕ ਹੋਰ ਟਵੀਟ ‘ਚ ਵੱਖਰੀਆਂ ਸੰਸਥਾਵਾਂ ‘ਤੇ ਸਵਾਲ ਚੁੱਕਦੇ ਹੋਏ ਲਿਖਿਆ, ਹਾਲਾਂਕਿ ਕੋਈ ਵੀ ਸੰਸਥਾ ਸਾਨੂੰ ਬਚਾਉਣ ‘ਚ ਸਮਰੱਥਾਵਾਨ ਨਹੀਂ ਹੈ,  ਇਸ ਲਈ ਨਾਮ ਨੂੰ ਸਵਿੱਚ ਕਰਨਾ ਬਿਹਤਰ ਹੈ।

ਨਿਆਜ ਨੇ ਅੱਗੇ ਲਿਖਿਆ, ਮੇਰੇ ਸਮੁਦਾਏ ਦੇ ਬਾਲੀਵੁਡ ਅਭਿਨੇਤਾਵਾਂ ਨੂੰ ਵੀ ਆਪਣੀ ਫਿਲਮਾਂ ਦੀ ਸੁਰੱਖਿਆ ਲਈ ਇੱਕ ਨਵਾਂ ਨਾਮ ਲੱਭਣਾ ਸ਼ੁਰੂ ਕਰਨਾ ਚਾਹੀਦਾ ਹੈ, ਹੁਣ ਤਾਂ ਟਾਪ ਸਟਾਰਸ ਦੀਆਂ ਫਿਲਮਾਂ ਵੀ ਫਲਾਪ ਹੋਣ ਲੱਗੀਆਂ ਹਨ। ਉਨ੍ਹਾਂ ਨੂੰ ਇਸਦਾ ਮਤਲਬ ਸਮਝਣਾ ਚਾਹੀਦਾ ਹੈ। ਨਿਆਜ ਖਾਨ ਪਹਿਲਾਂ ਵੀ ਚਰਚਾਵਾਂ ਵਿੱਚ ਆ ਚੁੱਕੇ ਹਨ।