ਟਰੇਨ 'ਚੋਂ ਤੇਲ ਚੋਰੀ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਹੋਇਆ ਹਾਈਵੋਲਟੇਜ ਤਾਰਾਂ ਦਾ ਸ਼ਿਕਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਬਠਿੰਡਾ ਦੇ ਪਿੰਡ ਕਟਾਰ ਸਿੰਘ ਵਾਲਾ ਰੇਲਵੇ ਸਟੇਸ਼ਨ ‘ਤੇ ਬੀਤੀ ਰਾਤ ਤੇਲ ਵਾਲੀ...

Train

ਚੰਡੀਗੜ੍ਹ: ਬਠਿੰਡਾ ਦੇ ਪਿੰਡ ਕਟਾਰ ਸਿੰਘ ਵਾਲਾ ਰੇਲਵੇ ਸਟੇਸ਼ਨ ‘ਤੇ ਬੀਤੀ ਰਾਤ ਤੇਲ ਵਾਲੀ ਇਕ ਟਰੇਨ ‘ਚੋਂ ਤੇਲ ਚੋਰੀ ਕਰਦੇ ਸਮੇਂ ਇਕ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਤੇਲ ਨਾਲ ਭਰੀ ਟਰੇਨ ਭਾਰਤੀ ਪਟਰੌਲੀਅਮ ਡਿੱਪੂ ਵਿਚ ਆ ਰਹੀ ਸੀ, ਜਦੋਂ ਕਟਾਰ ਸਿੰਘ ਵਾਲਾ ਵਿਖੇ ਟਰੇਨ ਰੁਕੀ ਤਾਂ ਦਰਜਨ ਪਿੰਡ ਵਾਸੀਆਂ ਨੇ ਤੇਲ ਚੋਰੀ ਕਰਨਾ ਸ਼ੁਰੂ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਟਰੇਨ ‘ਤੇ ਚੜ੍ਹ ਕੇ ਤੇਲ ਚੋਰੀ ਕਰ ਰਿਹਾ ਸੀ। ਇਸੇ ਦੌਰਾਨ ਉਹ ਹਾਈਵੋਲਟੇਜ ਤਾਰਾਂ ਦੇ ਸੰਪਰਕ ਵਿਚ ਆ ਗਿਆ ਅਤੇ ਟਰੇਨ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਨੇ ਸਮਾਂ ਰਹਿੰਦੇ ਅੱਗ ‘ਤੇ ਕਾਬੂ ਪਾ ਲਿਆ, ਨਹੀਂ ਤਾਂ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ, ਕਿਉਂਕਿ ਪੂਰੀ ਟਰੇਨ ਤੇਲ ਨਾਲ ਭਰੀ ਹੋਈ ਸੀ।

ਇਸ ਹਾਦਸੇ ਵਿਚ ਨੌਜਵਾਨ 85 ਫ਼ੀਸਦੀ ਝੁਲਸ ਗਿਆ ਹੈ, ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਦਾਖਲ ਕਰਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।