ਲਖੀਮਪੁਰ ਖੀਰੀ ਹਿੰਸਾ: UP ਪੁਲਿਸ ਨੇ ਅਜੇ ਮਿਸ਼ਰਾ ਦੇ ਘਰ ਦੇ ਬਾਹਰ ਚਿਪਕਾਇਆ ਇੱਕ ਹੋਰ ਨੋਟਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੋਟਿਸ ਵਿਚ ਬੇਟੇ ਆਸ਼ੀਸ਼ ਮਿਸ਼ਰਾ ਨੂੰ ਹਿੰਸਾ ਦੇ ਸਬੰਧ 'ਚ 9 ਅਕਤੂਬਰ ਨੂੰ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ

UP police pasted another notice outside Ajay Mishra's house

 

ਉੱਤਰ ਪ੍ਰਦੇਸ਼: ਲਖੀਮਪੁਰ ਖੀਰੀ ਹਿੰਸਾ (Lakhimpur Kheri) ਮਾਮਲੇ ਵਿਚ ਉੱਤਰ ਪ੍ਰਦੇਸ਼ ਪੁਲਿਸ ਨੇ ਕੇਂਦਰੀ ਮੰਤਰੀ ਅਜੇ ਮਿਸ਼ਰਾ (Ajay Mishra) ਦੇ ਘਰ ਦੇ ਬਾਹਰ ਹੁਣ ਇੱਕ ਹੋਰ ਨੋਟਿਸ (Notice) ਚਿਪਕਾਇਆ ਹੈ। ਇਸ ਨੋਟਿਸ ਵਿਚ ਉਸ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਹਿੰਸਾ ਦੇ ਸਬੰਧ ਵਿਚ 9 ਅਕਤੂਬਰ ਨੂੰ ਸਵੇਰੇ 11 ਵਜੇ ਅਪਰਾਧ ਸ਼ਾਖਾ (Crime Branch) ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਸ਼ੁੱਕਰਵਾਰ ਸਵੇਰੇ 10 ਵਜੇ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਨੂੰ ਪੁੱਛਗਿੱਛ ਲਈ ਬੁਲਾਇਆ ਸੀ, ਪਰ ਉਹ ਨਹੀਂ ਪਹੁੰਚਿਆ।

ਹੋਰ ਪੜ੍ਹੋ: ਲਖੀਮਪੁਰ ਹਿੰਸਾ: ਮੰਤਰੀ ਦੇ ਬੇਟੇ ਨਾਲ ਜਵਾਈ ਵਰਗਾ ਸਲੂਕ ਕਰ ਰਿਹਾ ਯੂਪੀ ਪ੍ਰਸ਼ਾਸਨ- ਸੁਰਜੇਵਾਲ

ਦੱਸ ਦਈਏ ਕਿ ਵੀਰਵਾਰ ਨੂੰ ਪੁਲਿਸ ਨੇ ਲਖਿਮਪੁਰ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਘਰ ਦੇ ਬਾਹਰ ਨੋਟਿਸ ਚਿਪਕਾਇਆ ਸੀ। ਨੋਟਿਸ ਵਿਚ ਕਿਹਾ ਗਿਆ ਸੀ ਕਿ ਸ਼ੁੱਕਰਵਾਰ ਨੂੰ ਸਬੂਤ ਦੇਣ ਲਈ ਉਸ ਨੂੰ ਸਵੇਰੇ 10 ਵਜੇ ਪੁਲਿਸ ਲਾਈਨਜ਼ ਸਥਿਤ ਕ੍ਰਾਈਮ ਬ੍ਰਾਂਚ ਵਿਚ ਹਾਜ਼ਰ ਹੋਣਾ ਪਵੇਗਾ। DIG ਉਪੇਂਦਰ ਅਗਰਵਾਲ ਸਮੇਤ ਕਈ ਅਧਿਕਾਰੀ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਪਹਿਲਾਂ ਹੀ ਅਪਰਾਧ ਸ਼ਾਖਾ ਪਹੁੰਚ ਗਏ। ਪਰ ਦੋਸ਼ੀ ਆਸ਼ੀਸ਼ ਮਿਸ਼ਰਾ ਨਿਰਧਾਰਤ ਸਮੇਂ ਤਕ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਆਸ਼ੀਸ਼ ਦੀ ਗ੍ਰਿਫ਼ਤਾਰੀ ਨਾ ਹੋਣ ਅਤੇ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਨਾ ਹੋਣ ਕਾਰਨ ਹਲਚਲ ਤੇਜ਼ ਹੋ ਗਈ ਹੈ।

ਹੋਰ ਪੜ੍ਹੋ: ਲਖੀਮਪੁਰ ਖੀਰੀ ਹਿੰਸਾ: ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਦੇ ਸਮਰਥਕਾਂ ’ਤੇ ਕੱਸਿਆ ਤੰਜ਼

ਹੋਰ ਪੜ੍ਹੋ: ਮਾੜੀਆਂ ਆਰਥਿਕ ਨੀਤੀਆਂ ਸਦਕਾ ਅਸਮਾਨ ਛੂੰਹਦੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜਿਆ- ਰੰਧਾਵਾ

ਇਸ ਦੇ ਨਾਲ ਹੀ ਪੁਲਿਸ (UP Police) ਵੱਲੋਂ ਦੂਜਾ ਨੋਟਿਸ ਜਾਰੀ ਕਰਨ ਅਤੇ ਪੁਲਿਸ ਦੇ ਸਾਹਮਣੇ ਪੁੱਤ ਦੇ ਪੇਸ਼ ਨਾ ਹੋਣ ’ਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੇ ਬਿਆਨ ਦਿੱਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ, “ਮੇਰਾ ਪੁੱਤ ਨਿਰਦੋਸ਼ ਹੈ, ਜਦੋਂ ਪੁਲਿਸ ਮੇਰੇ ਪੁੱਤ ਨੂੰ ਬੁਲਾਵੇਗੀ, ਉਹ ਪੇਸ਼ ਹੋ ਜਾਵੇਗਾ। ਕੱਲ੍ਹ ਮੇਰੇ ਪੁੱਤ ਨੂੰ ਨੋਟਿਸ ਮਿਲਿਆ, ਪਰ ਉਸ ਦੀ ਤਬੀਅਤ ਠੀਕ ਨਹੀਂ ਸੀ। ਮੈਂ ਖੁਦ ਕੱਲ੍ਹ ਜਾ ਕੇ ਆਪਣਾ ਬਿਆਨ ਦਰਜ ਕਰਵਾਉਂਗਾ।”