ਬੇਭਰੋਸਗੀ ਮਤੇ 'ਤੇ ਬਹਿਸ ਦੌਰਾਨ ਭਾਜਪਾ ਆਗੂ ਨਿਸ਼ੀਕਾਂਤ ਦੂਬੇ ਦਾ ਕਾਂਗਰਸ ’ਤੇ ਨਿਸ਼ਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਬੇਟੇ ਨੂੰ ਸੈੱਟ ਕਰਨਾ ਅਤੇ ਜਵਾਈ ਨੂੰ ਭੇਂਟ ਕਰਨਾ ਹੀ ਸੋਨੀਆ ਗਾਂਧੀ ਦਾ ਉਦੇਸ਼

Nishikant Dubey on Rahul Gandhi in Lok Sabha

 

ਬੇਭਰੋਸਗੀ ਮਤਾ ਉਸ ਪ੍ਰਧਾਨ ਮੰਤਰੀ ਵਿਰੁਧ ਲਿਆਂਦਾ ਗਿਆ, ਜੋ ਗ਼ਰੀਬ ਪ੍ਰਵਾਰ ਤੋਂ ਆਇਆ ਹੈ:  ਨਿਸ਼ੀਕਾਂਤ ਦੂਬੇ

 

ਨਵੀਂ ਦਿੱਲੀ: ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਰੁਧ ਬੇਭਰੋਸਗੀ ਮਤੇ 'ਤੇ ਲੋਕ ਸਭਾ 'ਚ ਬਹਿਸ ਜਾਰੀ ਹੈ। ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਸਦਨ ਵਿਚ ਇਹ ਮਤਾ ਪੇਸ਼ ਕੀਤਾ ਹੈ। ਮਤੇ 'ਤੇ ਚਰਚਾ ਦੌਰਾਨ ਸੱਭ ਤੋਂ ਪਹਿਲਾਂ ਭਾਜਪਾ ਦੇ ਗੋਡਾ ਤੋਂ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਜਵਾਬ ਦਿਤਾ। ਉਨ੍ਹਾਂ ਬੇਭਰੋਸਗੀ ਮਤੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਮਤਾ ਇਸ ਲਈ ਲਿਆਂਦਾ ਗਿਆ ਹੈ ਕਿਉਂਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਅਪਣੇ ਪੁੱਤਰ ਰਾਹੁਲ ਗਾਂਧੀ ਅਤੇ ਜਵਾਈ ਨੂੰ ਭੇਂਟ ਕਰਨਾ ਹੈ।

ਇਹ ਵੀ ਪੜ੍ਹੋ: ‘ਸਿਟੀ ਬਿਊਟੀਫੁਲ’ ਵਿਚ 6.3 ਫ਼ੀ ਸਦੀ ਨਾਲ ਬੇਰੁਜ਼ਗਾਰੀ ਦਰ ਪੰਜਾਬ ਤੋਂ ਵੀ ਵੱਧ

ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ, “ਉਸ ਪ੍ਰਧਾਨ ਮੰਤਰੀ ਵਿਰੁਧ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ ਹੈ ਜੋ ਗਰੀਬ ਪ੍ਰਵਾਰ ਤੋਂ ਆਉਂਦਾ ਹੈ, ਜਿਸ ਨੇ ਗਰੀਬਾਂ ਨੂੰ ਘਰ, ਪਖਾਨੇ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਹੈ”। ਨਿਸ਼ੀਕਾਂਤ ਦੂਬੇ ਨੇ ਕਿਹਾ, "ਇਹ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ। ਇਹ ਕਿਉਂ ਲਿਆਂਦਾ ਗਿਆ ਹੈ? ਸੋਨੀਆ ਜੀ (ਗਾਂਧੀ) ਇਥੇ ਬੈਠੇ ਹਨ... ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਦੋ ਕੰਮ ਕਰਨੇ ਹਨ- ਬੇਟੇ ਨੂੰ ਸੈਟ ਕਰਨਾ ਅਤੇ ਜਵਾਈ ਨੂੰ ਭੇਂਟ ਕਰਨਾ...ਇਹ ਮਤੇ ਦਾ ਆਧਾਰ ਹੈ।"

ਇਹ ਵੀ ਪੜ੍ਹੋ: 1 ਕਰੋੜ ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਵਿਅਕਤੀਗਤ ਟੈਕਸਦਾਤਾਵਾਂ ਦੀ ਗਿਣਤੀ ਦੋ ਸਾਲਾਂ ਵਿਚ ਦੁੱਗਣੀ ਹੋਈ 

