ਹਵਾਈ ਫ਼ੌਜ ਦਿਵਸ ‘ਤੇ ਦੁਨੀਆਂ ਦੇਖੇਗੀ ਭਾਰਤੀ ਫ਼ੌਜ ਦੀ ਤਾਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਹਵਾਈ ਸੈਨਾ ਦੇ ਸਥਾਪਨਾ ਦਿਵਸ ਦੇ ਮੌਕੇ ‘ਤੇ ਪੂਰੀ ਦੁਨੀਆਂ ਭਾਰਤ ਦੀ ਤਾਕਤ ਦੇਖ ਰਹੀ ਹੈ.....

Indian Air Force Day

ਨਵੀਂ ਦਿੱਲੀ : ਭਾਰਤੀ ਹਵਾਈ ਸੈਨਾ ਦੇ ਸਥਾਪਨਾ ਦਿਵਸ ਦੇ ਮੌਕੇ ‘ਤੇ ਪੂਰੀ ਦੁਨੀਆਂ ਭਾਰਤ ਦੀ ਤਾਕਤ ਦੇਖ ਰਹੀ ਹੈ। ਗਾਜੀਆਬਾਜ ਦੇ ਹਿੰਡਨ ਏਅਰਪੋਰਟ ਸਟੇਸ਼ਨ ‘ਤੇ ਹਵਾਈ ਸੈਨਾ ਦੇ 87ਵੇਂ ਸਥਾਪਨਾ ਦਿਵਸ ‘ਤੇ ਸਵੇਰੇ 8 ਵਜੇ ਸ਼ੁਰੂ ਹੋਏ ਪ੍ਰੋਗਰਾਮ ਹਵਾਈ ਸੈਨਾ ਦੇ ਜਾਂਬਾਜ ਜਮੀਨ ਤੋਂ ਲੈ ਕੇ ਆਸਮਾਨ ਤਕ ਅਪਣੀ ਸ਼ਕਤੀ ਦਾ ਪ੍ਰਦਸ਼ਨ ਕਰ ਰਹੇ ਹਨ। ਇਸ ਪਰੇਡ ‘ਚ 44 ਅਧਿਕਾਰੀ ਅਤੇ 258 ਜਵਾਨ ਹਵਾਈ ਸੈਨਾ ਦੀ ਤਾਕਤ ਦਾ ਪ੍ਰਦਰਸ਼ਨ ਕਰਨਗੇ।ਹਵਾਈ ਸੈਨਾ ਦਿਵਸ ਦੇ ਮੌਕੇ ‘ਤੇ ਪਰੇਡ ਗ੍ਰਾਉਂਡ ‘ਤੇ ਲੱਗੇ ਪਰਦੇ ਉਤੇ ਹਵਾਈ ਸੈਨਾ ਦੀ ਤਾਕਤ ਗਗਨ ਸ਼ਕਤੀ ਨੂੰ ਪੇਸ਼ ਕੀਤਾ ਗਿਆ।

