ਪ੍ਰਧਾਨ ਮੰਤਰੀ ਦੇ ਕਾਫਲੇ 'ਚ ਸ਼ਾਮਲ ਹੋਈ ਨਵੀਂ ਕਾਰ, ਕੀਮਤ ਜਾਣ ਕੇ ਰਹਿ ਜਾਵੋਗੇ ਹੈਰਾਨ !

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਦੀ ਬਦਲ ਚੁੱਕੀ ਹੈ ਅਧਿਕਾਰਕ ਸਵਾਰੀ

Prime Minister Narendra Modi

ਨਵੀਂ ਦਿੱਲੀ: ਹਾਲ ਵਿਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਾਈਲੈਂਡ ਦੇ ਦੌਰੇ ਤੋਂ ਭਾਰਤ ਵਾਪਸ ਆਏ ਤਾਂ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋਇਆ ਜਿਸ ਵਿਚ ਉਨ੍ਹਾਂ ਕੋਲ ਨਵੀਂ ਟੋਇਟਾ ਲੈਂਡ ਕਰੂਜ਼ਰ ਦਿਖਾਈ ਦਿੱਤੀ ਸੀ। ਖਾਸ ਗੱਲ ਇਹ ਹੈ  ਕਿ ਇਸੇ ਸਾਲ ਸੁਤੰਤਰਤਾ ਦਿਵਸ ਮੌਕੇ ਉਹ ਲੈਂਡ ਕਰੂਜ਼ਰ ਵਿਚ ਆਏ ਸਨ ਪਰ 5 ਨਵੰਬਰ ਨੂੰ ਉਹ ਨਵੀਂ ਪੀੜੀ ਵਾਲੀ ਲੈਂਡ ਕਰੂਜ਼ਰ ਵਿਚ ਦਿਖਾਈ ਦਿੱਤੇ।

2014 ਵਿਚ ਦੇਸ਼ ਦੀ ਕਮਾਨ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਬੀਐਮਡਬਲਯੂ 7 ਸੀਰੀਜ ਲਗਜਰੀ ਵਿਚ ਸਫ਼ਰ ਕਰਦੇ ਸਨ। ਉੱਥੇ 2017 ਵਿਚ ਉਹ ਰੇਜ ਆਵਰ ਸੇਂਟਿਨਲ ਐਸਯੂਵੀ ਰਾਹੀਂ ਲਾਲ ਕਿਲ੍ਹਾ ਪਹੁੰਚੇ ਅਤੇ 2018 ਵਿਚ ਵੀ ਇਸੇ ਗੱਡੀ ਦੀ ਵਰਤੋਂ ਕੀਤੀ ਪਰ ਉੱਥੇ ਹੀ ਹੁਣ ਉਨ੍ਹਾਂ ਦੀ ਅਧਿਕਾਰਕ ਸਵਾਰੀ ਬਦਲ ਚੁੱਕੀ ਹੈ। ਨਵੀਂ ਪੀੜੀ ਵਾਲੀ ਲੈਂਡ ਕਰੂਜ਼ਰ ਦੀ ਐਕਸ ਸ਼ੋਅ-ਰੂਮ ਕੀਮਤ 1.7 ਕਰੋੜ ਰਪਏ ਹੈ ਜਦਕਿ ਇਸ ਦੀ ਆਨ ਰੋਡ ਕੀਮਤ 2 ਕਰੋੜ ਰੁਪਏ ਹੈ। ਦੇਖਣ ਵਿਚ ਤਾਂ ਇਹ ਗੱਡੀ ਆਮ ਲੈਂਡ ਕਰੂਜ਼ਰ ਜਿਵੇਂ ਲੱਗਦੀ ਹੈ ਪਰ ਅਸਲ ਵਿਚ ਇਹ ਜ਼ਬਰਦਸਤ ਬੂਲਟ ਪਰੂਫ ਗੱਡੀ ਹੈ।

ਇਸ਼ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ BMW 7 ਸੀਰੀਜ ਦੀ ਵਰਤੋਂ ਕੀਤੀ ਸੀ। ਇਹ ਪਹਿਲੀ ਕਾਰ ਸੀ ਜੋ ਕਿ ਪੂਰੀ ਤਰ੍ਹਾਂ ਬੂਲਟਪਰੂਫ ਸੀ, ਜੋ ਗ੍ਰੈਨੇਡ ਹਮਲੇ ਨੂੰ ਵੀ ਝੱਲ ਸਕਦੀ ਸੀ। ਇਸ ਕਾਰ ਦੀ ਬਾਡੀ ਬਹੁਤ ਹੀ ਜ਼ਿਆਦਾ ਸੁਰੱਖਿਅਤ ਅਤੇ ਮਜ਼ਬੂਤ ਸੀ। ਇਸ ਦਾ ਵਜ਼ਨ ਵੀ ਕਾਫ਼ੀ ਘੱਟ ਸੀ।