ਸਵੀਮ‍ਿੰਗ ਪੂਲ ਦੇ ਹੇਠੋਂ ਨਿਕਲਿਆ 3 ਕੁਵ‍ਿੰਟਲ ਸੋਨਾ, ਹਕੀਕਤ ਜਾਣ ਹੈਰਾਨ ਰਹਿ ਗਏ ਅਫ਼ਸਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਜਾਰਾਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਪੋਂਜੀ ਸਕੈਮ ਦੇ ਸਰਗਨਾ ਮੰਸੂਰ ਖਾਨ ਨੇ ਸਵੀਮ‍ਿੰਗ ਪੂਲ ਨੂੰ ਹੀ....

Three quintals of gold under swimming pool

ਬੈਗਲੌਰ : ਹਜਾਰਾਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਪੋਂਜੀ ਸਕੈਮ ਦੇ ਸਰਗਨਾ ਮੰਸੂਰ ਖਾਨ ਨੇ ਸਵੀਮ‍ਿੰਗ ਪੂਲ ਨੂੰ ਹੀ ਨਕਲੀ ਸੋਨੇ ਨਾਲ ਭਰ ਦ‍ਿੱਤਾ ਸੀ। ਜਿੱਥੋਂ 5880 ਨਕਲੀ ਸੋਨੇ ਦੇ ਬਿਸਕੁਟ ਦੇ ਰੂਪ 'ਚ 303 ਕ‍ਿਲੋ ਸੋਨਾ ਮ‍ਿਲਿਆ। ਇਸਨੂੰ ਦੇਖਕੇ ਅਫਸਰਾਂ ਦੇ ਵੀ ਹੋਸ਼ ਉੱਡ ਗਏ। ਅਫਸਰ ਹੁਣ ਇਹ ਪਤਾ ਲਗਾਉਣ ਦੀ ਕੋਸ਼‍ਿਸ਼ ਕਰ ਰਹੇ ਹਨ ਇੰਨੀ ਭਾਰੀ ਮਾਤਰਾ ਵਿੱਚ ਨਕਲੀ ਸੋਨੇ ਦੇ ਬ‍ਿਸਕ‍ੁਟ ਦਾ ਕੀ ਇਸਤੇਮਾਲ ਹੁੰਦਾ ਸੀ ਜਾਂ ਹੋਣ ਵਾਲਾ ਸੀ ?

ਇਹ ਮਾਮਲਾ ਕਰਨਾਟਕ  ਦੇ ਬੇਂਗਲੁਰੂ ਦਾ ਹੈ। ਬੇਂਗਲੁਰੂ ਵਿੱਚ 30 ਹਜ਼ਾਰ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਆਈਐਮਏ  ਦੇ ਸੰਸਥਾਪਕ ਮੰਸੂਰ ਖਾਨ ਦੇ ਘਰ ਤੋਂ ਐਸਆਈਟੀ ਨੇ 303 ਕਿੱਲੋ ਨਕਲੀ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਹਨ।ਇਹ ਸੋਨਾ ਸਵੀਮਿੰਗ ਪੂਲ ਤੋਂ ਜਬਤ ਕੀਤਾ ਗਿਆ। ਇਸ ਮਾਮਲੇ ਵਿੱਚ ਵਸੀਮ ਨਾਮ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। 

ਦਰਅਸਲ ਕਰੋੜਾਂ ਦੇ ਪੋਂਜੀ ਘੋਟਾਲੇ ਦੇ ਮੁੱਖ ਦੋਸੀ ਅਤੇ ਆਈਐਮਏ ਜਵੈਲਰਸ ਦੇ ਸੰਸਥਾਪਕ ਮੰਸੂਰ ਖਾਨ ਨੂੰ ਦਿੱਲੀ ਪੁਲਿਸ ਨੇ ਦੁਬਈ ਤੋਂ ਆਉਣ ਦੇ ਬਾਅਦ ਨਵੀਂ ਦਿੱਲੀ ਏਅਰਪੋਰਟ 'ਤੇ ਗ੍ਰਿਫ਼ਤਾਰ ਕਰ ਲਿਆ ਸੀ। ਐਸਆਈਟੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਜ਼ਰੀਏ ਲੁਕਆਊਟ ਨੋਟਿਸ ਜਾਰੀ ਕਰ ਇੰਟਰਪੋਲ ਸਹਿਤ ਸਾਰੇ ਸੰਬੰਧਿਤਾਂ ਨੂੰ ਮੰਸੂਰ ਖਾਨ ਦੀ ਜਾਣਕਾਰੀ ਦਿੱਤੀ ਸੀ। 

ਮੰਸੂਰ ਖਾਨ 'ਤੇ  30 ਹਜ਼ਾਰ ਲੋਕਾਂ ਨੂੰ ਠੱਗਣ ਦਾ ਇਲਜ਼ਾਮ ਹੈ, ਉਹ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਫਰਾਰ ਰਿਹਾ ਸੀ। ਬੁੱਧਵਾਰ ਨੂੰ ਐਸਆਈਟੀ ਨੇ ਬੇਂਗਲੁਰੂ ਸਥਿਤ ਉਸਦੇ ਘਰ ਤੋਂ 5880 ਨਕਲੀ ਸੋਨੇ ਦੇ ਬਿਸਕੁਟ ਜ਼ਬਤ ਕੀਤੇ ਹਨ। ਇਸ ਘੋਟਾਲੇ ਦੇ ਸਿਲਸਿਲੇ 'ਚ ਹੁਣ ਤੱਕ 25 ਲੋਕ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।