ਲੋਕ ਸਭਾ ਵਿਚ ਜਦੋਂ ਦੂਬੇ ਨੇ ਇਹ ਗੱਲ ਕਹੀ ਤਾਂ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਹੱਸਣ ਲੱਗੇ। ਦੂਜੇ ਪਾਸੇ ਸੋਨੀਆ ਗਾਂਧੀ ਵੀ ਇਹ ਸੁਣ ਕੇ ਹੱਸ ਪਏ। ਉਦੋਂ ਹੀ ਵਿਰੋਧੀ ਧਿਰ ਦੇ ਕੁੱਝ ਸੰਸਦ ਮੈਂਬਰਾਂ ਨੇ ਇਤਰਾਜ਼ ਜਤਾਉਣਾ ਸ਼ੁਰੂ ਕਰ ਦਿਤਾ। ਇਸ ਦੇ ਜਵਾਬ 'ਚ ਬਿਹਾਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਜੇ ਜੈਸਵਾਲ ਨੇ ਕਿਹਾ ਕਿ ਜਿਨ੍ਹਾਂ ਦੇ ਨਾਂਅ ਲਏ ਜਾ ਰਹੇ ਹਨ, ਉਹ ਨਹੀਂ ਬੋਲ ਰਹੇ ਤਾਂ ਦੂਜੇ ਮੈਂਬਰ ਕਿਉਂ ਬੋਲ ਰਹੇ ਹਨ?

ਨਿਸ਼ੀਕਾਂਤ ਦੂਬੇ ਨੇ ਮੋਦੀ ਸਰਨੇਮ ਮਾਮਲੇ 'ਚ ਰਾਹੁਲ ਗਾਂਧੀ ਨੂੰ ਸੁਪ੍ਰੀਮ ਕੋਰਟ ਤੋਂ ਮਿਲੀ ਰਾਹਤ ਦਾ ਵੀ ਜ਼ਿਕਰ ਕੀਤਾ।  ਉਨ੍ਹਾਂ ਕਿਹਾ, " ਸੁਪ੍ਰੀਮ ਕੋਰਟ ਨੇ ਸਟੇਅ ਆਰਡਰ ਦਿਤਾ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਉਹ ਮੁਆਫ਼ੀ ਨਹੀਂ ਮੰਗਣਗੇ। ਉਹ ਕਹਿੰਦੇ ਹਨ ਕਿ ਉਹ ਸਾਵਰਕਰ ਨਹੀਂ ਹਨ। ਉਸ ਆਦਮੀ (ਵੀ. ਡੀ. ਸਾਵਰਕਰ) ਨੇ 28 ਸਾਲ ਜੇਲ ਵਿਚ ਬਿਤਾਏ ਹਨ, ਇਸ ਲਈ ਰਾਹੁਲ ਗਾਂਧੀ ਸਾਵਰਕਰ ਹੋ ਵੀ ਨਹੀਂ ਸਕਦੇ।" ਭਾਜਪਾ ਦੇ ਸੰਸਦ ਮੈਂਬਰ ਨੇ ਵਿਰੋਧੀ ਗਠਜੋੜ ਇੰਡੀਆ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਦੇ ਜ਼ਿਆਦਾਤਰ ਮੈਂਬਰਾਂ ਨੂੰ 'ਇੰਡੀਆ' ਦਾ ਪੂਰਾ ਮਤਲਬ ਨਹੀਂ ਪਤਾ ਹੋਵੇਗਾ।

ਇਹ ਵੀ ਪੜ੍ਹੋ: ਅਮਰੀਕਾ 'ਚ ਭਿਆਨਕ ਗਰਮੀ ਦਾ ਕਹਿਰ, 147 ਲੋਕਾਂ ਦੀ ਹੋਈ ਮੌਤ 

ਇਸ ਤੋਂ ਪਹਿਲਾਂ ਦੂਬੇ ਨੇ ਕਿਹਾ ਕਿ ਸਵੇਰੇ ਜਾਣਕਾਰੀ ਮਿਲੀ ਸੀ ਕਿ ਸੰਸਦ ਵਿਚ ਰਾਹੁਲ ਗਾਂਧੀ ਬੇਭਰੋਸਗੀ ਮਤੇ ’ਤੇ ਚਰਚਾ ਦੀ ਸ਼ੁਰੂਆਤ ਕਰਨਗੇ। ਹੁਣ ਰਾਹੁਲ ਗਾਂਧੀ ਮਨੀਪੁਰ 'ਤੇ ਕਿਉਂ ਨਹੀਂ ਬੋਲੇ? ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸਦਨ ਵਿਚ ਤਿਆਰੀ ਕਰ ਕੇ ਨਹੀਂ ਆਏ। ਭਾਜਪਾ ਆਗੂ ਨੇ ਕਿਹਾ ਕਾਂਗਰਸ ਨੂੰ ਰਾਸ਼ਟਰਵਾਦ ਦੀ ਗੱਲ ਨਹੀਂ ਕਰਨੀ ਚਾਹੀਦੀ। ਉਹ ਸੋਚਦੇ ਹਨ ਕਿ ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਭਾਜਪਾ ਦਾ ਹੈ।