ਮੁੰਬਈ ਵਿਚ ਭਾਰੀ ਬਾਰਿਸ਼ ਕਾਰਨ ਗਟਰ ਵਿਚ ਸਮਾਈ ਪੂਰੀ ਬਾਈਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕਾਂ ਨੇ ਟਵਿਟਰ 'ਤੇ ਕੱਢੀ ਭੜਾਸ

Mumbai pothole swallows a whole bike in chembur video goes viral

ਮੁੰਬਈ: ਮੁੰਬਈ ਵਿਚ ਭਾਰੀ ਬਾਰਿਸ਼ ਨੇ ਸ਼ਹਿਰ ਦਾ ਜਨਜੀਵਨ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ। ਸੀਵਰ ਤੋਂ ਪਾਣੀ ਬਾਹਰ ਨਿਕਲ ਰਿਹਾ ਹੈ ਤੇ ਹਰ ਥਾਂ ਸੜਕਾਂ 'ਤੇ ਟੋਏ ਪਾਣੀ ਨਾਲ ਭਰ ਗਏ ਹਨ। ਮੁੰਬਈ ਵਿਚ ਹਰ ਸਾਲ ਬਹੁਤ ਬਾਰਿਸ਼ ਹੁੰਦੀ ਹੈ ਫਿਰ ਵੀ ਮਾਨਸੂਨ ਦਰ ਮਾਨਸੂਨ ਹਾਲਾਤ ਮਾੜੇ ਹੀ ਹੁੰਦੇ ਹਨ।

ਸਾਫ਼ ਹੈ ਕਿ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਪੁਰਾਣੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਲੈਂਦੇ ਇਸ ਲਈ ਹਾਲਾਤ ਨਾਲ ਨਿਪਟਣ ਲਈ ਕੋਈ ਇੰਤਜਾਮ ਵੀ ਨਹੀਂ ਕਰਦੀ ਹੈ।

ਪੁਲਿਸ ਕਰਮੀ ਨੇ ਕੁੱਤੇ ਦੀ ਜਾਨ ਬਚਾਈ ਸੀ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਵੱਲ ਇਸ਼ਾਰਾ ਕਰਦੀ ਹੈ। ਇਸ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਨਜ਼ਰ ਆ ਰਿਹਾ ਹੈ ਕਿ ਲੋਕ ਕਿਸ ਤਰ੍ਹਾਂ ਭਾਰੀ ਬਾਰਿਸ਼ ਦੌਰਾਨ ਮੁੰਬਈ ਦੇ ਚੈਂਬੂਰ ਇਲਾਕੇ ਵਿਚ ਇਕ ਬਾਈਕ ਨੂੰ ਗਟਰ ਵਿਚ ਸਾਹਮਣੇ ਤੋਂ ਬਚਾ ਰਹੇ ਹਨ।

ਇਹ ਵੀਡੀਉ ਇਸ ਗੱਲ ਦੀ ਗਵਾਹ ਹੈ ਕਿ ਹਰ ਸਾਲ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਨੂੰ ਲੋਕਾਂ ਦੀ ਸੁਰੱਖਿਆ ਅਤੇ ਦਿੱਕਤਾਂ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਵੀਡੀਉ ਦੇ ਸਾਹਮਣੇ ਆਉਣ ਤੋਂ ਬਾਅਦ ਟਵਿਟਰ ਯੂਜ਼ਰਸ ਵਿਚ ਕਾਫ਼ੀ ਗੁੱਸ ਹੈ।