ਮਸ਼ਹੂਰ ਵਕੀਲ ਰਾਮ ਜੇਠਮਲਾਨੀ ਦਾ ਦੇਹਾਂਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਦੇ ਉੱਘੇ ਵਕੀਲ ਰਾਮ ਜੇਠਮਲਾਨੀ ਦਾ 95 ਸਾਲ ਦੀ ਉਮਰ 'ਚ ਐਤਵਾਰ ਨੂੰ ਉਨ੍ਹਾਂ ਦੇ ਦਿੱਲੀ ਸਥਿਤ ਘਰ 'ਚ ਦੇਹਾਂਤ ਹੋ ਗਿਆ।

Senior Advocate Ram Jethmalani

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਉੱਘੇ ਵਕੀਲ ਰਾਮ ਜੇਠਮਲਾਨੀ ਦਾ 95 ਸਾਲ ਦੀ ਉਮਰ 'ਚ ਐਤਵਾਰ ਨੂੰ ਉਨ੍ਹਾਂ ਦੇ ਦਿੱਲੀ ਸਥਿਤ ਘਰ 'ਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਜੇਠਮਲਾਨੀ ਦੀ ਗਿਣਤੀ ਦੇਸ਼ ਦੇ ਮਸ਼ਹੂਰ ਆਪਰਾਧਿਕ ਮਾਮਲਿਆਂ ਦੇ ਵਕੀਲਾਂ 'ਚ ਹੁੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਤਬੀਅਤ ਪਿਛਲੇ ਕਾਫੀ ਸਮੇਂ ਤੋਂ ਖਰਾਬ ਚਲ ਰਹੀ ਸੀ। ਜੇਠਮਲਾਨੀ ਅਜੇ ਜੇਡੀਯੂ ਤੋਂ ਰਾਜ ਸਭਾ ਮੈਂਬਰ ਸਨ। ਉਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਸ਼ਹਿਰੀ ਵਿਕਾਸ ਮੰਤਰੀ ਰਹੇ।

 ਜੇਠਮਲਾਨੀ ਦਾ ਜਨਮ ਪਾਕਿਸਤਾਨ (ਉਸ ਸਮੇਂ ਭਾਰਤ ਦਾ ਹਿੱਸਾ) ਦੇ ਸ਼ਿਕਾਰਪੁਰ ਵਿਚ 14 ਸਤੰਬਰ 1923 ਨੂੰ ਹੋਇਆ ਸੀ। ਉਹ 13 ਸਾਲ ਦੀ ਉਮਰ ਵਿਚ ਮੈਟ੍ਰਿਕ ਪਾਸ ਕਰ ਗਏ ਸਨ।ਜੇਠਮਲਾਨੀ ਦੇ ਪਿਤਾ ਬੋਲਚੰਦ ਗੁਰਮੁਖ ਦਾਸ ਜੇਠਮਲਾਨੀ ਅਤੇ ਦਾਦਾ ਵੀ ਵਕੀਲ ਸਨ। ਪਾਕਿਸਤਾਨ ਬਣਨ ਬਾਅਦ ਉਹ ਇਕ ਦੋਸਤ ਦੀ ਸਲਾਹ ਉਤੇ ਮੁੰਬਈ ਆ ਗਏ। ਇੱਥੇ ਉਹ ਰਿਫਊਜੀ ਕੈਂਪ ਵਿਚ ਕਾਫੀ ਦਿਨ ਤੱਕ ਰਹੇ।

 ਉਨ੍ਹਾਂ 17 ਸਾਲ ਦੀ ਉਮਰ ਵਿਚ ਵਕਾਲ ਦੀ ਡਿਗਰੀ ਹਾਸਲ ਕਰ ਲਈ ਸੀ। ਜੇਠਮਲਾਨੀ ਨੇ 1959 ਵਿਚ ਕੇ ਐਮ ਨਾਨਾਵਤੀ ਬਨਾਮ ਮਹਾਰਾਸ਼ਟਰ ਸਰਕਾਰ ਦਾ ਪਹਿਲਾ ਕੇਸ ਲੜਿਆ ਸੀ ਅਤੇ ਉਹ ਉਸ ਨਾਲ ਕਾਫੀ ਮਸ਼ਹੂਰ ਹੋ ਗਏ ਸਨ। ਇਸ ਵਿਚ ਜੇਠਮਲਾਨੀ ਨੇ ਯਸ਼ਵੰਤ ਵਿਸ਼ਣੂ ਚੰਦਰਚੂਡ ਨਾਲ ਕੇਸ ਲੜਿਆ ਸੀ ਅਤੇ ਬਾਅਦ ਵਿਚ ਚੰਦਰਚੂੜ ਦੇਸ਼ ਦੇ ਮੁੱਖ ਜੱਜ ਵੀ ਬਣੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।