ਪ੍ਰੀਖਿਆ ਵਿਚ ਪੁੱਛੇ ਗਏ ਦਲਿਤ ਭਾਈਚਾਰੇ 'ਤੇ ਪੁਛਿਆ ਗਿਆ ਅਪਮਾਨਜਨਕ ਸਵਾਲ!
ਕੇਂਦਰੀ ਸਕੂਲ ਨੇ ਦਸਿਆ ਫਰਜ਼ੀ
ਨਵੀਂ ਦਿੱਲੀ: ਤਮਿਲਨਾਡੂ ਵਿਚ ਛੇਵੀਂ ਕਲਾਸ ਦੀ ਪ੍ਰੀਖਿਆ ਵਿਚ ਪੁੱਛੇ ਗਏ ਇਕ ਸਵਾਲ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ। ਪ੍ਰੀਖਿਆ ਵਿਚ ਕਥਿਤ ਤੌਰ ਤੇ ਪੁਛਿਆ ਗਿਆ ਕਿ ਕੀ ਦਲਿਤ ਅਛੂਤ ਹੁੰਦੇ ਹਨ। ਇਹ ਪ੍ਰਸ਼ਨ ਪੱਤਰ ਸੋਸ਼ਲ ਮੀਡੀਆ ਤੇ ਜਨਤਕ ਹੋ ਰਿਹਾ ਹੈ। ਪਰ ਇਹ ਸੱਚ ਹੈ ਕਿ ਇਸ ਦੀ ਅਜੇ ਕੋਈ ਪੁਸ਼ਟੀ ਨਹੀਂ ਹੋ ਸਕੀ। ਇੰਟਰਨੈਟ ਤੇ ਜੋ ਪ੍ਰਸ਼ਨ ਪੱਤਰ ਵਾਇਰਲ ਹੋ ਰਿਹਾ ਹੈ ਉਹ ਕੇਂਦਰੀ ਸਕੂਲ ਸੰਗਠਨ ਦੇ ਸਕੂਲ ਨਾਲ ਜੁੜਿਆ ਦਸਿਆ ਜਾ ਰਿਹਾ ਹੈ।
ਹਾਲਾਂਕਿ ਕੇਵੀਐਸ ਨੇ ਇਸ ਪ੍ਰਸ਼ਨ ਪੱਤਰ ਨੂੰ ਫਰਜ਼ੀ ਕਰਾਰ ਦਿੱਤਾ ਹੈ। ਉੱਥੇ ਹੀ ਸੀਬੀਐਸਈ ਨੇ ਕਿਹਾ ਕਿ ਅੰਦਰਲੀ ਪ੍ਰੀਖਿਆ ਵਿਚ ਸਵਾਲ ਤਿਆਰ ਕਰਨ ਵਿਚ ਉਸ ਦੀ ਕੋਈ ਭੂਮਿਕਾ ਨਹੀਂ ਹੁੰਦੀ ਹੈ। ਡੀਐਮਕੇ ਦੇ ਪ੍ਰਧਾਨ ਸਟਾਲਿਨ ਨੇ ਇੱਕ ਟਵੀਟ ਵਿਚ ਕਿਹਾ ਕਿ ਉਹ ਕੇਂਦਰੀ ਸਕੂਲ ਦੀ ਛੇਵੀ ਸ਼੍ਰੇਣੀ ਵਿਚ ਪੁੱਛੇ ਗਏ ਸਵਾਲ ਨੂੰ ਦੇਖ ਕੇ ਹੈਰਾਨ ਹੈ। ਇਹ ਸਵਾਲ ਜਾਤੀਗਤ ਭੇਦਭਾਵ ਅਤੇ ਸੰਪਰਦਾਇਕ ਆਦਿ ਦੀ ਭਾਵਨਾ ਪੈਦਾ ਕਰਦਾ ਹੈ।
ਇਸ ਪ੍ਰਸ਼ਨ ਪੱਤਰ ਨੂੰ ਬਣਾਉਣ ਵਿਚ ਜਿਸ ਦਾ ਵੀ ਹੱਥ ਹੋਵੇ ਉਸ ਦੇ ਵਿਰੁਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਏਐਮਐਮਕੇ ਨੇਤਾ ਟੀਟੀਵੀ ਦਿਨਾਕਰਣ ਨੇ ਸੀਬੀਐਸਈ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਵਿਸ਼ੇ ਤੇ ਬਣੇ ਇਸ ਸਵਾਲ ਦੀ ਨਿੰਦਾ ਕਰਦੇ ਹਨ। ਇਹ ਬਿਲਕੁੱਲ ਵੀ ਨਹੀਂ ਸੋਚਿਆ ਗਿਆ ਕਿ ਇਹ ਸਵਾਲ ਵਿਦਿਆਰਥੀਆਂ ਤੇ ਕੀ ਅਸਰ ਪਾਵੇਗਾ।
ਇਸ ਦੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਸਵਾਲ ਤਮਿਲਨਾਡੂ ਜਾਂ ਪੁਡੁਚੇਰੀ ਦੇ ਕੁੱਝ ਕੇਂਦਰੀ ਸਕੂਲਾਂ ਦਾ ਹੋ ਸਕਦਾ ਹੈ। ਬਿਆਨ ਵਿਚ ਕੇਂਦਰੀ ਸਕੂਲ ਸੰਗਠਨ ਨੇ ਕਿਹਾ ਕਿ ਹੁਣ ਤਕ ਕੇਵੀਐਸ ਦੇ ਸਾਹਮਣੇ ਕੋਈ ਵੀ ਅਜਿਹਾ ਸਬੂਤ ਨਹੀਂ ਲਿਆਇਆ ਗਿਆ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਇਹ ਪ੍ਰਸ਼ਨ ਪੱਤਰ ਕੇਂਦਰੀ ਸਕੂਲ ਦਾ ਹੈ। ਸੀਬੀਐਸਈ ਦਾ ਕਹਿਣਾ ਹੈ ਕਿ ਕਿਸੇ ਵੀ ਸਕੂਲ ਦੇ ਕਿਸੇ ਵੀ ਕਲਾਸ ਦੇ ਸਵਾਲ ਤੈਅ ਨਹੀਂ ਕਰਦੀ। ਉਹ ਸਿਰਫ 10ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਹੀ ਆਯੋਜਿਤ ਕਰਦੀਆਂ ਹਨ। ਸੰਗਠਨ ਨੇ ਕਿਹਾ ਕਿ ਇਸ ਲਈ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਪ੍ਰਸ਼ਨ ਪੱਤਰ ਕੇਂਦਰੀ ਸਕੂਲ ਨਾਲ ਜੁੜਿਆ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।