ਪ੍ਰੋਫੈਸਰ ਨੇ ਯੂਨੀਵਰਸਿਟੀ ਨੂੰ 23 ਲੱਖ ਰੁਪਏ ਵਾਪਸ ਕਰਨ ਦਾ ਭਰਿਆ ਚੈੱਕ, ਖਾਤੇ ਵਿਚ ਸਿਰਫ਼ 970 ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਰਅਸਲ ਜਿਸ ਖਾਤਾ ਨੰਬਰ ਦਾ ਚੈੱਕ ਉਹਨਾਂ ਨੇ ਯੂਨੀਵਰਸਿਟੀ ਨੂੰ ਦਿੱਤਾ, ਉਸ ਵਿਚ ਸਿਰਫ਼ 970.95 ਰੁਪਏ ਹੀ ਹਨ।

Dr. Lalan Kumar



ਮੁਜ਼ੱਫਰਪੁਰ: ਕਲਾਸ ਵਿਚ ਪੜ੍ਹਾਉਣ ਲਈ ਵਿਦਿਆਰਥੀ ਨਾ ਹੋਣ ਦਾ ਹਵਾਲਾ ਦੇ ਕੇ ਯੂਨੀਵਰਸਿਟੀ ਨੂੰ 23.82 ਲੱਖ ਰੁਪਏ ਦੀ ਤਨਖਾਹ ਵਾਪਸ ਕਰਕੇ ਦੇਸ਼ ਭਰ ਵਿਚ ਸੁਰਖੀਆਂ ਬਟੋਰਨ ਵਾਲੇ ਨਿਤੀਸ਼ਵਰ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਲਲਨ ਕੁਮਾਰ ਹੁਣ ਘਿਰੇ ਨਜ਼ਰ ਆ ਰਹੇ ਹਨ। ਦਰਅਸਲ ਜਿਸ ਖਾਤਾ ਨੰਬਰ ਦਾ ਚੈੱਕ ਉਹਨਾਂ ਨੇ ਯੂਨੀਵਰਸਿਟੀ ਨੂੰ ਦਿੱਤਾ, ਉਸ ਵਿਚ ਸਿਰਫ਼ 970.95 ਰੁਪਏ ਹੀ ਹਨ।

Babasaheb Bhimrao Ambedkar Bihar University

ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਸਹਾਇਕ ਪ੍ਰੋਫੈਸਰ ਨੇ ਤਬਾਦਲਾ ਕਰਵਾਉਣ ਲਈ ਇਹ ਸਟੰਟ ਤਾਂ ਨਹੀਂ ਕੀਤਾ? ਯੂਨੀਵਰਸਿਟੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿਚ ਨਿਤੀਸ਼ਵਰ ਕਾਲਜ ਦੇ ਪ੍ਰਿੰਸੀਪਲ ਤੋਂ ਵੀ ਜਵਾਬ ਮੰਗਿਆ ਗਿਆ ਹੈ। ਜਾਣਕਾਰੀ ਅਨੁਸਾਰ ਡਾਕਟਰ ਲਲਨ ਕੁਮਾਰ ਨੇ ਮਿਠਨਪੁਰਾ ਐਸਬੀਆਈ ਬਰਾਂਚ ਦਾ ਚੈੱਕ ਯੂਨੀਵਰਸਿਟੀ ਨੂੰ ਦਿੱਤਾ ਸੀ। ਖਾਤਾ ਨੰਬਰ (20181212259) ਦੇ ਚੈੱਕ (959622) ਤੋਂ 25 ਸਤੰਬਰ 2019 ਤੋਂ ਮਈ 2022 ਤੱਕ ਨਿਯੁਕਤੀ ਦੀ ਮਿਤੀ ਤੋਂ ਲੈ ਕੇ 23.82 ਲੱਖ ਰੁਪਏ ਦੀ ਤਨਖਾਹ ਵਾਪਸ ਕੀਤੀ ਗਈ।

ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੇ ਖਾਤੇ ਵਿਚ 970.95 ਰੁਪਏ ਹਨ। 5 ਜੁਲਾਈ ਨੂੰ ਉਸ ਨੇ ਚੈੱਕ ਭਰ ਕੇ ਯੂਨੀਵਰਸਿਟੀ ਨੂੰ ਭੇਜ ਦਿੱਤਾ। ਉਸ ਦਿਨ ਉਸ ਦੇ ਖਾਤੇ ਵਿਚ 968.95 ਰੁਪਏ ਸਨ। 6 ਜੁਲਾਈ ਨੂੰ ਉਸ ਦੇ ਖਾਤੇ ਵਿਚ ਦੋ ਹੋਰ ਰੁਪਏ ਜਮ੍ਹਾ ਹੋ ਗਏ। ਇਸ ਤੋਂ ਪਹਿਲਾਂ 27 ਜੂਨ ਨੂੰ ਖਾਤੇ ਤੋਂ 1.95 ਲੱਖ ਰੁਪਏ ਦਾ ਲੈਣ-ਦੇਣ ਹੋਇਆ ਸੀ।