ਕੇਂਦਰ ਸਰਕਾਰ ਦੀ ਇਸ ਯੋਜਨਾ ਤਹਿਤ ਵਿਆਹੁਤਾ ਜੋੜਿਆਂ ਨੂੰ ਮਿਲਣਗੇ 72000 ਰੁਪਏ, ਜਾਣੋ ਸਕੀਮ ਦਾ ਪੂਰਾ ਵੇਰਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਕਰ ਕੋਈ ਵਿਅਕਤੀ 30 ਸਾਲ ਦਾ ਹੈ ਤਾਂ ਉਸ ਨੂੰ ਇਸ ਸਕੀਮ ਤਹਿਤ 100 ਰੁਪਏ ਪ੍ਰਤੀ ਮਹੀਨਾ ਨਿਵੇਸ਼ ਕਰਨਾ ਹੋਵੇਗਾ

Modi govt giving Rs 72000 to married couples


ਨਵੀਂ ਦਿੱਲੀ: ਜੇਕਰ ਤੁਸੀਂ ਵਿਆਹੁਤਾ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਕੇਂਦਰ ਸਰਕਾਰ ਨੇ ਵਿਆਹੁਤਾ ਜੋੜਿਆਂ ਨੂੰ ਖਾਸ ਤੋਹਫਾ ਦਿੱਤਾ ਹੈ। ਦਰਅਸਲ ਕੇਂਦਰ ਸਰਕਾਰ ਵੱਲੋਂ ਵਿਆਹੁਤਾ ਜੋੜਿਆਂ ਨੂੰ 72 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਹਾਲਾਂਕਿ ਇਸ ਦੇ ਲਈ ਸਬੰਧਤ ਜੋੜੇ ਨੂੰ 200 ਰੁਪਏ ਪ੍ਰਤੀ ਮਹੀਨਾ ਨਿਵੇਸ਼ ਵੀ ਕਰਨਾ ਹੋਵੇਗਾ। ਦੱਸ ਦੇਈਏ ਕਿ ਸਰਕਾਰ ਨੇ ਰਾਸ਼ਟਰੀ ਪੈਨਸ਼ਨ ਯੋਜਨਾ ਦੇ ਤਹਿਤ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਇਹ ਯੋਜਨਾ ਸ਼ੁਰੂ ਕੀਤੀ ਸੀ। ਇਸ ਸਕੀਮ ਤਹਿਤ ਰਜਿਸਟਰ ਕਰਨ ਲਈ ਬੈਂਕ ਵਿਚ ਬੱਚਤ ਜਾਂ ਜਨ ਧਨ ਖਾਤਾ ਅਤੇ ਆਧਾਰ ਕਾਰਡ ਹੋਣਾ ਜ਼ਰੂਰੀ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ ਵਿਚ 2 ਤੋਂ 3 ਮਿੰਟ ਲੱਗਦੇ ਹਨ।

Modi govt giving Rs 72000 to married couples

ਸਰਲ ਭਾਸ਼ਾ 'ਚ ਦੇਈਏ ਕਿ ਜੇਕਰ ਕੋਈ ਵਿਅਕਤੀ 30 ਸਾਲ ਦਾ ਹੈ ਤਾਂ ਉਸ ਨੂੰ ਇਸ ਸਕੀਮ ਤਹਿਤ 100 ਰੁਪਏ ਪ੍ਰਤੀ ਮਹੀਨਾ ਨਿਵੇਸ਼ ਕਰਨਾ ਹੋਵੇਗਾ। ਯਾਨੀ 1200 ਰੁਪਏ ਪ੍ਰਤੀ ਸਾਲ। ਇਸ ਤਰ੍ਹਾਂ ਉਸ ਨੂੰ ਕੁੱਲ 36,000 ਰੁਪਏ ਜਮ੍ਹਾ ਕਰਵਾਉਣੇ ਹੋਣਗੇ। ਇਸ ਤੋਂ ਬਾਅਦ 60 ਸਾਲ ਦੀ ਉਮਰ ਹੋਣ 'ਤੇ ਉਸ ਵਿਅਕਤੀ ਨੂੰ 3000 ਰੁਪਏ ਪ੍ਰਤੀ ਮਹੀਨਾ ਅਤੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਜੀਵਨ ਸਾਥੀ ਨੂੰ ਪੈਨਸ਼ਨ ਦਾ ਅੱਧਾ ਭਾਵ 1500 ਰੁਪਏ ਪ੍ਰਤੀ ਮਹੀਨਾ ਮਿਲੇਗਾ।

Modi govt giving Rs 72000 to married couples

ਦੂਜੇ ਪਾਸੇ ਜੇਕਰ ਪਤੀ-ਪਤਨੀ ਦੋਵੇਂ ਇਸ ਸਕੀਮ ਲਈ ਯੋਗ ਹਨ ਤਾਂ ਦੋਵੇਂ ਇਸ ਦਾ ਹਿੱਸਾ ਬਣ ਸਕਦੇ ਹਨ। ਇਸ ਤੋਂ ਬਾਅਦ 60 ਸਾਲ ਦੀ ਉਮਰ 'ਤੇ ਦੋਵਾਂ ਨੂੰ ਸਾਂਝੇ ਤੌਰ 'ਤੇ 6,000 ਰੁਪਏ ਪ੍ਰਤੀ ਮਹੀਨਾ ਮਿਲਣਗੇ ਯਾਨੀ ਉਹਨਾਂ ਨੂੰ 72000 ਰੁਪਏ ਸਾਲਾਨਾ ਪੈਨਸ਼ਨ ਮਿਲੇਗੀ। ਜੇਕਰ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਤੁਰੰਤ ਇਸ ਸਰਕਾਰੀ ਸਕੀਮ ਨਾਲ ਜੁੜ ਕੇ ਆਪਣਾ ਭਵਿੱਖ ਸੁਰੱਖਿਅਤ ਕਰ ਸਕਦੇ ਹੋ।

Modi govt giving Rs 72000 to married couples

ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦਾ ਸਾਲਾਨਾ ਟਰਨਓਵਰ (ਜੀਐਸਟੀ ਅਧੀਨ) 1.5 ਕਰੋੜ ਤੋਂ ਘੱਟ ਹੈ, ਉਹ ਵੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਇਸ ਵਿਚ 18 ਤੋਂ 40 ਸਾਲ ਦੇ ਸਾਰੇ ਦੁਕਾਨਦਾਰ, ਪ੍ਰਚੂਨ ਵਪਾਰੀ ਸ਼ਾਮਲ ਹਨ। ਤਾਜ਼ਾ ਜਾਣਕਾਰੀ ਮੁਤਾਬਕ ਇਸ 'ਚ ਨਿਵੇਸ਼ ਦੀ ਰਕਮ ਵੀ ਵਧਾਈ ਜਾ ਸਕਦੀ ਹੈ। ਇਸ ਅਨੁਸਾਰ ਤੁਹਾਨੂੰ ਮਿਲਣ ਵਾਲੀ ਪੈਨਸ਼ਨ ਦੀ ਰਕਮ ਵੀ ਵਧੇਗੀ।