ਗਗਨ ਸ਼ਕਤੀ ਇਸੇ ਸਾਲ ਕੀਤੇ ਗਏ ਯੁੱਧ ਅਭਿਆਸ ‘ਚ ਸ਼ਾਮਲ ਹੋਏ ਸੀ। ਸਮਾਰੋਹ ‘ਚ ਹਵਾਈ ਸੈਨਾ, ਥਲ ਸੈਨਾ ਅਤੇ ਜਲ ਸੈਨਾ ਦੇ ਮੁਖੀ ਵੀ ਸ਼ਾਮਲ ਹਨ। ਉਥੇ ਹਵਾਈ ਸੈਨਾ ਪੱਛਮ ਜੋਨ ਦੇ ਏਅਰ ਮਾਰਸ਼ਲ ਪਰੇਡ ਦੀ ਜਾਂਚ ਦਾ ਨਿਰੀਖਣ ਕਰਨਗੇ।ਹਿੰਡਨ ਜੋਨ ਦੇ ਏਅਰ ਫੋਰਸ ਸਟੇਸ਼ਨ ‘ਚ ਵਾਯੂ ਸੈਨਾ ਦਿਵਸ ਦੇ ਸਮਾਰੋਹ ਵਿਚ ਸਾਬਕਾ ਕ੍ਰਿਕਟਰ ਅਤੇ ਗਰੁੱਪ ਕੈਪਟਨ ਸਚਿਨ ਤੇਂਦੁਲਕਰ ਵੀ ਪਹੁੰਚ ਚੁੱਕੇ ਹਨ। ਫਲਾਈਟ ਲੈਫਟੀਨੈਂਟ ਅੰਗਦ ਦੀ ਅਗਵਾਈ ‘ਚ ਪਰੇਡ ਗ੍ਰਾਉਂਡ ਨਿਸ਼ਾਨ ਟੋਲੀ ਪਹੁੰਚੀ ਤਾਂ ਸਾਡੇ ਹਵਾਈ ਸੈਨਾ ਦੇ ਜਵਾਨਾਂ ਨੇ ਸਲੂਟ ਮਾਰ ਕੇ ਸਵਾਗਤ ਕੀਤਾ।

ਸਮਾਰੋਹ ਦੀ ਸ਼ੁਰੂਆਤ ‘ਚ ਅਕਾਸ਼ ਗੰਗਾਂ ਟੀਮ ਦੇ ਪੈਰਾ ਜੰਪਰਸ 8000 ਫੁੱਟ ਦੀ ਉਚਾਈ ਤੋਂ ਉਤਰੇ, ਜਿਸ ਨੂੰ ਦੇਖ ਕੇ ਲੋਕ ਵੀ ਹੈਰਾਨ ਰਹਿ ਗਏ। ਪਰੇਡ ਗ੍ਰਾਉਂਡ ਤੋਂ ਜਾਂਦੇ ਅਕਾਸ਼ ਗੰਗਾ ਟੀਮ ਦੇ ਮੈਂਬਰਾਂ ਦਾ ਦਰਸ਼ਕਾਂ ਨੇ ਤਾੜੀਆਂ ਵਜਾ ਕੇ ਸਵਾਗਤ ਕੀਤਾ।  ਦੱਸ ਦਈਏ ਕਿ ਅਕਾਸ਼ ਗੰਗਾ ਟੀਮ ਦਾ ਨਾਰਾ-17, ਮਿਰਾਜ, ਸਾਰੰਗ ਅਤੇ ਸੂਰਜ ਕਿਰਨ ਦੀਆਂ ਟੀਮਾਂ ਸ਼ਾਨਦਾਰ ਕਰਤੱਵ ਕਰਕੇ ਰੋਮਾਂਚਿਕ ਕਰ ਦੇਣਗੀਆਂ। ਵਾਯੂ ਸੈਨਾ ਦੇ ਸਭ ਤੋਂ ਅਧੁਨਿਕ ਕਮਾਂਡੋ ਗਰੂਡ ਦੀ ਟੀਮ ਵੀ ਅਪਣੀ ਬਹਾਦਰੀ ਦਾ ਪ੍ਰਦਰਸ਼ਨ ਕਰੇਗੀ। ਏਅਰ ਵਾਰੀਅਰ ਦੀ ਟੀਮ ਅਤੇ ਟੀਮ ਸਾਰੰਗ ਦੇ ਨਾਲ ਹੀ ਵਿਂਟੇਜ ਵਿਮਾਨ ਟਾਈਗਰ ਮੌਥ ਵੀ ਲੋਕਾਂ ਨੂੰ ਅਪਣੀ ਵੱਲ ਅਕਰਸ਼ਿਤ ਕਰਨਗੇ। ਹਿੰਡਨ ਏਅਰਵੇਸ ‘ਚ ਸਵੇਰੇ ਅੱਠ ਵਜੇ ਤੋਂ ਲੈ ਕੇ ਸਵਾ ਗਿਆਰਾਂ ਵਜੇ ਤਕ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਜਾ ਗਿਆ ਹੈ।